ਭੈਣ ਦੇ ਸਹੁਰੇ ਘਰ ਜਾ ਰਹੇ ਦੋ ਭਰਾਵਾਂ ਦੀ ਸੜਕ ਹਾਦਸੇ ''ਚ ਮੌਤ

Monday, Oct 14, 2024 - 05:30 PM (IST)

ਭੈਣ ਦੇ ਸਹੁਰੇ ਘਰ ਜਾ ਰਹੇ ਦੋ ਭਰਾਵਾਂ ਦੀ ਸੜਕ ਹਾਦਸੇ ''ਚ ਮੌਤ

ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਨਵਾਬਗੰਜ ਥਾਣਾ ਖੇਤਰ ਵਿਚ ਸੋਮਵਾਰ ਨੂੰ ਤੇਜ਼ ਰਫ਼ਤਾਰ ਕਾਰ ਦੀ ਟੱਕਰ ਕਾਰਨ ਬਾਈਕ ਸਵਾਰ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਪੀਲੀਭੀਤ ਜ਼ਿਲ੍ਹੇ ਦੇ ਜਹਾਨਾਬਾਦ ਥਾਣਾ ਖੇਤਰ ਦੇ ਆਲਮ ਡਾਂਡੀ ਪਿੰਡ ਵਾਸੀ ਮੇਵਾਰਾਮ ਨੇ ਦੱਸਿਆ ਕਿ ਉਸ ਦਾ ਭਤੀਜਾ ਸਤੀਸ਼ (20) ਆਪਣੇ ਚਚੇਰੇ ਭਰਾ ਅਮਨ (18) ਨਾਲ ਆਪਣੀ ਭੈਣ ਪ੍ਰੀਤੀ ਦੇ ਸਹੁਰੇ ਘਰ ਉਸ ਨੂੰ ਮਿਲਣ ਜਾ ਰਹੇ ਸਨ। ਮੇਵਾਰਾਮ ਮੁਤਾਬਕ ਬਾਈਕ ਸਵਾਰ ਸਤੀਸ਼ ਅਤੇ ਅਮਨ ਜਿਵੇਂ ਹੀ ਨਵਾਬਗੰਜ ਖੇਤਰ ਵਿਚ ਰਾਨੀਗੰਜ ਪਿੰਡ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ।

ਵਧੀਕ ਪੁਲਸ ਸੁਪਰਡੈਂਟ (ਉੱਤਰੀ) ਮੁਕੇਸ਼ ਚੰਦਰ ਮਿਸ਼ਰਾ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਨਵਾਬਗੰਜ ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮਿਸ਼ਰਾ ਅਨੁਸਾਰ ਘਟਨਾ ਤੋਂ ਬਾਅਦ ਕਾਰ ਡਰਾਈਵਰ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਵਾਹਨ ਨੂੰ ਕਬਜ਼ੇ 'ਚ ਲੈ ਕੇ ਥਾਣੇ ਲਿਆਂਦਾ ਹੈ ਅਤੇ ਦੋਸ਼ੀ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


author

Tanu

Content Editor

Related News