ਟੀ.ਵੀ. ਦਾ ਰਿਮੋਟ ਟੁੱਟਣ ''ਤੇ ਸਹੁਰੇ ਨੇ ਨੂੰਹ ਨੂੰ ਘਰੋਂ ਬਾਹਰ ਕੱਢਿਆ

07/25/2017 10:31:00 AM

ਮੱਧ ਪ੍ਰਦੇਸ਼— ਇੱਥੇ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਟੀ.ਵੀ. ਦਾ ਰਿਮੋਟ ਟੁੱਟਣ 'ਤੇ ਇਕ ਔਰਤ ਨੂੰ ਉਸ ਦੇ ਸਹੁਰੇ ਪਰਿਵਾਰ ਨੇ ਗੋਲੀ ਮਾਰਨ ਦੀ ਧਮਕੀ ਦੇ ਕੇ ਘਰੋਂ ਕੱਢ ਦਿੱਤਾ। ਆਪਣੇ ਸਹੁਰੇ ਪਰਿਵਾਰ ਵੱਲੋਂ ਮਾਰਨ ਦੀ ਧਮਕੀ ਮਿਲਣ ਦੀ ਸ਼ਿਕਾਇਤ ਕਰਨ ਔਰਤ ਪਿੰਡ ਤੋਂ 10 ਕਿਲੋਮੀਟਰ ਚੱਲ ਕੇ ਥਾਣੇ ਪੁੱਜੀ। ਜਾਣਕਾਰੀ ਅਨੁਸਾਰ ਚੰਦੇਰੀ ਵਾਸੀ ਪੂਜਾ ਅਹਿਰਵਾਰ ਦਾ ਵਿਆਹ ਮੂਢਰਾ ਕਲਾ ਵਾਸੀ ਧਰਮੇਂਦਰ ਨਾਲ ਫਰਵਰੀ ਮਹੀਨੇ ਹੋਇਆ ਸੀ। 2 ਮਹੀਨੇ ਪਹਿਲਾਂ ਧਰਮੇਂਦਰ ਪੜ੍ਹਾਈ ਕਰਨ ਭੋਪਾਲ ਚੱਲਾ ਗਿਆ। ਸ਼ਨੀਵਾਰ ਨੂੰ ਪੂਜਾ ਘਰ ਸੀ, ਉਦੋਂ ਗਲਤੀ ਨਾਲ ਟੀ.ਵੀ. ਦਾ ਰਿਮੋਟ ਟੁੱਟ ਗਿਆ। ਇਹ ਦੇਖ ਉਸ ਦੇ ਸਹੁਰੇ ਪਰਿਵਾਰ ਵਾਲੇ ਬਿਹਾਰੀਲਾਲ ਨੇ ਰਿਮੋਟ ਟੁੱਟਣ ਤੋਂ ਬਾਅਦ ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਗੋਲੀ ਮਾਰਨ ਦੀ ਧਮਕੀ ਦੇ ਕੇ ਘਰੋਂ ਕੱਢ ਦਿੱਤਾ।
ਪੂਜਾ 10 ਕਿਲੋਮੀਟਰ ਪੈਦਲ ਤੁਰ ਕੇ ਪਿਪਰਈ ਪੁੱਜੀ। ਟਿਕਟ ਦੇ ਪੈਸੇ ਉਸ ਕੋਲ ਨਹੀਂ ਸੀ, ਇਸ ਲਈ ਬਿਨਾਂ ਟਿਕਟ ਲਏ ਹੀ ਟਰੇਨ 'ਚ ਬੈਠ ਕੇ ਅਸ਼ੋਕਨਗਰ ਪੁੱਜੀ ਅਤੇ ਬਾਜ਼ਾਰ 'ਚ ਪੁਲਸ ਥਾਣੇ ਦੀ ਜਾਣਕਾਰੀ ਲਈ। ਉਸ ਨੂੰ ਇਕ ਨੌਜਵਾਨ ਨੇ ਪੁਲਸ ਦੇ ਪਰਿਵਾਰ ਸਲਾਹ ਕੇਂਦਰ ਪਹੁੰਚਾਇਆ, ਜਿੱਥੇ ਔਰਤ ਦੀ ਸ਼ਿਕਾਇਤ ਸੁਣਨ ਤੋਂ ਬਾਅਦ ਉਸ ਨੂੰ ਪਿਪਰਈ ਥਾਣੇ ਭੇਜਿਆ ਗਿਆ।


Related News