''''ਨੋਬਲ ਲਈ ਨਹੀਂ, ਲੋਕਾਂ ਦੀ ਜਾਨ ਬਚਾਉਣ ਲਈ...'''' , ਟਰੰਪ ਨੇ ਮੁੜ ਲਿਆ ਭਾਰਤ-ਪਾਕਿ ਜੰਗ ਰੁਕਵਾਉਣ ਦਾ ਕ੍ਰੈਡਿਟ
Monday, Oct 13, 2025 - 10:05 AM (IST)

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੀ ਜੰਗ ਨੂੰ ਰੁਕਵਾਉਣ ਦਾ ਦਾਅਵਾ ਕੀਤਾ ਹੈ। ਟਰੰਪ ਨੇ ਕਿਹਾ ਕਿ ਉਹ ਹੁਣ ਤੱਕ ਦੁਨੀਆ ਦੀਆਂ 7 ਜੰਗਾਂ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਦਾ ਟਕਰਾਅ ਵੀ ਸ਼ਾਮਲ ਹੈ।
ਡੋਨਾਲਡ ਟਰੰਪ ਨੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਨੇ ਕਈ ਵਿਵਾਦਾਂ ਦਾ ਨਿਪਟਾਰਾ ਸਿਰਫ ਟੈਰਿਫ (Tariff) ਦੇ ਆਧਾਰ 'ਤੇ ਕੀਤਾ। ਉਨ੍ਹਾਂ ਨੇ ਗਾਜ਼ਾ ਸ਼ਾਂਤੀ ਵਾਰਤਾ ਲਈ ਮਿਸਰ ਜਾਂਦੇ ਸਮੇਂ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਸ਼ੁਰੂ ਹੋਈ ਤਾਂ ਉਨ੍ਹਾਂ ਕੋਲ ਪ੍ਰਮਾਣੂ ਹਥਿਆਰ ਸਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਉਹ ਦੋਵਾਂ ਦੇਸ਼ਾਂ 'ਤੇ 100 ਫ਼ੀਸਦੀ, 150 ਫ਼ੀਸਦੀ ਅਤੇ 200 ਫ਼ੀਸਦੀ ਵਰਗੇ ਵੱਡੇ ਟੈਰਿਫ ਲਗਾ ਦੇਣਗੇ।
ਇਹ ਵੀ ਪੜ੍ਹੋ- ''ਰਾਤ ਨੂੰ ਬਾਹਰ ਨਾ ਨਿਕਲਣ ਵਿਦਿਆਰਥਣਾਂ..!'' ਮੈਡੀਕਲ ਸਟੂਡੈਂਟ ਨਾਲ ਗੈਂਗਰੇਪ ਮਗਰੋਂ CM ਮਮਤਾ ਦਾ ਬਿਆਨ
ਉਨ੍ਹਾਂ ਨੇ ਦਾਅਵਾ ਕੀਤਾ ਕਿ ਮੈਂ ਟੈਰਿਫ ਲਗਾ ਰਿਹਾ ਹਾਂ ਤੇ ਇਸ ਚਿਤਾਵਨੀ ਨੇ ਉਸ ਮਾਮਲੇ ਦਾ ਨਿਪਟਾਰਾ 24 ਘੰਟਿਆਂ ਵਿੱਚ ਕਰ ਦਿੱਤਾ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਉਨ੍ਹਾਂ ਕੋਲ ਟੈਰਿਫ ਲਗਾਉਣ ਦੀ ਸਮਰੱਥਾ ਨਾ ਹੁੰਦੀ ਤਾਂ ਉਹ ਇਸ ਜੰਗ ਦਾ ਨਿਪਟਾਰਾ ਕਦੇ ਨਹੀਂ ਕਰ ਸਕਦੇ ਸਨ।
ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਉਦੇਸ਼ ਨੋਬਲ ਸ਼ਾਂਤੀ ਪੁਰਸਕਾਰ ਜਿੱਤਣਾ ਨਹੀਂ ਸੀ। ਉਨ੍ਹਾਂ ਕਿਹਾ, "ਮੈਂ ਇਹ ਨੋਬਲ ਦੇ ਲਈ ਨਹੀਂ ਕੀਤਾ, ਇਸ ਨੂੰ ਲੋਕਾਂ ਦੀ ਜਾਨ ਬਚਾਉਣ ਲਈ ਕੀਤਾ।" ਇਸ ਤੋਂ ਪਹਿਲਾਂ 9 ਅਕਤੂਬਰ ਨੂੰ ਵੀ ਟਰੰਪ ਨੇ ਇਕ ਇੰਟਰਵਿਊ ਵਿੱਚ ਆਪਣੀ ਟੈਰਿਫ ਰਣਨੀਤੀ ਦੀ ਵਰਤੋਂ ਕਰਕੇ ਦੁਨੀਆ ਵਿੱਚ ਸ਼ਾਂਤੀ ਲਿਆਉਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਗਏ 7 ਸ਼ਾਂਤੀ ਸਮਝੌਤਿਆਂ ਵਿੱਚੋਂ ਘੱਟੋ-ਘੱਟ 5 ਵਪਾਰ ਦੇ ਜ਼ਰੀਏ ਹੋਏ ਹਨ।
ਹਾਲਾਂਕਿ ਭਾਰਤ ਨੇ ਇਸ ਮਾਮਲੇ 'ਤੇ ਲਗਾਤਾਰ ਸਪੱਸ਼ਟ ਕੀਤਾ ਹੈ ਕਿ 'ਆਪਰੇਸ਼ਨ ਸਿੰਦੂਰ' ਅਤੇ ਇਸ ਤੋਂ ਬਾਅਦ ਦੀ ਜੰਗਬੰਦੀ 'ਚ ਅਮਰੀਕਾ ਦੀ ਕੋਈ ਭੂਮਿਕਾ ਨਹੀਂ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਬਾਰ 'ਚ ਚੱਲ ਗਈਆਂ ਤਾਬੜਤੋੜ ਗੋਲ਼ੀਆਂ ! Enjoy ਕਰਨ ਗਏ ਲੋਕਾਂ ਨੂੰ ਗੁਆਉਣੀ ਪਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e