ਕਸ਼ਮੀਰ : ਯੂ-ਟਿਊਬਰ ''ਤੇ ਹਮਲੇ ''ਚ ਸ਼ਾਮਲ 2 ''ਹਾਈਬ੍ਰਿਡ'' ਅੱਤਵਾਦੀ ਗ੍ਰਿਫ਼ਤਾਰ

Saturday, Apr 01, 2023 - 09:38 AM (IST)

ਕਸ਼ਮੀਰ : ਯੂ-ਟਿਊਬਰ ''ਤੇ ਹਮਲੇ ''ਚ ਸ਼ਾਮਲ 2 ''ਹਾਈਬ੍ਰਿਡ'' ਅੱਤਵਾਦੀ ਗ੍ਰਿਫ਼ਤਾਰ

ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਸ਼ੋਪੀਆ ਜ਼ਿਲ੍ਹੇ 'ਚ ਇਕ ਯੂ-ਟਿਊਬਰ 'ਤੇ ਹਮਲੇ 'ਚ ਸ਼ਾਮਲ 'ਦਿ ਰੇਜਿਸਟੈਂਸ ਫਰੰਟ' ਦੇ 2 ਹਾਈਬ੍ਰਿਡ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿਛਲੇ ਸਾਲ ਦਸੰਬਰ 'ਚ ਸ਼ੋਪੀਆਂ ਦਾ ਇਕ ਯੂ-ਟਿਊਬਲ ਅੱਤਵਾਦੀਆਂ ਵਲੋਂ ਕਤਲ ਦੀ ਕੋਸ਼ਿਸ਼ ਤੋਂ ਬਚ ਗਿਆ ਸੀ। ਯੂ-ਟਿਊਬਰ ਨੇ ਦਾਅਵਾ ਕੀਤਾ ਕਿ ਉਸ 'ਤੇ ਇਕ ਅੱਤਵਾਦੀ ਨੇ ਗੋਲੀ ਚਲਾਈ ਸੀ ਅਤੇ ਉਹ ਚਮਤਕਾਰੀ ਢੰਗ ਨਾਲ ਬਚ ਨਿਕਲਿਆ ਸੀ। ਪੁਲਸ ਨੇ ਬਾਅਦ 'ਚ ਮਾਮਲੇ ਦੀ ਜਾਂਚ ਲਈ ਪੁਲਸ ਡਿਪਟੀ ਕਮਿਸ਼ਨਰ ਹੈੱਡ ਕੁਆਰਟਰ ਸ਼ੋਪੀਆਂ ਦੀ ਪ੍ਰਧਾਨਗੀ 'ਚ ਇਕ ਵਿਸ਼ੇਸ਼ ਜਾਂਚ ਦਲ ਦਾ ਗਠਨ ਕੀਤਾ।

ਪੁਲਸ ਨੇ ਕਿਹਾ,''ਜਾਂਚ ਦੌਰਾਨ, ਮੌਖਿਕ ਅਤੇ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਸ਼ੱਕੀਆਂ ਦੀ ਗਿਣਤੀ ਨੂੰ ਰਾਊਂਡ ਅਪ ਕੀਤਾ ਗਿਆ ਸੀ। ਪੁੱਛ-ਗਿੱਛ ਦੌਰਾਨ, 2 ਸ਼ੱਕੀਆਂ ਦੀ ਪਛਾਣ ਰਿਆਜ਼ ਅਹਿਮਦ ਮੀਰ ਦੇ ਪੁੱਤ ਸੁਹੈਬ ਰਿਆਜ਼ ਅਤੇ ਮੁਹੰਮਦ ਇਕਬਾਲ ਵਾਨੀ ਦੇ ਪੁੱਤ ਅਨਾਯਤ ਉਲਾਹ ਇਕਬਾਲ ਵਜੋਂ ਹੋਈ। ਸੈਦਾਪੋਰਾ ਪਈਨ ਦੇ ਵਾਸੀਆਂ ਨੇ ਅੱਤਵਾਦੀ ਹਮਲੇ 'ਚ ਆਪਣੀ ਸ਼ਮੂਲੀਅਤ ਸਵੀਕਾਰ ਕੀਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਦੋਵੇਂ ਅੱਤਵਾਦੀ ਸੰਗਠਨ ਟੀ.ਆਰ.ਐੱਫ. ਦੇ ਅੱਤਵਾਦੀਆਂ ਵਜੋਂ ਕੰਮ ਕਰ ਰਹੇ ਸਨ।'' ਪੁਲਸ ਨੇ ਉਨ੍ਹਾਂ ਦੇ ਖੁਲਾਸੇ 'ਤੇ ਕਿਹਾ ਕਿ ਅਪਰਾਧ ਦੇ ਹਥਿਆਰ ਜਿਵੇਂ ਕਿ ਇਕ ਪਿਸਤੌਲ ਨਾਲ ਉਸ ਦੀ ਮੈਗਜ਼ੀਨ ਅਤੇ 5 ਪਿਸਤੌਲ ਦੀਆਂ ਗੋਲੀਆਂ ਤੋਂ ਇਲਾਵਾ, ਪੁਲਸ ਦੀ ਇਕ ਸੰਯੁਕਤ ਪਾਰਟੀ ਵਲੋਂ ਇਕ ਆਈ.ਈ.ਡੀ. ਅਤੇ 44 ਆਰ.ਆਰ. ਪਿੰਡ ਸੈਦਾਪੋਰਾ ਪਾਈਨ ਸ਼ੋਪੀਆਂ ਦੇ ਬਗੀਚਿਆਂ 'ਚ ਬਰਾਮਦ ਕੀਤਾ ਗਿਆ।


author

DIsha

Content Editor

Related News