ਟਰੰਪ ਨੇ ਵੀ ਬਣਵਾਇਆ ਸੀ ਇਕ ਤਾਜ ਮਹਿਲ

02/23/2020 11:50:08 PM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਭਾਰਤ ਯਾਤਰਾ ਦੌਰਾਨ ਦੁਨੀਆ 7 ਅਜੂਬਿਆਂ ਵਿਚੋਂ ਇਕ ਤਾਜ ਮਹਿਲ ਦਾ ਦੀਦਾਰ ਕਰਨਗੇ। ਅਮਰੀਕੀ ਰਾਸ਼ਟਰਪਤੀ 24 ਫਰਵਰੀ ਨੂੰ ਦੁਪਹਿਰ ਕਰੀਬ ਅਹਿਮਦਾਬਾਦ ਪਹੁੰਚਣਗੇ। ਉਨ੍ਹਾਂ ਦੇ ਨਾਲ ਅਮਰੀਕਾ ਦੀ ਫਸਟ ਲੇਡੀ ਮੇਲਾਨੀਆ ਟਰੰਪ, ਧੀ ਇਵਾਂਕਾ ਟਰੰਪ ਅਤੇ ਦਾਮਾਦ ਜ਼ੈਰੇਡ ਕੁਸ਼ਨਰ ਤੋਂ ਇਲਾਵਾ ਉੱਚ ਅਮਰੀਕੀ ਅਧਿਕਾਰੀਆਂ ਸਮੇਤ ਉੱਚ ਪੱਧਰੀ ਵਫਦ ਵੀ ਹੋਵੇਗਾ।

PunjabKesari

ਅਹਿਮਦਾਬਾਦ ਵਿਚ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਬਾਅਦ ਟਰੰਪ ਤਾਜ ਮਹਿਲ ਦੇ ਦੀਦਾਰ ਲਈ ਸੋਮਵਾਰ ਦੁਪਹਿਰ ਆਗਰਾ ਰਵਾਨਾ ਹੋਣਗੇ ਅਤੇ ਦੌਰੇ ਦੇ ਆਖਰੀ ਪਡ਼ਾਅ ਵਿਚ ਉਹ ਰਾਸ਼ਟਰੀ ਰਾਜਧਾਨੀ ਪਹੁੰਚਣਗੇ। ਤੁਹਾਨੂੰ ਜਾਣ ਕਿ ਹੈਰਾਨੀ ਹੋਵੇਗੀ ਕਿ ਤਾਜ ਮਹਿਲ ਦਾ ਦੀਦਾਰ ਕਰਨ ਜਾ ਰਹੇ ਡੋਨਾਲਡ ਟਰੰਪ ਕੋਲ ਵੀ ਆਪਣਾ ਇਕ ਤਾਜ ਮਹਿਲ ਸੀ। ਅਮਰੀਕਾ ਦੇ ਨਿਊਜਰਸੀ ਸੂਬੇ ਦੇ ਐਟਲਾਂਟਿਕ ਸਿਟੀ ਵਿਚ Hard Rock Hotel & Casino Atlantic City ਨਾਂ ਦਾ ਇਕ ਕਸੀਨੋ ਅਤੇ ਹੋਟਲ ਹੈ। ਇਸ ਨੂੰ ਟਰੰਪ ਤਾਜ ਮਹਿਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਕਸੀਨੋ ਅਮਰੀਕਾ ਦੇ ਸਭ ਤੋਂ ਮਸ਼ਹੂਰ ਕਸੀਨੋ ਵਿਚੋਂ ਇਕ ਹੈ। ਇਸ ਕਸੀਨੋ ਨੂੰ 100 ਕਰੋਡ਼ ਦੀ ਲਾਗਤ ਨਾਲ ਸਾਲ 1990 ਵਿਚ ਬਣਾਇਆ ਗਿਆ ਸੀ।

