ਟੀ.ਵੀ. ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਇਕ ਵਾਰ ਮੁੜ ਭੜਕੀ ਅਰਮਾਨ ਮਲਿਕ 'ਤੇ, ਕਿਹਾ ਇਹ

Wednesday, Jun 26, 2024 - 03:06 PM (IST)

ਟੀ.ਵੀ. ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਇਕ ਵਾਰ ਮੁੜ ਭੜਕੀ ਅਰਮਾਨ ਮਲਿਕ 'ਤੇ, ਕਿਹਾ ਇਹ

ਮੁੰਬਈ- ਅਰਮਾਨ ਮਲਿਕ 'ਬਿੱਗ ਬੌਸ ਓਟੀਟੀ ਸੀਜ਼ਨ 3' 'ਚ ਆਪਣੀਆਂ ਦੋ ਪਤਨੀਆਂ ਪਾਇਲ ਮਲਿਕ ਅਤੇ ਕ੍ਰਿਤਿਕਾ ਮਲਿਕ ਨਾਲ ਪਹੁੰਚੇ ਹਨ। ਟੀ.ਵੀ. ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੂੰ ਯੂਟਿਊਬਰਜ਼ ਨੂੰ ਇਸ ਤਰ੍ਹਾਂ ਦੇ ਰਿਐਲਿਟੀ ਸ਼ੋਅਜ਼ 'ਚ ਐਂਟਰੀ ਕਰਨਾ ਪਸੰਦ ਨਹੀਂ ਆਇਆ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇਕ ਨੋਟ ਲਿਖ ਕੇ ਬਿੱਗ ਬੌਸ ਦੇ ਮੇਕਰਸ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦੇਵੋਲੀਨਾ ਭੱਟਾਚਾਰਜੀ ਨੇ ਕਿਹਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਕੁੜੀਆਂ ਵੀ ਇੱਕ ਤੋਂ ਵੱਧ ਪਤੀ ਰੱਖਣ ਦੀ ਜ਼ਿੱਦ ਕਰਨਗੀਆਂ ਅਤੇ ਫਿਰ ਅਸੀਂ ਦੇਖਾਂਗੇ ਕਿ ਕਿੰਨੇ ਲੋਕ ਅੱਗੇ ਆ ਕੇ ਅਜਿਹੀਆਂ ਕੁੜੀਆਂ ਦਾ ਸਮਰਥਨ ਕਰਨਗੇ। ਅਦਾਕਾਰਾ ਨੇ ਦਾਅਵਾ ਕੀਤਾ ਹੈ ਕਿ ਬਿੱਗ ਬੌਸ ਦੇ ਨਿਰਮਾਤਾ ਇਕ ਤੋਂ ਵੱਧ ਵਿਆਹਾਂ ਨੂੰ ਉਤਸ਼ਾਹਿਤ ਕਰ ਰਹੇ ਹਨ।

 

ਟੀ.ਵੀ. ਦੀ ਗੋਪੀ ਬਹੂ ਦੇ ਨਾਂ ਨਾਲ ਮਸ਼ਹੂਰ ਦੇਵੋਲੀਨਾ ਭੱਟਾਚਾਰਜੀ ਨੇ ਸੋਸ਼ਲ ਮੀਡੀਆ 'ਤੇ ਇੱਕ ਲੰਮਾ ਨੋਟ ਲਿਖ ਕੇ ਅਰਮਾਨ ਮਲਿਕ ਅਤੇ ਬਿੱਗ ਬੌਸ ਓਟੀਟੀ ਦੇ ਨਿਰਮਾਤਾਵਾਂ ਦੀ ਵੀ ਆਲੋਚਨਾ ਕੀਤੀ ਹੈ। ਅਦਾਕਾਰਾ ਦਾ ਮੰਨਣਾ ਹੈ ਕਿ ਵਿਅਕਤੀ ਨੂੰ ਉਸ ਦੇ ਕਰਮਾਂ ਦਾ ਫਲ ਮਿਲਦਾ ਹੈ ਅਤੇ ਦੋ ਵਿਆਹ ਕਰਨਾ ਬਿਲਕੁਲ ਗਲਤ ਹੈ।

