ਮੱਧ ਪ੍ਰਦੇਸ਼ ''ਚ ਇਕ ਹੀ ਪਰਿਵਾਰ ਦੇ 6 ਜੀਆਂ ਦਾ ਕਤਲ, ਪੁਲਸ ਨੇ ਮੁਕਾਬਲੇ ਤੋਂ ਬਾਅਦ ਦੋਸ਼ੀ ਕੀਤੇ ਗ੍ਰਿਫ਼ਤਾਰ

Tuesday, May 09, 2023 - 12:55 PM (IST)

ਮੱਧ ਪ੍ਰਦੇਸ਼ ''ਚ ਇਕ ਹੀ ਪਰਿਵਾਰ ਦੇ 6 ਜੀਆਂ ਦਾ ਕਤਲ, ਪੁਲਸ ਨੇ ਮੁਕਾਬਲੇ ਤੋਂ ਬਾਅਦ ਦੋਸ਼ੀ ਕੀਤੇ ਗ੍ਰਿਫ਼ਤਾਰ

ਮੁਰੈਨਾ (ਭਾਸ਼ਾ)- ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ 'ਚ ਪਿਛਲੇ ਹਫ਼ਤੇ ਇਕ ਹੀ ਪਰਿਵਾਰ ਦੇ 6 ਜੀਆਂ ਦਾ ਕਤਲ ਕਰਨ ਦੇ ਦੋਸ਼ੀ 2 ਲੋਕਾਂ ਨੂੰ ਪੁਲਸ ਨੇ ਮੰਗਲਵਾਰ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮੁਰੈਨਾ ਦੇ ਪੁਲਸ ਸੁਪਰਡੈਂਟ ਸ਼ੈਲੇਂਦਰ ਸਿੰਘ ਚੌਹਾਨ ਨੇ ਦੱਸਿਆ ਕਿ ਚੰਬਲ ਨਦੀ ਦੇ ਕਿਨਾਰੇ ਉਸੈਥ ਘਾਟ 'ਤੇ ਹੋਏ ਪੁਲਸ ਨਾਲ ਮੁਕਾਬਲੇ 'ਚ ਮੁੱਖ ਦੋਸ਼ੀ ਅਜੀਤ ਸਿੰਘ ਤੋਮਰ ਦੇ ਖੱਬੇ ਪੈਰ 'ਚ ਗੋਲੀ ਲੱਗੀ ਹੈ। ਉਨ੍ਹਾਂ ਨੇ ਕਿਹਾ ਕਿ ਅਜੀਤ ਨਾਲ ਇਕ ਹੋਰ ਮੁੱਖ ਦੋਸ਼ੀ ਭੂਪੇਂਦਰ ਤੋਮਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮਹੁਆ ਥਾਣਾ ਇੰਚਾਰਜ ਰਿਸ਼ੀਕੇਸ਼ ਸ਼ਰਮਾ ਨੇ ਦੱਸਿਆ ਕਿ ਦੋਸ਼ੀਆਂ 'ਤੇ 30 ਹਜ਼ਾਰ ਰੁਪਏ ਦਾ ਇਨਾਮ ਸੀ। ਉਸੈਥ ਘਾਟ 'ਤੇ ਦੋਸ਼ੀਆਂ ਨੇ ਪੁਲਸ ਦਲ 'ਤੇ ਗੋਲੀਆਂ ਚਲਾਈਆਂ।

ਪੁਲਸ ਦੀ ਜਵਾਬੀ ਕਾਰਵਾਈ 'ਚ ਇਕ ਦੋਸ਼ੀ ਦੇ ਪੈਰ 'ਚ ਗੋਲੀ ਲੱਗੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਦੋਸ਼ੀਆਂ ਕੋਲੋਂ ਇਕ ਰਾਈਫ਼ਲ ਅਤੇ ਇਕ ਕਾਰਤੂਸ ਬਰਾਮਦ ਕੀਤਾ ਹੈ। ਪੁਲਸ ਨੇ ਕਿਹਾ ਕਿ ਪਿਛਲੇ ਸ਼ੁੱਕਰਵਾਰ ਨੂੰ ਲੇਪਾ ਪਿੰਡ 'ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਤਿੰਨ ਔਰਤਾਂ ਸਮੇਤ ਇਕ ਹੀ ਪਰਿਵਾਰ ਦੇ 6 ਜੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਪੀੜਤ ਇਕ ਦਹਾਕੇ ਬਾਅਦ ਮੁਰੈਨਾ 'ਚ ਆਪਣੇ ਪਿੰਡ ਪਰਤੇ ਸਨ। ਕਤਲਕਾਂਤ 'ਚ ਪੀੜਤ ਪਰਿਵਾਰ ਦੀ ਜਿਊਂਦੀ ਬਚੀ ਇਕ ਔਰਤ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਦੋਸ਼ੀਆਂ ਨਾਲ 2013 'ਚ ਸਰਕਾਰੀ ਜ਼ਮੀਨ ਦੇ ਇਕ ਟੁਕੜੇ ਨੂੰ ਲੈ ਕੇ ਵਿਵਾਦ ਹੋਇਆ ਸੀ। ਉਨ੍ਹਾਂ ਕਿਹਾ,''ਦੋਸ਼ੀਆਂ ਦੇ ਪਰਿਵਾਰ ਦੇ 2 ਲੋਕਾਂ ਦਾ ਉਦੋਂ ਕਤਲ ਕਰ ਦਿੱਤਾ ਗਿਆ ਸ਼ੀ। ਇਨ੍ਹਾਂ ਕਤਲਾਂ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ ਸੀ ਪਰ ਸਾਡੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਇਸ ਮਾਮਲੇ 'ਚ ਘਸੀਟੇ ਗਏ।'' ਉਨ੍ਹਾਂ ਅਨੁਸਾਰ, ਉਦੋਂ ਤੋਂ ਦੋਸ਼ੀ ਉਨ੍ਹਾਂ ਦੇ ਪਰਿਵਾਰ ਦਾ ਪਿੰਡ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੇ ਸਨ।


author

DIsha

Content Editor

Related News