ਸ਼੍ਰੀਦੇਵੀ ਦੇ ਦਿਹਾਂਤ 'ਤੇ ਟਵੀਟ ਕਰ ਕੇ ਫੱਸ ਗਈ ਕਾਂਗਰਸ

Sunday, Feb 25, 2018 - 03:02 PM (IST)

ਮੁੰਬਈ— ਆਪਣੇ ਅਭਿਨੈ ਨਾਲ ਦੇਸ਼ ਅਤੇ ਦੁਨੀਆ ਦੇ ਕਰੋੜਾਂ ਦਿਲਾਂ 'ਤੇ ਰਾਜ ਕਰਨ ਵਾਲੀ ਅਭਿਨੇਤੀਰ ਸ਼੍ਰੀਦੇਵੀ ਦਾ ਦੁਬਈ 'ਚ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਦਿਹਾਂਤ ਹੋ ਗਿਆ। 55 ਸਾਲਾ ਅਭਿਨੇਤਰੀ ਦੇ ਅਚਾਨਕ ਚੱਲੇ ਜਾਣ 'ਤੇ ਲੋਕ ਟਵੀਟ ਕਰ ਕੇ ਦੁਖ ਜ਼ਾਹਰ ਕਰ ਰਹੇ ਹਨ। ਇਸ ਦੌਰਾਨ ਸ਼੍ਰੀਦੇਵੀ ਦੀ ਮੌਤ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਕੀਤਾ ਗਿਆ ਇਕ ਟਵੀਟ ਵਿਵਾਦਾਂ 'ਚ ਆ ਗਿਆ ਹੈ। ਕਾਂਗਰਸ ਪਾਰਟੀ ਨੇ ਟਵੀਟ 'ਤੇ ਕਿਹਾ,''ਸ਼੍ਰੀਦੇਵੀ ਦੇ ਦਿਹਾਂਤ ਦੀ ਖਬਰ ਸੁਣ ਕੇ ਸਾਨੂੰ ਦੁਖ ਹੈ। ਉਹ ਇਕ ਬਿਹਤਰੀਨ ਅਦਾਕਾਰਾ ਸੀ। ਦਿੱਗਜ ਅਦਾਕਾਰਾ ਜੋ ਆਪਣੇ ਸ਼ਾਨਦਾਰ ਅਭਿਨੈ ਕਾਰਨ ਉਹ ਹਮੇਸ਼ਾ ਸਾਡੇ ਦਿਲਾਂ 'ਚ ਰਹੇਗੀ। ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਪ੍ਰਤੀ ਸਾਡੀ ਡੂੰਘੀ ਹਮਦਰਦੀ। ਉਨ੍ਹਾਂ ਨੂੰ ਸਾਲ 2013 'ਚ ਯੂ.ਪੀ.ਏ. ਸਰਕਾਰ ਦੇ ਕਾਰਜਕਾਲ ਦੌਰਾਨ ਪਦਮ ਸ਼੍ਰੀ ਦਿੱਤਾ ਗਿਆ ਸੀ।''PunjabKesariਕਾਂਗਰਸ ਦੇ ਇਸ ਟਵੀਟ ਦੀ ਆਖਰੀ ਲਾਈਨ ਵਿਵਾਦਾਂ 'ਚ ਆ ਗਈ। ਸੈਂਕੜੇ ਦੀ ਸੰਖਿਆ 'ਚ ਲੋਕ ਟਵੀਟ ਕਰ ਕੇ ਕਾਂਗਰਸ ਪਾਰਟੀ ਤੋਂ ਅਭਿਨੇਤਰੀ ਦੀ ਮੌਤ 'ਤੇ ਰਾਜਨੀਤੀ ਨਹੀਂ ਕਰਨ ਲਈ ਕਹਿ ਰਹੇ ਹਨ। ਟਵਿੱਟਰ 'ਤੇ ਕਾਫੀ ਲੋਕਪ੍ਰਿਯ ਸਰ ਰਵਿੰਦਰ ਜਡੇਜਾ ਨੇ ਟਵੀਟ ਕਰ ਕੇ ਲਿਖਿਆ,''ਉਨ੍ਹਾਂ ਨੂੰ ਸਾਲ 2013 'ਚ ਯੂ.ਪੀ.ਏ. ਸਰਕਾਰ ਦੇ ਕਾਰਜਕਾਲ ਦੌਰਾਨ ਪਦਮ ਸ਼੍ਰੀ ਦਿੱਤਾ ਗਿਆ ਸੀ। ਕੀ ਤੁਸੀਂ ਗੰਭੀਰ ਹੋ। ਇਕ ਦਿੱਗਜ ਅਦਾਕਾਰਾ ਨੂੰ ਸ਼ਰਧਾਂਜਲੀ ਦੇਣ ਲਈ ਕੀ ਇਹ ਲਾਈਨ ਲਿੱਖਣਾ ਜ਼ਰੂਰੀ ਸੀ? ਕ੍ਰਿਪਾ ਮੌਤ ਦਾ ਸਿਆਸੀਕਰਨ ਨਾ ਕਰੋ। ਤੁਸੀਂ ਲੋਕਾਂ ਨੇ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਸ਼ੇਮ ਆਨ ਯੂ ਕਾਂਗਰਸ।''

