ਇਕੱਠੇ ਜੰਮੀਆਂ, ਇਕੋ ਘਰ ਵਿਆਹੀਆਂ ਤੇ ਫਿਰ ਇਕੋ ਅਰਥੀ ''ਤੇ...ਜੁੜਵਾ ਭੈਣਾਂ ਦੀ ਦਿਲ ਛੂਹ ਲੈਣ ਵਾਲੀ ਕਹਾਣੀ
Wednesday, Sep 24, 2025 - 02:40 PM (IST)

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਸ਼ਾਜ਼ਾਪੁਰ ਜ਼ਿਲ੍ਹੇ ਤੋਂ ਦਿਲ ਨੂੰ ਛੂਹ ਲੈਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਬਰਜੂਬਾਈ ਅਤੇ ਦੁਰਗਾਬਾਈ ਨਾਂ ਦੀਆਂ 2 ਬਜ਼ੁਰਗ ਔਰਤਾਂ ਦਾ ਦਿਹਾਂ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਦੋਵੇਂ ਭੈਣਾਂ ਦੀ ਜੀਵਨਰੇਖਾ ਇੰਨੀ ਸਮਾਨ ਸੀ ਕਿ ਜਨਮ, ਵਿਆਹ ਅਤੇ ਮੌਤ ਤੱਕ ਦੋਵਾਂ ਦਾ ਸਾਥ ਬਣਿਆ ਰਿਹਾ।
ਜਨਮ ਤੋਂ ਲੈ ਕੇ ਵਿਦਾਈ ਤੱਕ ਸਾਥ
90 ਸਾਲ ਦੀ ਉਮਰ ਇਸ ਸੰਬੰਧੀ 'ਚ ਦੋਵੇਂ ਭੈਣਾਂ ਨੇ ਆਖ਼ਰੀ ਸਾਹ ਲਿਆ। ਜਨਮ ਤੋਂ ਲੈ ਕੇ ਮੌਤ ਤੱਕ ਦੋਵੇਂ ਨਾਲ ਰਹੀਆਂ। ਮੰਗਲਵਾਰ ਨੂੰ ਪਾਸੀਸਰ ਪਿੰਡ 'ਚ ਦੋਵੇਂ ਭੈਣਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਉਨ੍ਹਾਂ ਦੀ ਕਹਾਣੀ ਪਿੰਡ 'ਚ ਮਿਸਾਲ ਬਣ ਗਈ।
ਇਹ ਵੀ ਪੜ੍ਹੋ : 27 ਸਤੰਬਰ ਤੋਂ ਇਨ੍ਹਾਂ 4 ਰਾਸ਼ੀਆਂ ਦੀ ਬਦਲੇਗੀ ਕਿਸਮਤ, ਵਰ੍ਹੇਗਾ ਨੋਟਾਂ ਦਾ ਮੀਂਹ
ਇਕ ਹੀ ਘਰ 'ਚ ਹੋਇਆ ਵਿਆਹ
ਰਾਜਗੜ੍ਹ ਜ਼ਿਲ੍ਹੇ ਦੇ ਖਜ਼ੂਰੀ ਪਿੰਡ 'ਚ ਜਨਮੀਆਂ ਦੋਵੇਂ ਭੈਣਾਂ ਦਾ ਵਿਆਹ ਪਾਸੀਪੁਰ ਪਿੰਡ ਦੇ 2 ਸਕੇ ਭਰਾਵਾਂ ਨਾਲ ਹੋਇਆ ਸੀ। ਬਰਜੂਬਾੀ ਰਾਮਸਿੰਘ ਦੀ ਪਤਨੀ ਬਣੀ, ਜਦੋਂ ਕਿ ਦੁਰਗਾਬਾਈ ਨੇ ਭਾਦਰ ਸਿੰਘ ਨਾਲ ਵਿਆਹ ਕੀਤਾ। ਦੋਵਾਂ ਦਾ ਰਿਸ਼ਤਾ ਚੁੰਬਕ ਦੀ ਤਰ੍ਹਾਂ ਮਜ਼ਬੂਤ ਸੀ।
ਅੰਤਿਮ ਵਿਦਾਈ 'ਚ ਨਮ ਅੱਖਾਂ
90 ਸਾਲ ਦੀ ਉਮਰ 'ਚ ਦੋਵਾਂ ਦਾ ਦਿਹਾਂਤ ਹੋਇਆ। ਉਨ੍ਹਾਂ ਦੇ ਰਿਸ਼ਤੇ ਨੂੰ ਦੇਖ ਕੇ ਪਿੰਡ ਵਾਲੇ ਭਾਵੁਕ ਹੋ ਗਏ। ਲੋਕ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦੇ ਰਹੇ ਸਨ ਅਤੇ ਉਨ੍ਹਾਂ ਦੀ ਇਕ-ਦੂਜੇ ਦੇ ਪ੍ਰਤੀ ਨਿਸ਼ਠਾ ਦੀ ਮਿਸਾਲ ਸਾਂਝੀ ਕਰ ਰਹੇ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8