ਟੀ.ਵੀ ਦੀ ਮਸ਼ਹੂਰ ਅਦਾਕਾਰਾ ਦਿਗਾਂਗਨਾ ਸੂਰਿਆਵੰਸ਼ੀ 'ਤੇ ਲੱਗਾ ਧੋਖਾਧੜੀ ਦਾ ਦੋਸ਼

Tuesday, Jun 11, 2024 - 10:07 AM (IST)

ਟੀ.ਵੀ ਦੀ ਮਸ਼ਹੂਰ ਅਦਾਕਾਰਾ ਦਿਗਾਂਗਨਾ ਸੂਰਿਆਵੰਸ਼ੀ 'ਤੇ ਲੱਗਾ ਧੋਖਾਧੜੀ ਦਾ ਦੋਸ਼

ਮੁੰਬਈ (ਬਿਊਰੋ)- ਫ਼ਿਲਮ ਅਤੇ ਟੀ.ਵੀ ਅਦਾਕਾਰਾ ਦਿਗਾਂਗਨਾ ਸੂਰਿਆਵੰਸ਼ੀ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਸੀਰੀਜ਼ 'ਸ਼ੋਅ ਸਟਾਪਰ' ਦੇ ਨਿਰਮਾਤਾਵਾਂ ਨੇ ਅਦਾਕਾਰਾ 'ਤੇ ਟੀਮ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ ਹੈ ਅਤੇ ਸ਼ਿਕਾਇਤ ਦਰਜ ਕਰਵਾਈ ਹੈ। ਖਬਰ ਹੈ ਕਿ 'ਸ਼ੋਅ ਸਟਾਪਰ' 'ਚ ਕੰਮ ਕਰ ਰਹੀ ਮਸ਼ਹੂਰ ਅਭਿਨੇਤਰੀ ਦਿਗਾਂਗਨਾ ਸੂਰਿਆਵੰਸ਼ੀ ਨੇ ਵੈੱਬ ਸੀਰੀਜ਼ ਦੇ ਨਿਰਦੇਸ਼ਕ ਮਨੀਸ਼ ਹਰੀਸ਼ੰਕਰ 'ਤੇ ਮੁਕੱਦਮਾ ਦਰਜ ਕੀਤਾ ਹੈ ਅਤੇ ਉਨ੍ਹਾਂ 'ਤੇ ਧੋਖਾਧੜੀ ਦਾ ਦੋਸ਼ ਵੀ ਲਗਾਇਆ ਹੈ।

PunjabKesari


ਜ਼ੀਨਤ ਅਮਾਨ ਦੀ ਓ.ਟੀ.ਟੀ ਡੈਬਿਊ ਸੀਰੀਜ਼ 'ਸ਼ੋਅਸਟਾਪਰ' ਦੇ ਨਿਰਮਾਤਾਵਾਂ ਨੇ ਦਿਗਾਂਗਨਾ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 420 ਅਤੇ ਧਾਰਾ 406 ਦੇ ਤਹਿਤ ਧੋਖਾਧੜੀ ਅਤੇ ਅਪਰਾਧਿਕ ਭਰੋਸੇ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ 'ਚ ਦਾਅਵਾ ਕੀਤਾ ਗਿਆ ਹੈ ਕਿ ਅਦਾਕਾਰਾ ਦਿਗਾਂਗਨਾ ਨੇ ਅਕਸ਼ੈ ਕੁਮਾਰ ਦੇ ਨਾਂ 'ਤੇ ਧੋਖਾਧੜੀ ਕੀਤੀ ਹੈ।ਪੁਲਸ ਸ਼ਿਕਾਇਤ 'ਚ, ਮਨੀਸ਼ ਹਰੀਸ਼ੰਕਰ ਨੇ ਕਿਹਾ ਕਿ ਦਿਗਾਂਗਨਾ ਨੇ ਪਹਿਲਾਂ ਇੱਕ ਐਮ.ਓ.ਯੂ ਲਈ ਕਿਹਾ, ਜਿਸ ਨਾਲ ਉਹ ਅਕਸ਼ੈ ਕੁਮਾਰ ਨਾਲ ਗੱਲਬਾਤ ਕਰ ਸਕੇਗੀ ਅਤੇ ਉਸਨੂੰ ਸ਼ੋਅ ਦੇ ਪੇਸ਼ਕਾਰ ਵਜੋਂ ਸ਼ਾਮਲ ਕਰੇਗੀ। ਇਸ ਡੀਲ ਦੌਰਾਨ ਅਦਾਕਾਰਾ ਨੇ ਆਪਣੇ ਲਈ 75 ਲੱਖ ਰੁਪਏ ਅਤੇ ਅਕਸ਼ੈ ਕੁਮਾਰ ਦੇ ਨਾਂ 'ਤੇ 6 ਕਰੋੜ ਰੁਪਏ ਮੰਗੇ ਸਨ

PunjabKesari

ਦੱਸ ਦਈਏ ਕਿ ਨਿਰਦੇਸ਼ਕ ਮਨੀਸ਼ ਦੇ ਵਕੀਲ ਫਾਲਗੁਨੀ ਬ੍ਰਹਮਭੱਟ ਨੇ ਕਿਹਾ ਕਿ ਅਦਾਕਾਰਾ ਨੇ ਕਥਿਤ ਤੌਰ 'ਤੇ ਨਕਦੀ 'ਚ ਵੱਡੀ ਰਕਮ ਵਸੂਲਣ ਦੀ ਕੋਸ਼ਿਸ਼ ਕੀਤੀ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਹਰੀਸ਼ੰਕਰ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਸ ਧਮਕੀ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ, ਜਿਨ੍ਹਾਂ ਨੂੰ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਖੁਦਕੁਸ਼ੀ ਤੋਂ ਪਹਿਲਾਂ ਨੂਰ ਮਾਲਾਬਿਕਾ ਦਾਸ ਨੇ ਮੁੰਡਵਾ ਲਿਆ ਸੀ ਸਿਰ, ਵੀਡੀਓ ਦੇਖ ਫੈਨਜ਼ ਹੋਏ ਹੈਰਾਨ

'ਸ਼ੋਅਸਟਾਪਰ' ਦੇ ਨਿਰਮਾਤਾਵਾਂ ਨੇ ਖੁਲਾਸਾ ਕੀਤਾ ਕਿ ਜਦੋਂ ਉਨ੍ਹਾਂ ਨੇ ਅਕਸ਼ੈ ਨੂੰ ਮਿਲਣ ਅਤੇ ਫੋਨ 'ਤੇ ਗੱਲ ਕਰਨ ਲਈ ਕਿਹਾ ਤਾਂ ਦਿਗਾਂਗਨਾ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਦਾ ਫੈਸਲਾ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਡਾ ਸਿੱਧੂ ਮੂਸੇ ਵਾਲਾ ਬਾਰੇ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News