PunjabKesari

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵੱਡੇ ਕਾਰੋਬਾਰੀ ਹਨ। ਉਨ੍ਹਾਂ ਨੂੰ ਆਪਣੇ ਪਿਤਾ ਤੋਂ ਵਿਰਾਸਤ ਵਿਚ ਇਕ ਵੱਡਾ ਬਿਜਨੈੱਸ ਅੰਪਾਇਰ ਮਿਲਿਆ ਸੀ। 2 ਅਪ੍ਰੈਲ, 1990 ਨੂੰ ਡੋਨਾਲਡ ਟਰੰਪ ਦਾ ਇਹ ਕਸੀਨੋ ਬਣ ਕੇ ਪੂਰਾ ਹੋਇਆ ਸੀ। ਉਦੋਂ ਤੋਂ ਇਹ ਦੁਨੀਆ ਦਾ ਸਭ ਤੋਂ ਵੱਡਾ ਕਸੀਨੋ ਸੀ। ਦਿਲਚਸਪ ਗੱਲ ਹੈ ਕਿ ਉਦੋਂ ਇਸ ਕਸੀਨੋ ਦਾ ਉਦਘਾਟਨ ਟਰੰਪ ਨੇ ਹੀ ਕੀਤਾ ਸੀ। ਕਰੀਬ 24 ਸਾਲਾ ਤੱਕ ਟਰੰਪ ਦੀ ਕੰਪਨੀ ਨੇ ਇਸ ਕਸੀਨੋ ਨੂੰ ਸਫਲਤਾ ਦੇ ਨਾਲ ਚਲਾਇਆ ਪਰ 2014 ਵਿਚ ਕਈ ਫਾਇਨੈਂਸ਼ੀਅਲ ਵਿਚ ਕਈ ਦਿੱਕਤਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ। ਕੰਪਨੀ ਕਈ ਪਡ਼ਾਵਾਂ ਨਾਲ ਨਜਿੱਠਣ ਲੱਗੀ ਸੀ। 2016 ਵਿਚ ਬੰਦ ਹੋਏ ਇਸ ਕਸੀਨੋ ਨੂੰ 1 ਮਾਰਚ 2017 ਨੂੰ ਸੇਮੀਨੋਲ ਟ੍ਰਾਇਬ ਆਫ ਫਲੋਰੀਡਾ ਨੇ ਹਾਰਡ ਰਾਕ ਇੰਟਰਨੈਸ਼ਨਲ ਬ੍ਰਾਂਡ ਨੇ ਤਹਿਤ ਸ਼ੁਰੂ ਕੀਤਾ।

PunjabKesari

ਇਹ ਕਸੀਨੋ ਆਪਣੇ ਆਕਾਰ ਵਿਚ ਵੀ ਅਮਰੀਕਾ ਦੇ ਸਭ ਤੋਂ ਵੱਡੇ ਕਸੀਨੋਆਂ ਵਿਚੋਂ ਇਕ ਹੈ। ਕਰੀਬ 15 ਹਜ਼ਾਰ ਵਰਗ ਮੀਟਰ ਵਿਚ ਬਣੇ ਇਸ ਕਸੀਨੋ ਵਿਚ 1900 ਤੋਂ ਜ਼ਿਆਦਾ ਕਮਰੇ ਹਨ। ਇਸ ਇਮਾਰਤ ਦੀ ਬਿਲਡਿੰਗ ਵੀ ਅਲੱਗ ਤਰੀਕੇ ਨਾਲ ਬਣਾਈ ਗਈ ਹੈ। ਇਸ ਦੇ ਐਂਟਰੀ ਗੇਟ 'ਤੇ ਗੁੰਬਦਨੁਮਾ ਆਕਾਰ ਬਣਾਇਆ ਗਿਆ ਹੈ ਅਤੇ ਨੀਲੇ-ਮਹਿਰੂਨ ਰੰਗ ਦਾ ਇਸਤੇਮਾਲ ਕਰ ਇਸ ਨੂੰ ਕੁਝ ਤਾਸ਼ਕੰਦ ਦੀਆਂ ਜਿਹੀਆਂ ਇਮਾਰਤਾਂ ਜਿਹਾ ਦਿਖਾਉਂਦਾ ਹੈ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਆਗਰਾ ਵਿਚ ਆਪਣੇ ਪੂਰੇ ਪਰਿਵਾਰ ਦੇ ਨਾਲ ਆਉਣਗੇ। ਪਹਿਲਾਂ ਇਸ ਪ੍ਰੋਗਰਾਮ ਵਿਚ ਪੀ. ਐਮ. ਮੋਦੀ ਦੇ ਵੀ ਸ਼ਾਮਲ ਹੋਣ ਦੀਆਂ ਵੀ ਖਬਰਾਂ ਸਨ ਪਰ ਹੁਣ ਪੀ. ਐਮ. ਓ. ਨੇ ਇਸ ਦੇ ਲਈ ਇਨਕਾਰ ਕਰ ਦਿੱਤਾ ਹੈ।


Khushdeep Jassi

Content Editor

Related News