ਝੁਕਿਆ ਟਵਿੱਟਰ : ਭਾਰਤ ''ਚ ਵਿਨੇ ਪ੍ਰਕਾਸ਼ ਨੂੰ ਨਿਯੁਕਤ ਕੀਤਾ ਸ਼ਿਕਾਇਤ ਅਧਿਕਾਰੀ

Sunday, Jul 11, 2021 - 12:01 PM (IST)

ਝੁਕਿਆ ਟਵਿੱਟਰ : ਭਾਰਤ ''ਚ ਵਿਨੇ ਪ੍ਰਕਾਸ਼ ਨੂੰ ਨਿਯੁਕਤ ਕੀਤਾ ਸ਼ਿਕਾਇਤ ਅਧਿਕਾਰੀ

ਨਵੀਂ ਦਿੱਲੀ- ਟਵਿੱਟਰ ਨੇ ਵਿਜੇ ਪ੍ਰਕਾਸ਼ ਨੂੰ ਭਾਰਤ ਲਈ ਨਿਵਾਸੀ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤਾ ਹੈ। ਕੰਪਨੀ ਦੀ ਵੈੱਬਸਾਈਟ 'ਤੇ ਇਹ ਸੂਚਨਾ ਪਾਈ ਗਈ ਹੈ। ਭਾਰਤ 'ਚ ਨਵੇਂ ਸੂਚਨਾ ਤਕਨਾਲੋਜੀ (ਆਈ.ਟੀ.) ਨਿਯਮਾਂ ਦਾ ਪਾਲਣ ਕਰਨ 'ਚ ਅਸਫ਼ਲ ਰਹਿਣ ਕਾਰਨ ਟਵਿੱਟਰ ਲਗਾਤਾਰ ਵਿਵਾਦਾਂ ਦੇ ਘੇਰੇ 'ਚ ਸੀ। ਨਵੇਂ ਆਈ.ਟੀ. ਨਿਯਮਾਂ ਦੇ ਅਧੀਨ 50 ਲੱਖ ਤੋਂ ਵੱਧ ਪ੍ਰਯੋਗਕਰਤਾਵਾਂ ਵਾਲੀ ਸੋਸ਼ਲ ਮੀਡੀਆ ਕੰਪਨੀਆਂ ਨੂੰ ਤਿੰਨ ਮਹੱਤਵਪੂਰਨ ਨਿਯੁਕਤੀਆਂ- ਮੁੱਖ ਪਾਲਣਾ ਅਧਿਕਾਰੀ, ਨੋਡਲ ਅਧਿਕਾਰੀ ਅਤੇ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਕਰਨ ਦੀ ਜ਼ਰੂਰਤ ਹੈ। ਇਹ ਤਿੰਨ ਅਧਿਕਾਰੀ ਭਾਰਤ ਦੇ ਵਾਸੀ ਹੋਣੇ ਚਾਹੀਦੇ ਹਨ। ਟਵਿੱਟਰ ਦੀ ਵੈੱਬਸਾਈਟ 'ਤੇ ਪਾਈ ਗਈ ਸੂਚਨਾ ਅਨੁਸਾਰ ਵਿਨੇ ਪ੍ਰਕਾਸ਼ ਕੰਪਨੀ ਦੇ ਨਿਵਾਸੀ ਸ਼ਿਕਾਇਤ ਅਧਿਕਾਰੀ (ਆਰ.ਜੀ.ਓ.) ਹਨ। ਪ੍ਰਯੋਗਕਰਤਾ ਪੇਜ਼ 'ਤੇ ਦਿੱਤੀ ਗਈ ਵੈੱਬਸਾਈਟ ਰਾਹੀਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।

ਇਸ 'ਚ ਅੱਗੇ ਕਿਹਾ ਗਿਆ ਹੈ ਕਿ ਟਵਿੱਟਰ ਨਾਲ ਇਸ ਪਤੇ- ਚੌਥੀ ਮੰਜ਼ਲ, ਦਿ ਐਸਟੇਟ, 121 ਡਿਕਸਨ ਰੋਡ, ਬੈਂਗਲੁਰੂ-560042 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਪ੍ਰਕਾਸ਼ ਦਾ ਨਾਮ ਕੰਪਨੀ ਦੇ ਗਲੋਬਲ ਕਾਨੂੰਨ ਨੀਤੀ ਡਾਇਰੈਕਟਰ ਜੇਰਮੀ ਕੇਸਲ ਨਾਲ ਪਾਇਆ ਗਿਆ ਹੈ। ਕੇਸਲ ਅਮਰੀਕਾ 'ਚਚ ਸਥਿਤ ਹਨ। ਕੰਪਨੀ ਨੇ 26 ਮਈ 2021 ਤੋਂ 25 ਜੂਨ 2021 ਲਈ ਆਪਣੀ ਪਾਲਣਾ ਰਿਪੋਰਟ ਵੀ ਪ੍ਰਕਾਸ਼ਿਤ ਕੀਤੀ ਹੈ। 26 ਮਈ ਤੋਂ ਲਾਗੂ ਹੋਏ ਨਵੇਂ ਆਈ.ਟੀ. ਨਿਯਮਾਂ ਦੇ ਅਧੀਨ ਇਹ ਇਕ ਹੋਰ ਜ਼ਰੂਰਤ ਹੈ। ਇਸ ਤੋਂ ਪਹਿਲਾਂ ਟਵਿੱਟਰ ਨੇ ਆਈ.ਟੀ. ਨਿਯਮਾਂ ਦੇ ਅਧੀਨ ਧਰਮੇਂਦਰ ਚਤੁਰ ਨੂੰ ਭਾਰਤ ਲਈ ਆਪਣਾ ਅੰਤਰਿਮ ਨਿਵਾਸੀ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤਾ ਸੀ। ਚਤੁਰ ਨੇ ਪਿਛਲੇ ਮਹੀਨੇ ਅਸਤੀਫ਼ਾ ਦੇ ਦਿੱਤਾ ਸੀ। ਟਵਿੱਟਰ ਦੇ ਭਾਰਤ 'ਚ ਕਰੀਬ 1.75 ਕਰੋੜ ਪ੍ਰਯੋਗਕਰਤਾ ਹਨ। ਨਵੇਂ ਸੋਸ਼ਲ ਮੀਡੀਆ ਨਿਯਮਾਂ ਨੂੰ ਲੈ ਕੇ ਟਵਿੱਟਰ ਦਾ ਭਾਰਤ ਸਰਕਾਰ ਨਾਲ ਵਿਵਾਦ ਚੱਲ ਰਿਹਾ ਹੈ। ਟਵਿੱਟਰ ਨੇ ਭਾਰਤ 'ਚ ਮੱਧਵਰਤੀ ਦੇ ਰੂਪ 'ਚ ਆਪਣਾ ਕਾਨੂੰਨੀ ਕਵਚ ਗੁਆ ਦਿੱਤਾ ਹੈ।


author

DIsha

Content Editor

Related News