ਇਹ ਖ਼ਬਰ ਵੀ ਪੜ੍ਹੋ- Arjun Kapoor ਦੀ ਪਾਰਟੀ 'ਚ ਨਹੀਂ ਪੁੱਜੀ Malaika Arora,ਫੈਨਜ਼ ਬ੍ਰੇਕਅੱਪ ਦੀ ਖ਼ਬਰਾਂ ਨੂੰ ਮੰਨ ਰਹੇ ਹਨ ਸੱਚ

ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਨੇ ਆਪਣੀ ਪੋਸਟ 'ਚ ਲਿਖਿਆ, “ਮੈਂ ਹਰ ਆਦਮੀ ਦੀ ਗੱਲ ਨਹੀਂ ਕਰ ਰਹੀ ਹਾਂ, ਪਰ ਮੈਂ ਯਕੀਨ ਨਾਲ ਕਹਿ ਸਕਦੀ ਹਾਂ ਕਿ ਸਿਰਫ ਮਜ਼ਬੂਤ ​​ਦਿਮਾਗ ਵਾਲੇ ਆਦਮੀ ਹੀ 2, 3 ਜਾਂ 4 ਪਤਨੀਆਂ ਰੱਖਣ ਦਾ ਸੁਪਨਾ ਦੇਖ ਸਕਦੇ ਹਨ। ਕਿਰਪਾ ਕਰਕੇ ਇਹ ਗੰਦ ਪੈਦਾ ਕਰਨਾ ਬੰਦ ਕਰੋ। ਜੇਕਰ ਕਿਸੇ ਦਿਨ ਇਹ ਔਰਤਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਇੱਕ ਤੋਂ ਵੱਧ ਪਤੀ ਚਾਹੁੰਦੀਆਂ ਹਨ ਤਾਂ ਦੇਖਦੇ ਹਾਂ ਕਿ ਕਿੰਨੇ ਲੋਕ ਇਸ ਸ਼ੋਅ ਦਾ ਆਨੰਦ ਲੈਣਗੇ। “ਹਾਲਾਂਕਿ ਮੈਨੂੰ ਨਹੀਂ ਲੱਗਦਾ ਕਿ ਉਹ ਦਿਨ ਬਹੁਤ ਦੂਰ ਹੈ।”

ਇਹ ਖ਼ਬਰ ਵੀ ਪੜ੍ਹੋ- ਇਕ-ਦੂਜੇ ਦੇ ਪਿਆਰ 'ਚ ਡੁੱਬੇ ਨਜ਼ਰ ਆਏ ਰਣਬੀਰ-ਆਲੀਆ, ਦਿੱਤੇ ਰੋਮਾਂਟਿਕ ਪੋਜ਼

ਦੇਵੋਲੀਨਾ ਨੇ ਉਸ 'ਚ ਲਿਖਿਆ ਚਿੰਤਾ ਨਾ ਕਰੋ, ਕਰਮ ਦਾ ਚੱਕਰ ਇਸ ਤਰ੍ਹਾਂ ਕੰਮ ਕਰਦਾ ਹੈ। ਕਿਸੇ ਦਿਨ ਕੋਈ ਕੁੜੀ ਜ਼ਰੂਰ ਕਹੇਗੀ ਕਿ ਉਹ ਦੋ ਬੰਦਿਆਂ ਨਾਲ ਵਿਆਹ ਕਰਵਾ ਕੇ ਦੋਵਾਂ ਨੂੰ ਖੁਸ਼ ਰੱਖਣਾ ਚਾਹੁੰਦੀ ਹੈ। ਫਿਰ ਮੈਂ ਦੇਖਣਾ ਚਾਹਾਂਗੀ ਕਿ ਤੁਹਾਡੇ 'ਚੋਂ ਕਿੰਨੇ ਕੁ ਅੱਗੇ ਆ ਕੇ ਉਸ ਕੁੜੀ ਦਾ ਸਮਰਥਨ ਕਰਨਗੇ। ਫਿਰ ਇਹ ਲੋਕ ਸਭ ਤੋਂ ਪਹਿਲਾਂ ਸਾਹਮਣੇ ਆਉਣਗੇ ਅਤੇ ਉਸ ਲੜਕੀ ਦੇ ਚਰਿੱਤਰ 'ਤੇ ਸਵਾਲ ਉਠਾਉਣਗੇ।

 


author

Priyanka

Content Editor

Related News