BJYM ਦੇ ਦੋ ਨੇਤਾਵਾਂ ''ਤੇ ਲੱਗਾ ਦੁੱਧ ਵਾਲੇ ਦਾ ਮੋਬਾਇਲ ਚੋਰੀ ਕਰਨ ਦਾ ਦੋਸ਼, ਪੁਲਸ ਨੇ ਕੀਤਾ ਗ੍ਰਿਫ਼ਤਾਰ

Monday, Dec 19, 2022 - 10:30 AM (IST)

BJYM ਦੇ ਦੋ ਨੇਤਾਵਾਂ ''ਤੇ ਲੱਗਾ ਦੁੱਧ ਵਾਲੇ ਦਾ ਮੋਬਾਇਲ ਚੋਰੀ ਕਰਨ ਦਾ ਦੋਸ਼, ਪੁਲਸ ਨੇ ਕੀਤਾ ਗ੍ਰਿਫ਼ਤਾਰ

ਸਿਹੋਰ- ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ 'ਚ ਭਾਜਪਾ ਯੁਵਾ ਮੋਰਚਾ ਮੰਡਲ (BJYM) ਉਪ ਪ੍ਰਧਾਨ ਅਤੇ ਆਈ. ਟੀ. ਸੈੱਲ ਮੁਖੀ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਦੋਹਾਂ ਉੱਪਰ ਮੋਬਾਇਲ ਚੋਰੀ ਦਾ ਦੋਸ਼ ਹੈ। ਮਾਮਲਾ ਜ਼ਿਲ੍ਹੇ ਦੇ ਇਛਾਵਰ ਦਾ ਹੈ। ਇੱਥੇ ਭਾਜਪਾ ਯੁਵਾ ਮੋਰਚਾ ਮੰਡਲ ਅਤੇ ਆਈ. ਟੀ. ਸੈੱਲ ਮੁਖੀ 'ਤੇ ਇਕ ਸ਼ਖ਼ਸ ਨੇ ਮੋਬਾਇਲ ਚੋਰੀ ਕਰਨ ਦਾ ਦੋਸ਼ ਲਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਸ਼ਖ਼ਸ ਦੀ ਸ਼ਿਕਾਇਤ 'ਤੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮਾਮਲੇ ਦੀ ਅੱਗੇ ਦੀ ਕਾਰਵਾਈ ਕਰ ਰਹੀ ਹੈ।

ਦਰਅਸਲ ਜ਼ਿਲ੍ਹੇ ਦੇ ਇਛਾਵਰ ਥਾਣਾ ਖੇਤਰ ਦੇ ਬਿਛੋਲੀ ਵਾਸੀ ਅਨਿਲ ਮਾਲਵੀਯ ਨੇ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਮੁਤਾਬਕ 14 ਦਸੰਬਰ ਨੂੰ ਅਨਿਲ ਮਾਲਵੀਯ ਆਪਣੀ ਸਾਈਕਲ ਤੋਂ ਦੁੱਧ ਵੇਚਣ ਜਾ ਰਿਹਾ ਸੀ, ਤਾਂ ਢਾਬਲਾ ਮਾਤਾ ਮਾਰਗ 'ਤੇ ਪਖ਼ਾਨੇ ਲਈ ਰੁਕ ਗਏ ਅਤੇ ਆਪਣਾ ਮੋਬਾਈਲ ਫੋਨ ਸਾਈਕਲ 'ਤੇ ਹੀ ਰੱਖ ਦਿੱਤਾ। ਇਸ ਦੌਰਾਨ ਦੋ ਬਾਈਕ ਸਵਾਰ ਉੱਥੇ ਆਏ ਅਤੇ ਮੋਬਾਇਲ ਚੋਰੀ ਕਰ ਕੇ ਦੌੜ ਗਏ।

ਅਨਿਲ ਨੇ ਦੱਸਿਆ ਕਿ ਜਦੋਂ ਉਸ ਨੇ ਵਾਪਸ ਆ ਕੇ ਵੇਖਿਆ ਤਾਂ ਉਸ ਦਾ ਮੋਬਾਇਲ ਨਹੀਂ ਸੀ। ਮੋਬਾਇਲ ਚੋਰੀ ਦੀ ਸ਼ਿਕਾਇਤ ਅਨਿਲ ਨੇ ਇਛਾਵਰ ਥਾਣੇ ਵਿਚ ਦਰਜ ਕਰਵਾਈ ਸੀ। ਜਦੋਂ ਪੁਲਸ ਨੇ ਆਈ.ਟੀ ਟੀਮ ਅਤੇ ਲੋਕੇਸ਼ਨ ਦੇ ਆਧਾਰ 'ਤੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਤਾਂ ਪਤਾ ਲੱਗਾ ਕਿ ਭਾਜਪਾ ਯੁਵਾ ਮੋਰਚਾ ਮੰਡਲ ਦੇ ਉਪ ਪ੍ਰਧਾਨ ਅਜੈ ਤੇ ਆਈਟੀ ਸੈੱਲ ਦੇ ਇੰਚਾਰਜ ਮੋਹਿਤ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੋਹਾਂ ਨੌਜਵਾਨਾਂ 'ਤੇ ਚੋਰੀ ਦਾ ਦੋਸ਼ ਲੱਗਣ ਮਗਰੋਂ ਭਾਜਪਾ ਨੇ ਦੂਰੀ ਬਣਾ ਲਈ ਹੈ। ਇਸ ਮਾਮਲੇ ਵਿਚ ਨਗਰ ਮੰਡਲ ਪ੍ਰਧਾਨ ਨੇ ਕਿਹਾ ਕਿ ਦੋਹਾਂ ਲੋਕਾਂ ਨੂੰ ਬਹੁਤ ਸਮਾਂ ਪਹਿਲਾਂ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਕਿਉਂਕਿ ਦੋਹਾਂ ਦਾ ਵਿਵਹਾਰ ਠੀਕ ਨਹੀਂ ਸੀ।
 


author

Tanu

Content Editor

Related News