ਸ਼ਿਮਲਾ ''ਚ ਵੱਖ-ਵੱਖ ਥਾਵਾਂ ''ਤੇ ਵਾਪਰੇ ਦੋ ਹਾਦਸੇ, ਕਾਰ ਡਰਾਈਵਰ ਦੀ ਮੌਤ

09/02/2020 3:50:44 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਚ ਦੋ ਵੱਖ-ਵੱਖ ਹਾਦਸਿਆਂ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਇਕ ਹਾਦਸੇ ਵਿਚ ਸੇਬਾਂ ਨਾਲ ਭਰਿਆ ਇਕ ਟਰੱਕ ਪਲਟ ਗਿਆ, ਜਿਸ ਕਾਰਨ ਆਵਾਜਾਈ ਠੱਪ ਰਹੀ। ਜਾਣਕਾਰੀ ਮੁਤਾਬਕ ਸ਼ਿਮਲਾ ਜ਼ਿਲ੍ਹਾ ਦੇ ਥਾਣਾ ਖੇਤਰ ਦੇ ਨੇਰੂਵਾ ਅਤੇ ਕੁਪਵੀ ਸੀਮਾ ਰੋਹਾਣਾ ਨੇੜੇ ਇਕ ਸੇਬਾਂ ਨਾਲ ਭਰਿਆ ਟਰੱਕ ਸੜਕ 'ਤੇ ਪਲਟ ਗਿਆ। ਇਹ ਟਰੱਕ ਸਵੇਰੇ 7 ਵਜੇ ਦੇ ਕਰੀਬ ਰੋਡ 'ਤੇ ਪਲਟ ਗਿਆ ਸੀ। ਇਹ ਟਰੱਕ ਸੇਬ ਲੈ ਕੇ ਰੋਹੜੂ ਤੋਂ ਸਹਾਰਨਪੁਰ ਵੱਲ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਰੋਡ ਪੂਰੀ ਤਰ੍ਹਾਂ ਬੰਦ ਹੋ ਗਿਆ ਅਤੇ ਸਬ ਡਿਵੀਜ਼ਨ ਚੌਪਾਲ ਦੀ ਆਖ਼ਰੀ ਸੀਮਾ ਹੈ। ਇਹ ਸੜਕ ਜ਼ਿਲ੍ਹਾ ਸਿਰਮੌਰ, ਰੋਹੜੂ ਅਤੇ ਉੱਤਰਾਖੰਡ ਸੂਬੇ ਨਾਲ ਜੁੜੀ ਹੈ। ਰੋਜ਼ਾਨਾ ਇਸ ਸੜਕ ਤੋਂ ਸੈਂਕੜੇ ਵਾਹਨ ਲੰਘਦੇ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਾਮ ਤੱਕ ਰੋਡ ਚਾਲੂ ਹੋਣ ਦੀ ਸੰਭਾਵਨਾ ਹੈ। ਟਰੱਕ ਵਿਚ ਡਰਾਈਵਰ ਅਤੇ ਸਹਾਇਕ ਬੈਠੇ ਸਨ, ਦੋਵੇਂ ਸੁਰੱਖਿਅਤ ਹਨ। 

ਉੱਥੇ ਹੀ ਦੂਜਾ ਹਾਦਸਾ ਪਿਛਲੀ ਰਾਤ ਨੂੰ ਅਸ਼ਵਨੀ ਖੱਡ ਸ਼ਿਮਲਾ ਨੇੜੇ ਵਾਪਰਿਆ ਹੈ। ਇਸ ਹਾਦਸੇ ਵਿਚ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚ ਗਈ ਸੀ। ਕਾਰ ਡਰਾਈਵਰ ਦੀ ਹਾਦਸੇ ਵਿਚ ਮੌਤ ਹੋ ਗਈ। ਸ਼ਿਮਲਾ-ਜੁੰਗਾ ਸੜਕ 'ਤੇ ਅਸ਼ਵਨੀ ਖੱਡ ਨੇੜੇ ਮੰਗਲਵਾਰ ਰਾਤ ਨੂੰ ਕਾਰ ਖੱਡ ਵਿਚ ਡਿੱਗ ਗਈ। ਇਸ ਹਾਦਸੇ ਵਿਚ ਅਵਿਨਾਸ਼ ਚੌਧਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਸਚਿਨ ਨੂੰ ਡੂੰਘੀਆਂ ਸੱਟਾਂ ਲੱਗੀਆਂ। ਪੁਲਸ ਨੇ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਕਾਰ 'ਚ ਸਵਾਰ ਸ਼ੁੱਭਮ ਚੌਧਰੀ ਅਤੇ ਸਚਿਨ ਨਾਂ ਦੇ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ। ਇਹ ਤਿੰਨੋਂ ਨੌਜਵਾਨ 24 ਤੋਂ 28 ਸਾਲ ਦੀ ਉਮਰ ਦੇ ਦੱਸੇ ਜਾ ਰਹੇ ਹਨ। ਇਹ ਤਿੰਨੋਂ ਜ਼ਿਲ੍ਹਾ ਕਾਂਗੜਾ ਦੇ ਵਾਸੀ ਹਨ।


Tanu

Content Editor

Related News