ਅੱਤਵਾਦੀ ਸਬਜ਼ਾਰ ਦਾ ਨਿਕਲਿਆ ਜਨਾਜ਼ਾ, ਬੁਰਹਾਨ ਵਾਨੀ ਦੇ ਪਿਤਾ ਵੀ ਹੋਏ ਸ਼ਾਮਲ

05/29/2017 5:42:59 PM

ਜੰਮੂ-ਕਸ਼ਮੀਰ— ਘਾਟੀ 'ਚ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ 'ਚ ਅੱਤਵਾਦੀ ਸਬਜ਼ਾਰ ਦੇ ਢੇਰ ਹੋਣ ਤੋਂ ਬਾਅਦ ਉਸ ਦੇ ਜਨਾਜ਼ੇ 'ਚ ਵੱਡੀ ਗਿਣਤੀ 'ਚ ਸਥਾਨਕ ਲੋਕ ਸ਼ਾਮਲ ਹੋਏ। ਪੁਲਵਾਮਾ ਦੇ ਰਤਸਨ ਇਲਾਕੇ 'ਚ ਸਬਜ਼ਾਰ ਨੂੰ ਦਫਨਾਉਣ ਤੋਂ ਪਹਿਲਾਂ ਹਿਜ਼ਬੁਲ ਕਮਾਂਡਰ ਰਹੇ ਅੱਤਵਾਦੀ ਬੁਰਹਾਨ ਵਾਨੀ ਦੇ ਪਿਤਾ ਸਮੇਤ ਕਈ ਸਥਾਨਕ ਲੋਕ ਉੱਥੇ ਪੁੱਜੇ। ਕੁਝ ਚਸ਼ਮਦੀਦਾਂ ਅਨੁਸਾਰ ਇਸ ਜਨਾਜ਼ੇ 'ਚ ਕੁਝ ਸਥਾਨਕ ਅੱਤਵਾਦੀ ਵੀ ਸ਼ਾਮਲ ਹੋਏ। ਹਾਲਾਂਕਿ ਇਸ ਗੱਲ ਦੀ ਫਿਲਹਾਲ ਕੋਈ ਪੁਸ਼ਟੀ ਨਹੀਂ ਹੋਈ ਹੈ। 
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਫੌਜ ਦੇ ਜਵਾਨਾਂ ਨਾਲ ਹੋਏ ਮੁਕਾਬਲੇ ਦੌਰਾਨ ਹਿਜ਼ਬੁਲ ਅੱਤਵਾਦੀ ਸਬਜ਼ਾਰ ਮਾਰਿਆ ਗਿਆ ਸੀ। ਸਬਜ਼ਾਰ ਬੁਰਹਾਨ ਵਾਨੀ ਦੇ ਇਲਾਕੇ ਤਰਾਲ ਦਾ ਹੀ ਰਹਿਣ ਵਾਲਾ ਸੀ, ਜਿਸ ਕਾਰਨ ਉੱਥੇ ਇਸ ਏਰੀਏ ਦੇ ਲੋਕਾਂ ਦੀ ਭੀੜ ਦੇਖੀ ਗਈ।


Related News