ਭਾਰਤ ਦੀ ਕੋਰੋਨਾ ਖ਼ਿਲਾਫ਼ ਜੰਗ ’ਚ ਸਾਥ ਦੇਣ ਲਈ ਅੱਗੇ ਆਇਆ ਟਵਿਟਰ, ਕਰੋੜਾਂ ਡਾਲਰ ਦੀ ਕੀਤੀ ਮਦਦ

Tuesday, May 11, 2021 - 11:57 AM (IST)

ਵਾਸ਼ਿੰਗਟਨ (ਭਾਸ਼ਾ) : ਸੋੋਸ਼ਲ ਮੀਡੀਆ ਕੰਪਨੀ ਟਵਿਟਰ ਨੇ ਭਾਰਤ ਵਿਚ ਕੋਵਿਡ-19 ਸੰਕਟ ਦਾ ਮੁਕਾਬਲਾ ਕਰਨ ਲਈ 1.5 ਕਰੋੜ ਡਾਲਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਭਾਰਤ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਟਵਿਟਰ ਦੇ ਸੀ.ਈ.ਓ. ਜੈਕ ਪੈਟ੍ਰਿਕ ਡੋਰਸੀ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਇਹ ਰਾਸ਼ੀ 3 ਗੈਰ ਸਰਕਾਰੀ ਸੰਗਠਨਾਂ- ਕੇਅਰ, ਐਡ ਇੰਡੀਆ ਅਤੇ ਸੇਵਾ ਇੰਟਰਨੈਸ਼ਨਲ ਯੂ.ਐਸ.ਏ. ਨੂੰ ਦਾਨ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਹੁਣ 12 ਤੋਂ 15 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ, ਅਮਰੀਕਾ 'ਚ ਇਸ ਟੀਕੇ ਨੂੰ ਮਿਲੀ ਮਨਜ਼ੂਰੀ

ਕੇਅਰ 1 ਇਕ ਕਰੋੜ ਡਾਲਰ ਦਿੱਤੇ ਗਏ ਹਨ, ਜਦੋਂ ਕਿ ਐਡ ਇੰਡੀਆ ਅਤੇ ਸੇਵਾ ਇੰਟਰਨੈਸ਼ਨਲ ਯੂ.ਐਸ.ਏ. ਨੂੰ 25-25 ਲੱਖ ਡਾਲਰ ਦਿੱਤੇ ਗਏ ਹਨ। ਟਵਿਟਰ ਨੇ ਇਕ ਬਿਆਨ ਵਿਚ ਕਿਹਾ, ‘ਸੇਵਾ ਇੰਟਰਨੈਸ਼ਨਲ ਇਕ ਹਿੰਦੂ ਆਸਥਾ ਆਧਾਰਿਤ ਮਨੁੱਖੀ ਅਤੇ ਗੈਰ-ਲਾਭਕਾਰੀ ਸੇਵਾ ਸੰਗਠਨ ਹੈ। ਇਸ ਅਨੁਦਾਨ ਨਾਲ ਸੇਵਾ ਇੰਟਰਨੈਸ਼ਨਲ ਦੇ ‘ਹੈਲਪ ਇੰਡੀਆ ਡਿਫੀਟ ਕੋਵਿਡ-19’ ਮੁਹਿੰਮ ਦੇ ਤਹਿਤ ਆਸਕਸੀਜਨ ਕੰਸਨਟ੍ਰੇਟਰ, ਵੈਂਟੀਲੇਟਰ, ਬਾਈਪੈਪ (ਬਾਈਲੈਵਲ ਪਾਜ਼ੇਟਿਵ ਏਅਰਵੇ ਪ੍ਰੈਸ਼ਰ) ਮਸ਼ੀਨਾਂ ਵਰਗੇ ਜੀਵਨ ਰੱਖਿਅਕ ਉਪਕਰਨਾਂ ਨੂੰ ਖ਼ਰੀਦਿਆ ਜਾਏਗਾ।’

ਇਹ ਵੀ ਪੜ੍ਹੋ : ਕੋਰੋਨਾ ਫੈਲਣ ਦੇ ਡਰੋਂ ਮਾਊਂਟ ਐਵਰੇਸਟ ਦੀ ਚੋਟੀ ’ਤੇ ਵੀ ਸਰਹੱਦੀ ਲਾਈਨ ਖਿੱਚੇਗਾ ਚੀਨ

