ਸਰਾਧ ਮੌਕੇ ਨਦੀ ''ਚ ਨਹਾਉਂਦੇ ਸਮੇਂ ਡੁੱਬੇ ਦੋ ਸਕੇ ਭਰਾ, ਹੋਈ ਦਰਦਨਾਕ ਮੌਤ

Thursday, Oct 03, 2024 - 02:24 PM (IST)

ਸਰਾਧ ਮੌਕੇ ਨਦੀ ''ਚ ਨਹਾਉਂਦੇ ਸਮੇਂ ਡੁੱਬੇ ਦੋ ਸਕੇ ਭਰਾ, ਹੋਈ ਦਰਦਨਾਕ ਮੌਤ

ਮੋਰੇਨਾ : ਮੱਧ ਪ੍ਰਦੇਸ਼ ਦੇ ਮੋਰੈਨਾ ਜ਼ਿਲ੍ਹੇ ਵਿੱਚ ਕਵਾੜੀ ਨਦੀ ਵਿੱਚ ਨਹਾਉਂਦੇ ਸਮੇਂ ਡੁੱਬਣ ਕਾਰਨ ਦੋ ਭਰਾਵਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਪੁਲਸ ਸੂਤਰਾਂ ਅਨੁਸਾਰ ਕੈਲਾਰਸ ਦੇ ਰਹਿਣ ਵਾਲੇ ਦੋ ਸਕੇ ਭਰਾ ਰਾਹੁਲ ਅਤੇ ਰੋਹਿਤ ਬੀਤੇ ਦਿਨ ਪਿੱਤਰ ਅਮਾਵਸਿਆ ਵਾਲੇ ਦਿਨ ਕਵਾੜੀ ਨਦੀ ਦੇ ਬਾਡਾ ਪਿੰਡ ਘਾਟ 'ਤੇ ਆਪਣੇ ਪੁਰਖਿਆਂ ਦੀ ਪੂਜਾ ਕਰਨ ਲਈ ਗਏ ਸਨ। 

ਇਹ ਵੀ ਪੜ੍ਹੋ - ਚੋਣ ਰੈਲੀ 'ਚ ਬੁਲਡੋਜ਼ਰ ਤੋਂ ਨੋਟਾਂ ਦੀ ਬਰਸਾਤ, ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰਾਂ

ਇਸ ਦੌਰਾਨ ਨਦੀ ਵਿਚ ਨਹਾਉਂਦੇ ਸਮੇਂ ਦਰਿਆ ਦੇ ਪਾਣੀ ਦਾ ਵਹਾਅ ਤੇਜ਼ ਹੋ ਗਿਆ, ਜਿਸ ਵਿਚ ਦੋਵੇਂ ਭਰਾਵਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਘਟਨਾ ਸਥਾਨ 'ਤੇ ਪਹੁੰਚੇ ਸਥਾਨਕ ਗੋਤਾਖੋਰਾਂ ਅਤੇ ਐੱਸਡੀਆਰਐਫ ਦੀ ਟੀਮ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਦੋਵਾਂ ਦੀਆਂ ਲਾਸ਼ਾਂ ਨੂੰ ਨਦੀ ਵਿੱਚੋਂ ਬਾਹਰ ਕੱਢਿਆ। ਦੂਜੇ ਪਾਸੇ ਪੁਲਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ - ਧਿਆਨ ਨਾਲ ਕਰੋ ਬਿਜਲੀ ਦੀ ਵਰਤੋਂ ! 300 ਤੋਂ ਵੱਧ ਯੂਨਿਟ ਹੋਣ 'ਤੇ ਨਹੀਂ ਮਿਲੇਗੀ ਸਬਸਿਡੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News