‘15 ਸਤੰਬਰ’ ਦੀ ਤਾਰੀਖ਼ ਇਸ ਜੋੜੇ ਲਈ ਸਾਬਤ ਹੋਈ ‘ਖੁਸ਼ੀ ਤੇ ਗ਼ਮ’, ਜਾਣੋ ਇਸ ਦੇ ਪਿੱਛੇ ਦੀ ਵਜ੍ਹਾ

09/19/2021 3:35:26 PM

ਵਿਸ਼ਾਖਾਪਟਨਮ- ਆਂਧਰਾ ਪ੍ਰਦੇਸ਼ ’ਚ 2 ਸਾਲ ਪਹਿਲਾਂ ਇਕ ਕਿਸ਼ਤੀ ਹਾਦਸੇ ’ਚ ਆਪਣੀਆਂ ਜੁੜਵਾਂ ਧੀਆਂ ਨੂੰ ਗੁਆਉਣ ਵਾਲੇ ਇਕ ਜੋੜੇ ਦੇ ਘਰ ਇਕ ਵਾਰ ਮੁੜ ਜੁੜਵਾ ਧੀਆਂ ਦਾ ਜਨਮ ਹੋਇਆ ਹੈ। ਟੀ ਅੱਪਾਲਾ ਰਾਜੂ ਅਤੇ ਭਾਗਿਆਲਕਸ਼ਮੀ ਦੇ ਘਰ ਜੁੜਵਾ ਧੀਆਂ ਦਾ ਜਨਮ ਠੀਕ ਉਸੇ ਦਿਨ ਹੋਇਆ, ਜਿਸ ਦਿਨ ਧੀ ਦੀਆਂ 2 ਧੀਆਂ ਦੀ ਮੌਤ ਕਿਸ਼ਤੀ ਹਾਦਸੇ ’ਚ ਹੋ ਗਈ ਸੀ। 2 ਸਾਲ ਪਹਿਲਾਂ 15 ਸਤੰਬਰ 2019 ਨੂੰ ਗੋਦਾਵਰੀ ਨਦੀ ’ਚ ਹੋਏ ਕਿਸ਼ਤੀ ਹਾਦਸੇ ’ਚ ਆਪਣੀਆਂ ਦੋਵੇਂ ਧੀਆਂ ਨੂੰ ਗੁਆਉਣ ਵਾਲੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਸ਼ਹਿਰ ਵਾਸੀ ਰਾਜੂ ਅਤੇ ਭਾਗਿਆਲਕਸ਼ਮੀ ਦਾ ਜੀਵਨ ਬੇਹੱਦ ਗਮਗੀਨ ਹੋ ਗਿਆ ਸੀ ਪਰ ਇਕ ਵਾਰ ਫਿਰ ਜੁੜਵਾ ਧੀਆਂ ਦਾ ਜਨਮ ਹੋਣਾ, ਉਨ੍ਹਾਂ ਲਈ ਈਸ਼ਵਰ ਦੇ ਇਕ ਵਰਦਾਨ ਦੀ ਤਰ੍ਹਾਂ ਹੈ। 

ਇਹ ਵੀ ਪੜ੍ਹੋ : ਕੈਪਟਨ ਵਲੋਂ ਨਵਜੋਤ ਸਿੱਧੂ ਨੂੰ ਦੇਸ਼ਧ੍ਰੋਹੀ ਕਹਿਣਾ ਬਹੁਤ ਗੰਭੀਰ ਦੋਸ਼, ਕਾਂਗਰਸ ਰੱਖੇ ਆਪਣਾ ਪੱਖ : ਪ੍ਰਕਾਸ਼ ਜਾਵਡੇਕਰ

ਭਾਗਿਆਲਕਸ਼ਮੀ ਨੇ ਜੁੜਵਾ ਧੀਆਂ ਦੇ ਜਨਮ ’ਤੇ ਮੁਸਕੁਰਾਉਂਦੇ ਹੋਏ ਕਿਹਾ,‘‘ਅਸੀਂ ਬਹੁਤ ਖੁਸ਼ ਹਾਂ। ਇਹ ਸਭ ਭਗਵਾਨ ਦੀ ਕ੍ਰਿਪਾ ਹੈ।’’ 2 ਸਾਲ ਪਹਿਲਾਂ ਰਾਜੂ ਦੀ ਮੰਗ ਆਪਣੀਆਂ ਦੋਵੇਂ ਪੋਤੀਆਂ ਨੂੰ ਲੈ ਕੇ ਕਿਸ਼ਤੀ ’ਚ ਬੈਠ ਕੇ ਤੇਲੰਗਾਨਾ ਦੇ ਭਦਰਾਚਲਮ ਸਥਿਤ ਭਗਵਾਨ ਰਾਮ ਦੇ ਮੰਦਰ ਜਾ ਰਹੀ ਸੀ, ਉਦੋਂ ਇਹ ਹਾਦਸਾ ਹੋਇਆ ਸੀ। ਕੱਚ ਨਿਰਮਾਣ ਇਕਾਈ ’ਚ ਕੰਮ ਕਰਨ ਵਾਲੀ ਭਾਗਿਆਲਕਸ਼ਮੀ ਅਤੇ ਉਸ ਦੇ ਪਤੀ ਨੇ ਬੱਚਿਆਂ ਲਈ ਪਿਛਲੇ ਸਾਲ ਸ਼ਹਿਰ ਦੇ ਇਕ ਫਰਟੀਲਿਟੀ ਸੈਂਟਰ ਨਾਲ ਸੰਪਰਕ ਕੀਤਾ ਸੀ ਪਰ ਕੋਰੋਨਾ ਕਾਰਨ ਉਨ੍ਹਾਂ ਦੀ ਕੋਸ਼ਿਸ਼ ਅਸਫ਼ਲ ਰਹੀ। ਇਸ ਸਾਲ ਕਿਸਮਤ ਨੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਆਈ.ਵੀ.ਐੱਫ. ਪ੍ਰਕਿਰਿਆ ਰਾਹੀਂ 15 ਸਤੰਬਰ 2021 ਨੂੰ ਉਨ੍ਹਾਂ ਦੀਆਂ ਜੁੜਵਾ ਧੀਆਂ ਦਾ ਜਨਮ ਹੋਇਆ।

ਇਹ ਵੀ ਪੜ੍ਹੋ : ਕੈਪਟਨ ਦੇ ਅਸਤੀਫ਼ੇ ’ਤੇ ਅਨਿਲ ਵਿਜ ਨੇ ਕਹੀ ਵੱਡੀ ਗੱਲ, ਨਵਜੋਤ ਸਿੱਧੂ ਨੂੰ ਦੱਸਿਆ ਇਸ ਦਾ ਜ਼ਿੰਮੇਵਾਰ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News