ਰੇਮਡੇਸਿਵਿਰ ਦੀ ਹੋ ਰਹੀ ਕਾਲਾਬਾਜ਼ਾਰੀ, 70 ਹਜ਼ਾਰ ’ਚ ਵੇਚ ਰਹੇ ਇਕ ਟੀਕਾ, ਦੋ ਗ੍ਰਿਫਤਾਰ

Sunday, May 02, 2021 - 04:22 PM (IST)

ਨੈਸ਼ਨਲ ਡੈਸਕ– ਕੋਰੋਨਾ ਮਹਾਮਾਰੀ ਦੇ ਚਲਦੇ ਦਿੱਲੀ ’ਚ ਜੀਵਨ ਰੱਖਿਅਕ ਰੈਮਡੇਸਿਵਿਰ ਟੀਕੇ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਦੱਖਣੀ ਦਿੱਲੀ ਦੇ ਫਤਿਹਪੁਰ ਬੇਰੀ ਥਾਣੇ ਦੀ ਪੁਲਸ ਨੇ ਰੇਮਡੇਸਿਵਿਰ ਟੀਕੇ ਦੀ ਕਾਲਾਬਾਜ਼ਾਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਇਕ-ਇਕ ਰੇਮਡੇਸਿਵਿਰ ਟੀਕੇ ਨੂੰ 70 ਹਜ਼ਾਰ ਰੁਪਏ ’ਚ ਵੇਚ ਰਹੇ ਸਨ। ਇਨ੍ਹਾਂ ਦੋ ਦੋਸ਼ੀਆਂ ਦੇ ਨਾਂ ਵਿਭੂਤੀ ਅਤੇ ਮਨੋਜ ਦੱਸੇ ਗਏ ਹਨ ਜਿਨ੍ਹਾਂ ਕੋਲੋਂ ਪੁਲਸ ਨੇ ਤਿੰਨ ਰੇਮਡੇਸਿਵਿਰ ਟੀਕੇ ਬਰਾਮਦ ਕੀਤੇ ਗਏ ਹਨ। 

ਰਿਪੋਰਟ ਮੁਤਾਬਕ, ਫਤਿਹਪੁਰ ਥਾਣੇ ਦੀ ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਇਕ ਸ਼ਖਸ ਰੇਮਡੇਸਿਵਿਰ ਟੀਕੇ ਨੂੰ ਮਹਿੰਗੀ ਕੀਮਤ ’ਤੇ ਵੇਚਣ ਲਈ ਘਿਟੋਰਨੀ ਮੈਟਰੋ ਸਟੇਸ਼ਨ ਨੇੜੇ ਆਉਣ ਵਾਲਾ ਹੈ, ਜਿਸ ਤੋਂ ਬਾਅਦ ਪੁਲਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। 


Rakesh

Content Editor

Related News