ਭਾਰਤ ’ਚ ਜਲਦ ਖੁੱਲ੍ਹਣਗੇ ਈਥਾਨੋਲ ਪੰਪ, ਬਾਈਕ ਵੀ ਕੀਤੀ ਲਾਂਚ

Saturday, Jul 13, 2019 - 01:52 PM (IST)

ਭਾਰਤ ’ਚ ਜਲਦ ਖੁੱਲ੍ਹਣਗੇ ਈਥਾਨੋਲ ਪੰਪ, ਬਾਈਕ ਵੀ ਕੀਤੀ ਲਾਂਚ

ਨਵੀਂ ਦਿੱਲੀ—ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਮੌਜੂਦਾ ਸਮੇਂ ਦੇਸ਼ ਦੇ ਅੰਦਰ ਕੋਈ ਵੀ ਈਥਾਨੋਲ ਪੰਪ ਨਹੀਂ ਹੈ ਪਰ ਉਹ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੂੰ ਕਹਿਣਗੇ ਕਿ ਦੇਸ਼ 'ਚ ਈਥਾਨੋਲ ਪੰਪ ਵੀ ਖੋਲ੍ਹੇ ਜਾਣ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਟੀ.ਵੀ.ਐੱਸ. ਮੋਟਰ ਕੰਪਨੀ ਨੇ ਈਥਾਨੋਲ ਨਾਲ ਚੱਲਣ ਵਾਲੀ ਮੋਟਰਸਾਈਕਲ 'ਅਪਾਚੇ ਆਰ.ਟੀ.ਆਰ. 200 ਐੱਫ.ਆਈ. ਈ. 100' ਲਾਂਚ ਕੀਤੀ। ਇਸ ਦੀ ਕੀਮਤ 1.2 ਲੱਖ ਰੁਪਏ ਹੈ। ਕੰਪਨੀ ਨੇ ਇਕ ਬਿਆਨ 'ਚ ਦੱਸਿਆ ਕਿ ਮੋਟਰਸਾਈਕਲ ਦੇ ਇਸ ਨਵੇਂ ਮਾਡਲ ਨੂੰ ਸ਼ੁਰੂਆਤ 'ਚ ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਕਰਨਾਟਕ ਵਰਗੇ ਗੰਨਾ ਉਤਪਾਦ ਰਾਜਾਂ 'ਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲ਼ਾਵਾ ਟੀ.ਵੀ.ਐੱਸ. ਅਪਾਚੇ ਕੰਪਨੀ ਦਾ ਮੁੱਖ ਬਰਾਂਡ ਹੈ। ਕੰਪਨੀ ਦੁਨੀਆ ਭਰ 'ਚ ਹੁਣ ਤੱਕ 35 ਲੱਖ ਤੋਂ ਵਧ ਅਪਾਚੇ ਵੇਚ ਚੁਕੀ ਹੈ। 

ਇਸ ਮੌਕੇ ਟੀ.ਵੀ.ਐੱਸ. ਮੋਟਰ ਕੰਪਨੀ ਦੇ ਚੇਅਰਮੈਨ ਵੇਨੂੰ ਸ਼੍ਰੀਨਿਵਾਸਨ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਅੱਜ ਪੂਰਾ ਦੋਪਹੀਆ ਵਾਹਨ ਉਦਯੋਗ ਭਵਿੱਖ ਦੇ ਗਰੀਨ ਅਤੇ ਟਿਕਾਊ ਟਰਾਂਸਪੋਰਟ ਹੱਲ ਵੱਲ ਦੇਖ ਰਿਹਾ ਹੈ। ਇਸ ਦਿਸ਼ਾ 'ਚ ਉਹ ਇਲੈਕਟ੍ਰਿਕ, ਹਾਈਬਰਿੱਡ ਅਤੇ ਵਿਕਲਪਿਕ ਫਿਊਲ ਵੱਲ ਵਧ ਰਿਹਾ ਹੈ। ਕੰਪਨੀ ਦਾ ਮੰਨਣਾ ਹੈ ਕਿ ਈਥਾਨੋਲ ਆਧਾਰਤ ਉਤਪਾਦ ਸਾਡੇ ਗਾਹਕਾਂ ਲਈ ਇਕ ਅਹਿਮ ਬਦਲ ਹੋਣਗੇ।


author

Iqbalkaur

Content Editor

Related News