ਬਿਆਨ ਵਿਚ ਕਿਹਾ ਗਿਆ, ‘ਇਹ ਉਪਕਰਨ ਸਰਕਾਰੀ ਹਸਪਤਾਲਾਂ ਅਤੇ ਕੋਵਿਡ-19 ਦੇਖ਼ਭਾਲ ਕੇਂਦਰਾਂ ਅਤੇ ਹਸਪਤਾਲਾਂ ਵਿਚ ਵੰਡੇ ਜਾਣਗੇ।’ ਇਸ ਘੋਸ਼ਣਾ ’ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਸੇਵਾ ਇੰਟਰਨੈਸ਼ਨਲ ਦੇ ਉਪ-ਪ੍ਰਧਾਨ ਸੰਦੀਪ ਖੜਕੇਕਰ (ਮਾਰਕੀਟਿੰਗ ਅਤੇ ਫੰਡ ਵਿਕਾਸ) ਨੇ ਇਸ ਦਾਨ ਲਈ ਡੋਰਸੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਸੇਵਾ ਦੇ ਕੰਮਾਂ ਨੂੰ ਮਾਨਤਾ ਮਿਲੀ ਹੈ। ਉਨ੍ਹਾਂ ਦੱਸਿਆ, ‘ਇਹ ਵਾਲੰਟੀਅਰਾਂ ਵੱਲੋਂ ਸੰਚਾਲਿਤ ਇਕ ਗੈਰ-ਲਾਭਕਾਰੀ ਸੰਗਠਨ ਹੈ ਅਤੇ ਅਸੀਂ ਪਵਿੱਤਰ ਹਿੰਦੂ  ਮੰਤਰ ‘ਸਰਵ ਭਗਨਤੁ ਸੁਖਿਨ:’ ਦਾ ਪਾਲਣ ਕਰਦੇ ਹੋਏ ਸਾਰਿਆਂ ਦੀ ਸੇਵਾ ਵਿਚ ਵਿਸ਼ਵਾਸ ਰੱਖਦੇ ਹਾਂ।’ ਉਨ੍ਹਾਂ ਦੱਸਿਆ ਕਿ ਸੇਵਾ ਦੀ ਪ੍ਰਸ਼ਾਸਨਿਕ ਲਾਗਤ ਲਗਭਗ 5 ਫ਼ੀਸਦੀ ਹੈ, ਜਿਸ ਦਾ ਅਰਥ ਹੈ ਕਿ ਦਾਨ ਵਿਚ ਮਿਲੇ ਹਰੇਕ 100 ਡਾਲਰ ’ਚੋਂ 95 ਡਾਲਰ ਉਨ੍ਹਾਂ ਲੋਕਾਂ ’ਤੇ ਖਰਚ ਕੀਤੇ ਜਾਂਦੇ ਹਨ, ਜਿਨ੍ਹਾਂ ਲਈ ਦਾਨ ਮਿਲਿਆ ਹੈ।

ਇਹ ਵੀ ਪੜ੍ਹੋ : ਭਾਰਤ ਨੂੰ ਅਮਰੀਕਾ ਤੋਂ ਮਦਦ ਮਿਲਣੀ ਜਾਰੀ, ਅੱਧਾ ਬਿਲੀਅਨ ਡਾਲਰ ਤੱਕ ਪਹੁੰਚੀ ਕੋਵਿਡ-19 ਮਦਦ

ਹਿਊਸਟਨ ਹੈਡਕੁਆਰਟਰ ਵਾਲੇ ਸੇਵਾ ਯੂ.ਐਸ.ਏ. ਨੇ ਹੁਣ ਤੱਕ ਭਾਰਤ ਵਿਚ ਕੋਵਿਡ-19 ਰਾਹਤ ਕੰਮਾਂ ਲਈ 1.75 ਕਰੋੜ ਅਮਰੀਕੀ ਡਾਲਰ ਜੁਟਾਏ ਹਨ। ਕੇਅਰ ਗਲੋਬਲ ਗ਼ਰੀਬੀ ਨਾਲ ਲੜਨ ਵਾਲਾ ਇਕ ਪ੍ਰਮੁੱਖ ਮਨੁੱਖਤਾਵਾਦੀ ਸੰਗਠਨ ਹੈ। ਐਸੋਸੀਏਸ਼ਨ ਫਾਰ ਇੰਡੀਆਜ਼ ਡਿਵੈਲਪਮੈਂਟ (ਐਡ) ਇਕ ਸਵੈ-ਸੇਵੀ ਸੰਗਠਨ ਹੈ, ਜੋ ਸਥਾਈ, ਨਿਆਂ ਸੰਗਤ ਵਿਕਾਸ ਨੂੰ ਉਤਾਸ਼ਾਹਤ ਕਰਦਾ ਹੈ।

ਇਹ ਵੀ ਪੜ੍ਹੋ : ਯੂਰਪੀ ਦੇਸ਼ ਬਣਾ ਰਹੇ ਵੈਕਸੀਨ ਪਾਸਪੋਰਟ, ਕੋਵਿਸ਼ੀਲਡ ਲਵਾਉਣ ’ਤੇ ਹੀ ਮਿਲੇਗੀ ਐਂਟਰੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News