ਪੰਪ ਨੇ ਐਂਬੂਲੈਂਸ ਨੂੰ ਨਹੀਂ ਦਿੱਤਾ ਪੈਟਰੋਲ, ਸਮੇਂ ਸਿਰ ਹਸਪਤਾਲ ਨਾ ਪਹੁੰਚਣ ਕਾਰਨ ਮਰੀਜ਼ ਦੀ ਮੌਤ
Friday, Apr 24, 2026 - 12:11 PM (IST)
ਬਲੀਆ- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਬੈਰੀਆ ਖੇਤਰ 'ਚ ਪੈਟਰੋਲ ਪੰਪ ਤੋਂ ਪੈਟਰੋਲ ਨਾ ਮਿਲਣ ਕਾਰਨ ਇਕ ਐਂਬੂਲੈਂਸ ਦੇ ਰਸਤੇ 'ਚ ਰੁਕ ਜਾਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਪੂਰਤੀ ਵਿਭਾਗ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੂਰਤੀ ਅਧਿਕਾਰੀ (ਡੀਐੱਸਓ) ਦੇਵਮਣੀ ਮਿਸ਼ਰ ਨੇ ਦੱਸਿਆ ਕਿ ਵੀਰਵਾਰ ਨੂੰ ਇਹ ਮਾਮਲਾ ਨੋਟਿਸ 'ਚ ਆਇਆ ਉਨ੍ਹਾਂ ਦੱਸਿਆ ਕਿ ਬੈਰੀਆ ਤਹਿਸੀਲ ਦੇ ਪਾਂਡੇਪੁਰ ਪਿੰਡ ਵਾਸੀ ਛੱਠੂ ਸ਼ਰਮਾ (50) ਦੀ ਬੁੱਧਵਾਰ ਰਾਤ ਅਚਾਨਕ ਸਿਹਤ ਵਿਗੜਨ 'ਤੇ ਪਰਿਵਾਰ ਵਾਲੇ ਉਨ੍ਹਾਂ ਨੂੰ ਇਕ ਨਿੱਜੀ ਐਂਬੂਲੈਂਸ 'ਤੇ ਜ਼ਿਲ੍ਹਾ ਹਸਪਤਾਲ ਲਿਜਾ ਰਹੇ ਸਨ।
ਮਿਸ਼ਰ ਅਨੁਸਾਰ ਇਸੇ ਦੌਰਾਨ ਪੈਟਰੋਲ ਖਤਮ ਹੋਣ ਨਾਲ ਐਂਬੂਲੈਂਸ ਰਸਤੇ 'ਚ ਬੰਦ ਹੋ ਗਈ। ਪਰਿਵਾਰ ਵਾਲਿਆਂ ਨੇ ਟੇਂਗਰਹੀ ਪਿੰਡ ਕੋਲ ਸਥਿਤ ਪੈਟਰੋਲ ਪੰਪ ਤੋਂ ਪੈਟਰੋਲ ਦੇਣ ਦੀ ਅਪੀਲ ਕੀਤੀ ਪਰ ਪੰਪ ਸੰਚਾਲਕ ਨੇ ਪੈਟਰੋਲ ਨਾ ਹੋਣ ਦਾ ਹਵਾਲਾ ਦੇ ਕੇ ਇਨਕਾਰ ਕਰ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਸਮੇਂ 'ਤੇ ਪੈਟਰੋਲ ਨਾ ਮਿਲਣ ਨਾਲ ਛੱਠੂ ਨੂੰ ਜ਼ਿਲ੍ਹਾ ਹਸਪਤਾਲ ਨਹੀਂ ਪਹੁੰਚਾਇਆ ਜਾ ਸਕਿਆ ਅਤੇ ਰਸਤੇ 'ਚ ਹੀ ਉਨ੍ਹਾਂ ਦੀ ਮੌਤ ਹੋ ਗਈ। ਡੀਐੱਸਓ ਮਿਸ਼ਰ ਨੇ ਕਿਹਾ ਕਿ ਮਾਮਲਾ ਬੇਹੱਦ ਗੰਭੀਰ ਹੈ ਅਤੇ ਪੈਟਰੋਲ ਪੰਪ ਸੰਚਾਲਕ ਨੂੰ ਐਮਰਜੈਂਸੀ ਸਥਿਤੀ 'ਚ ਐਂਬੂਲੈਂਸ ਨੂੰ ਪੈਟਰੋਲ ਦੇਣਾ ਚਾਹੀਦਾ ਸੀ। ਉਨ੍ਹਾਂ ਦੱਸਿਆ ਕਿ ਬੈਰੀਆ ਦੇ ਉੱਪ ਜ਼ਿਲ੍ਹਾ ਅਧਿਕਾਰੀ, ਜ਼ਿਲ੍ਹਾ ਪੂਰਤੀ ਅਧਿਕਾਰੀ ਅਤੇ ਸਹਾਇਕ ਖਾਧ ਅਧਿਕਾਰੀ ਦੀ ਤਿੰਨ ਮੈਂਬਰੀ ਜਾਂਚ ਕਮੇਟੀ ਗਠਿਤ ਕੀਤੀ ਗਈ ਹੈ, ਜਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਰਿਪੋਰਟ ਅਧਿਕਾਰੀ ਨੂੰ ਕਾਰਵਾਈ ਲਈ ਭੇਜੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
