ਚਰਚ ''ਚ ਪ੍ਰੇਅਰ ਕਰਦੇ ਸਮੇਂ ਪਾਦਰੀ ''ਤੇ ਆ ਡਿੱਗਾ Cross ! ਇਕੁਆਡੋਰੀਅਨ ਫਾਦਰ ਪੈਟ੍ਰੀਸ਼ੀਓ ਦੀ ਹੋਈ ਮੌਤ
Monday, Oct 19, 2026 - 09:16 AM (IST)
ਇੰਟਰਨੈਸ਼ਨਲ ਡੈਸਕ- ਦੱਖਣੀ ਅਮਰੀਕੀ ਦੇਸ਼ ਇਕੁਆਡੋਰ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਗੁਆਇਆਕਿਲ ਸ਼ਹਿਰ 'ਚ ਸ਼ਨੀਵਾਰ ਨੂੰ ਚਰਚ 'ਚ ਪ੍ਰਾਰਥਨਾ ਕਰਵਾ ਰਹੇ ਇੱਕ ਕੈਥੋਲਿਕ ਪਾਦਰੀ 'ਤੇ ਕੰਧ 'ਚ ਲੱਗੀ ਭਾਰੀ ਲੱਕੜ ਦੀ ਸਲੀਬ (Crucifix, Cross) ਆ ਡਿੱਗੀ। ਇਸ ਹਾਦਸੇ 'ਚ ਪਾਦਰੀ ਫਾਦਰ ਪੈਟ੍ਰੀਸ਼ੀਓ ਅਲਫ੍ਰੇਡੋ ਸਾਂਚੇਜ਼ ਮੋਲੀਨਾਰੀ ਦੀ ਮੌਤ ਹੋ ਗਈ। ਇਹ ਪੂਰੀ ਘਟਨਾ ਚਰਚ ਦੀ ਲਾਈਵ ਸਟ੍ਰੀਮਿੰਗ ਦੌਰਾਨ ਕੈਮਰੇ 'ਚ ਕੈਦ ਹੋ ਗਈ, ਜਿਸ ਨੂੰ ਦੇਖ ਕੇ ਸ਼ਰਧਾਲੂ ਕਾਫ਼ੀ ਸਦਮੇ 'ਚ ਹਨ।
ਜਾਣਕਾਰੀ ਅਨੁਸਾਰ ਫਾਦਰ ਪੈਟ੍ਰੀਸ਼ੀਓ 'ਆਵਰ ਲੇਡੀ ਆਫ਼ ਪਰਪੇਚੁਅਲ ਹੈਲਪ' ਚਰਚ ਵਿਖੇ ਪ੍ਰਾਰਥਨਾ ਸਭਾ ਦੀ ਅਗਵਾਈ ਕਰ ਰਹੇ ਸਨ। ਪ੍ਰਾਰਥਨਾ ਸ਼ੁਰੂ ਹੋਣ ਦੇ ਲਗਭਗ 27 ਮਿੰਟ ਬਾਅਦ, ਜਦੋਂ ਉਹ ਸ਼ਰਧਾਲੂਆਂ ਨੂੰ ਸੰਬੋਧਨ ਕਰ ਰਹੇ ਸਨ, ਤਾਂ ਵੇਦੀ ਦੇ ਪਿੱਛੇ ਲੱਗੀ ਵੱਡੀ ਲੱਕੜ ਦੀ ਸਲੀਬ ਅਚਾਨਕ ਉੱਖੜ ਕੇ ਉਨ੍ਹਾਂ ਉੱਪਰ ਆ ਡਿੱਗੀ। ਹਾਦਸਾ ਵਾਪਰਦਿਆਂ ਹੀ ਪ੍ਰਾਰਥਨਾ ਸਭਾ ਤੁਰੰਤ ਰੋਕ ਦਿੱਤੀ ਗਈ ਅਤੇ ਚਰਚ 'ਚ ਮੌਜੂਦ ਲੋਕ ਬਚਾਅ ਲਈ ਪਾਦਰੀ ਵੱਲ ਭੱਜੇ, ਪਰ ਸੱਟਾਂ ਗੰਭੀਰ ਹੋਣ ਕਾਰਨ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।
Catholic priest Patricio Alfredo Sánchez Molinari tragically lost his life during a church service in Ecuador after a crucifix fell on him. Congregants rushed to help, but he later died to his injuries. https://t.co/lknKA3GDjU
— No Jumper (@nojumper) October 18, 2026
'ਆਰਚਡਾਇਓਸਿਸ ਆਫ਼ ਗੁਆਇਆਕਿਲ' ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ ਕਰ ਕੇ ਫਾਦਰ ਪੈਟ੍ਰੀਸ਼ੀਓ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਧਾਰਮਿਕ ਭਾਈਚਾਰੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਲੀਬ ਕੰਧ ਤੋਂ ਕਿਵੇਂ ਅਤੇ ਕਿਉਂ ਉੱਖੜ ਕੇ ਡਿੱਗੀ, ਇਸ ਦਾ ਸਪੱਸ਼ਟ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ। ਫਿਲਹਾਲ ਚਰਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਫਰਾਂਸ 'ਚ ਬੇਕਾਬੂ ਹੋਏ ਹਾਲਾਤ ! ਸੜਕਾਂ 'ਤੇ ਉਤਰੇ 5.5 ਲੱਖ ਲੋਕ, 19ਵੀਂ ਸਦੀ ਦੇ ਸਿਟੀ ਹਾਲ ਨੂੰ ਲਾ'ਤੀ ਅੱਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
