ਫ਼ੌਲਾਦੀ ਹੌਂਸਲੇ ਅੱਗੇ ਮੁਸ਼ਕਲਾਂ ਨੇ ਟੇਕੇ ਗੋਡੇ, 21 ਸਾਲਾ ਤੁਹਿਨ ਨੇ JEE ਪ੍ਰੀਖਿਆ ਕੀਤੀ ਪਾਸ

12/23/2020 4:41:51 PM

ਕੋਟਾ (ਭਾਸ਼ਾ)— ਤੁਹਿਨ ਡੇ ਦਾ ਗਲ਼ ਤੋਂ ਹੇਠਾਂ ਦਾ ਸਰੀਰ ਭਾਵੇਂ ਹੀ ਲਕਵਾਗ੍ਰਸਤ ਹੈ ਪਰ ਉਸ ਦੇ ਇਰਾਦੇ ਫ਼ੌਲਾਦ ਤੋਂ ਵੀ ਮਜ਼ਬੂਤ ਹਨ। ਇਸ ਦੀ ਬਦੌਲਤ ਉਸ ਨੇ ਜੇ. ਈ. ਈ. ’ਚ ਪ੍ਰੀਖਿਆ ’ਚ ਸਫ਼ਲਤਾ ਹਾਸਲ ਕੀਤੀ। ਸੇਰੇਬ੍ਰਲ ਪੈਲਸੀ ਰੋਗ ਤੋਂ ਪੀੜਤ 21 ਸਾਲ ਦੇ ਤੁਹਿਨ ਡੇ ਮੂੰਹ ਨਾਲ ਪੈੱਨ ਫੜ੍ਹ ਕੇ ਲਿਖਦੇ ਹਨ ਅਤੇ ਇਸ ਤਰ੍ਹਾਂ ਨਾਲ ਉਹ ਆਪਣਾ ਮੋਬਾਇਲ ਫੋਨ ਅਤੇ ਕੰਪਿਊਟਰ ਚਲਾਉਂਦੇ ਹਨ। ਜੇ. ਈ. ਈ. (ਮੇਨ) ਪ੍ਰੀਖਿਆ ’ਚ 438ਵੀਂ ਰੈਂਕ ਹਾਸਲ ਕਰ ਕੇ ਪੱਛਮੀ ਬੰਗਾਲ ਦੇ ਸ਼ਿਵਪੁਰ ਸਥਿਤ ਭਾਰਤੀ ਇੰਜੀਨੀਅਰ ਵਿਗਿਆਨ ਅਤੇ ਤਕਨਾਲੋਜੀ ਸੰਸਥਾ ’ਚ ਦਾਖ਼ਲਾ ਲਿਆ ਹੈ। ਹੁਣ ਤੱਕ ਡੇ ਦੀ 20 ਸਰਜਰੀਆਂ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦੀਆਂ ਹੱਡੀਆਂ ਨੂੰ ਸਿੱਧਾ ਰੱਖਣ ਲਈ ਕਈ ਪਲੇਟਾਂ ਲਾਈਆਂ ਜਾ ਚੁੱਕੀਆਂ ਹਨ। 

PunjabKesari

ਪੱਛਮੀ ਬੰਗਾਲ ਦੇ ਮਿਦਨਾਪੁਰ ਦੇ ਰਹਿਣ ਵਾਲੇ ਡੇ ਨੇ ਰਾਜਸਥਾਨ ਦੇ ਕੋਟਾ ਵਿਚ ਰਹਿ ਕੇ ਪ੍ਰੀਖਿਆ ਦੀ ਤਿਆਰੀ ਕੀਤੀ। ਤੁਹਿਨ ਡੇ ਨੇ ਪਿਛਲੇ ਸਾਲ ਜੇ. ਈ. ਈ. ਐਡਵਾਂਸ ਪ੍ਰੀਖਿਆ ਪਾਸ ਕਰ ਲਈ ਸੀ ਪਰ ਜਮਾਤ 12 ’ਚ ਜ਼ਰੂਰੀ ਅੰਕ ਪ੍ਰਾਪਤ ਨਹੀਂ ਕਰ ਸਕੇ। ਆਈ. ਆਈ. ਈ. ਐੱਸ. ਟੀ. ਦੇ ਇਕ ਸੀਨੀਅਰ ਅਧਿਕਾਰੀ ਨੇ ਫੋਨ ’ਤੇ ਕਿਹਾ ਕਿ ਸੰਸਥਾ ਵਿਚ ਸਾਰੇ ਖੁਸ਼ ਹਨ ਕਿ ਅਜਿਹੇ ਕਿਸੇ ਵਿਦਿਆਰਥੀ ਨੇ ਦਾਖ਼ਲਾ ਲਿਆ ਹੈ। ਮੈਂ ਖੁਸ਼ ਹਾਂ ਕਿ ਉਨ੍ਹਾਂ ਨੂੰ ਕਈ ਐਵਾਰਡ ਮਿਲ ਚੁੱਕੇ ਹਨ ਅਤੇ ਉਹ ਸਾਡੇ ਲਈ ਨਿਸ਼ਚਿਤ ਰੂਪ ਨਾਲ ਚੰਗੇ ਵਿਦਿਆਰਥੀ ਸਾਬਤ ਹੋਣਗੇ।

PunjabKesari

ਅਧਿਕਾਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ, ਜਦੋਂ 90 ਫ਼ੀਸਦੀ ਦਿਵਯਾਂਗ (ਅਪਾਹਜ) ਵਾਲਾ ਕੋਈ ਵਿਦਿਆਰਥੀ ਉਨ੍ਹਾਂ ਦੀ ਸੰਸਥਾ ’ਚ ਅਧਿਐਨ ਕਰੇਗਾ। ਮਹਾਨ ਭੌਤਿਕ ਸ਼ਾਸਤਰੀ ਸਟੀਫ਼ਨ ਹਾਕਿੰਗ, ਤੁਹਿਨ ਡੇ ਦੇ ਆਦਰਸ਼ ਹਨ। ਤੁਹਿਨ ਨੇ ਕਿਹਾ ਕਿ ਇੰਜੀਨੀਅਰਿੰਗ ’ਚ ਸਰੀਰਕ ਰੂਪ ਨਾਲ ਜ਼ਿਆਦਾ ਕੰਮ ਨਹੀਂ ਕਰਨਾ ਹੁੰਦਾ, ਇਸ ਲਈ ਉਨ੍ਹਾਂ ਨੇ ਆਪਣੇ ਸੁਫ਼ਨੇ ਨੂੰ ਸੱਚ ਕਰਨ ਲਈ ਇਸ ਨੂੰ ਚੁਣਿਆ। ਦੱਸ ਦੇਈਏ ਕਿ ਸੇਰੇਬ੍ਰਲ ਪੈਲਸੀ ਇਕ ਰੋਗ ਹੈ, ਜਿਸ ’ਚ ਦਿਮਾਗੀ ਅਸਮਰੱਥਾ ਕਾਰਨ ਤੁਰਨ-ਫਿਰਨ ਅਤੇ ਹੋਰ ਸਰੀਰਕ ਕਿਰਿਆਵਾਂ ’ਤੇ ਕੰਟਰੋਲ ਖਤਮ ਹੋ ਜਾਂਦਾ ਹੈ। 


Tanu

Content Editor

Related News