ਇਕ ਹੋਰ ਯੂਜ਼ਰ ਟਰੋਲ ਲਾਲ ਸਲਾਮ ਨੇ ਲਿਖਿਆ,''ਕਾਂਗਰਸ ਦੇ ਅੰਦਰ ਆਤਮਸਨਮਾਨ ਨਹੀਂ ਬਚਿਆ ਹੈ। ਇਸ ਲਈ ਕਾਂਗਰਸ ਜੋ ਕਰਦੀ ਹੈ, ਉਸ ਨੂੰ ਉਸ ਦੀ ਪਰਵਾਹ ਨਹੀਂ ਹੁੰਦੀ ਹੈ। ਸਿਰਫ ਰਾਜਨੀਤੀ ਹੀ ਉਨ੍ਹਾਂ ਦੇ ਅੰਦਰ ਬਚੀ ਹੈ।'' ਇਕ ਹੋਰ ਯੂਜ਼ਰ ਨੇ ਸਲਾਹ ਦਿੱਤੀ ਕਿ ਇਸ ਟਵੀਟ ਨੂੰ ਤੁਰੰਤ ਕਾਂਗਰਸ ਪਾਰਟੀ ਡਿਲੀਟ ਕਰੇ। ਸੰਦੀਪ ਕਕਾਡੀਆ ਲਿਖਦੇ ਹਨ,''ਕਿਸੇ ਦੀ ਮੌਤ 'ਤੇ ਰਾਜਨੀਤੀ ਨਾ ਕਰੋ। ਤੁਸੀਂ ਡਿੱਗੀ ਹੋਈ ਪਾਰਟੀ ਹੋ ਇੰਨਾ ਤਾਂ ਪਤਾ ਹੈ ਪਰ ਇੰਨਾ ਡਿੱਗੋਗੇ ਇਹ ਪਤਾ ਨਹੀਂ ਸੀ।'' ਦੂਜੇ ਪਾਸੇ ਇਸ ਵਿਵਾਦ 'ਚ ਭਾਜਪਾ ਵੀ ਆ ਗਈ ਹੈ। ਦਿੱਲੀ ਭਾਜਪਾ ਬੁਲਾਰੇ ਤੇਜਿੰਦਰ ਬੱਗਾ ਨੇ ਕਿਹਾ,''ਕਿਸੇ ਦੀ ਮੌਤ 'ਤੇ ਤਾਂ ਘੱਟੋ-ਘੱਟ ਰਾਜਨੀਤੀ ਨਾ ਕਰੋ।''


Related News