ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਹੀ ਰਾਮਲਲਾ ਦੀ ਫ਼ੋਟੋ ਵਾਇਰਲ ਹੋਣ ''ਤੇ ਨਾਰਾਜ਼ ਹੋਇਆ ਟਰੱਸਟ, ਲੈ ਸਕਦੈ ਵੱਡਾ ਐਕਸ਼ਨ

Friday, Jan 19, 2024 - 10:34 PM (IST)

ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਹੀ ਰਾਮਲਲਾ ਦੀ ਫ਼ੋਟੋ ਵਾਇਰਲ ਹੋਣ ''ਤੇ ਨਾਰਾਜ਼ ਹੋਇਆ ਟਰੱਸਟ, ਲੈ ਸਕਦੈ ਵੱਡਾ ਐਕਸ਼ਨ

ਨੈਸ਼ਨਲ ਡੈਸਕ: ਇਨ੍ਹੀਂ ਦਿਨੀਂ ਧਰਮਨਗਰੀ ਅਯੁੱਧਿਆ ਦੇ ਨਾਲ-ਨਾਲ ਪੂਰੇ ਦੇਸ਼ 'ਚ ਭਗਵਾਨ ਸ਼੍ਰੀ ਰਾਮ ਦੇ ਨਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਰਾਮ ਮੰਦਰ ਦੇ ਪਾਵਨ ਅਸਥਾਨ 'ਚ ਰਾਮਲਲਾ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ। ਹੁਣ ਲੱਖਾਂ ਰਾਮ ਭਗਤ 22 ਜਨਵਰੀ 2024 ਦੀ ਉਡੀਕ ਕਰ ਰਹੇ ਹਨ, ਜਦੋਂ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਵੇਗੀ। ਇਸ ਤੋਂ ਪਹਿਲਾਂ ਵੀ ਅਯੁੱਧਿਆ ਵਿੱਚ ਕਈ ਤਰ੍ਹਾਂ ਦੀਆਂ ਧਾਰਮਿਕ ਰਸਮਾਂ ਚੱਲ ਰਹੀਆਂ ਹਨ। ਦਰਜਨਾਂ ਪੁਜਾਰੀ ਧਾਰਮਿਕ ਰਸਮਾਂ ਨਿਭਾਅ ਰਹੇ ਹਨ। ਬਨਾਰਸ ਤੋਂ ਵੱਡੀ ਗਿਣਤੀ ਵਿੱਚ ਵੈਦਿਕ ਬ੍ਰਾਹਮਣ ਅਯੁੱਧਿਆ ਪਹੁੰਚੇ ਹਨ। ਦੂਜੇ ਪਾਸੇ ਰਾਮ ਮੰਦਰ ਦੀ ਉਸਾਰੀ ਦਾ ਕੰਮ ਲਗਾਤਾਰ ਜਾਰੀ ਹੈ। 22 ਜਨਵਰੀ ਤੋਂ ਪਹਿਲਾਂ-ਪਹਿਲਾਂ ਜ਼ਰੂਰੀ ਕੰਮਾਂ ਨੂੰ ਨੇਪਰੇ ਚਾੜ੍ਹਨ ਦੇ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਆਉਣ ਵਾਲੇ ਰਾਮ ਭਗਤਾਂ ਨੂੰ ਨਿਵੇਕਲੇ ਅਤੇ ਅਦਭੁਤ ਸ਼ਰਧਾ ਵਾਲੇ ਮਾਹੌਲ ਨਾਲ ਨਤਮਸਤਕ ਹੋਣ ਦਾ ਮੌਕਾ ਮਿਲ ਸਕੇ।

ਇਹ ਖ਼ਬਰ ਵੀ ਪੜ੍ਹੋ - ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ Reliance Industries ਦਾ ਵੱਡਾ ਫ਼ੈਸਲਾ, ਕੀਤਾ ਇਹ ਐਲਾਨ

ਧਾਰਮਿਕ ਰਸਮਾਂ ਮੁਤਾਬਕ ਰਾਮਲਲਾ ਦੀ ਮੂਰਤੀ ਨੂੰ ਗਰਭ ਗ੍ਰਹਿ ਵਿਚ ਸਥਾਪਤ ਕਰ ਦਿੱਤਾ ਗਿਆ ਹੈ। ਇਸ ਦੀ ਫ਼ੋਟੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉੱਥੇ ਹੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਦੀ ਤਸਵੀਰ ਲੀਕ ਹੋਣ 'ਤੇ ਨਾਰਾਜ਼ ਹੈ। ਟਰੱਸਟ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਕਰ ਰਹੀ ਕੰਪਨੀ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕੰਪਨੀ ਦੇ ਕਿਸੇ ਵਿਅਕਤੀ ਨੇ ਫੋਟੋ ਖਿੱਚ ਕੇ ਵਾਇਰਲ ਕਰ ਦਿੱਤੀ ਹੈ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਫੋਟੋ ਵਾਇਰਲ ਕਿਸਨੇ ਕੀਤੀ?

ਇਹ ਖ਼ਬਰ ਵੀ ਪੜ੍ਹੋ - ਆਨਲਾਈਨ ਗੇਮ ਦੇ ਚੱਕਰ 'ਚ ਦੋਸਤਾਂ ਨੇ ਕੀਤਾ ਦੋਸਤ ਦਾ ਕਤਲ, ਮੋਟਰਸਾਈਕਲਾਂ 'ਚੋਂ ਪੈਟਰੋਲ ਕੱਢ ਕੇ ਸਾੜੀ ਲਾਸ਼

ਦੱਸ ਦਈਏ ਕਿ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਰਾਮ ਮੰਦਰ ਵਿਚ ਰਾਮ ਭਗਤਾਂ ਦੀ ਆਵਾਜਾਈ ਲੱਗੀ ਹੋਈ ਹੈ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਅਯੁੱਧਿਆ ਰਾਮ ਮੰਦਰ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਸ ਸਮੇਂ ਇੱਥੇ ਰੋਜ਼ਾਨਾ ਕਰੀਬ 30 ਹਜ਼ਾਰ ਸ਼ਰਧਾਲੂ ਆ ਰਹੇ ਹਨ। ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਤੋਂ ਬਾਅਦ ਇਹ ਗਿਣਤੀ 50 ਹਜ਼ਾਰ ਨੂੰ ਪਾਰ ਕਰ ਸਕਦੀ ਹੈ। ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਅਯੁੱਧਿਆ 'ਚ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News