ਨਵੇਂ ਨਹੀਂ, ਪੁਰਾਣੇ ਟਰੈਫਿਕ ਨਿਯਮ ਦੇ ਅਧੀਨ ਹੀ ਕੱਟਿਆ ਟਰੱਕ ਦਾ 6.53 ਲੱਖ ਦਾ ਚਲਾਨ

Monday, Sep 16, 2019 - 01:56 PM (IST)

ਨਵੇਂ ਨਹੀਂ, ਪੁਰਾਣੇ ਟਰੈਫਿਕ ਨਿਯਮ ਦੇ ਅਧੀਨ ਹੀ ਕੱਟਿਆ ਟਰੱਕ ਦਾ 6.53 ਲੱਖ ਦਾ ਚਲਾਨ

ਨਵੀਂ ਦਿੱਲੀ— ਦੇਸ਼ 'ਚ ਇਕ ਸਤੰਬਰ ਤੋਂ ਲਾਗੂ ਹੋਏ ਨਵੇਂ ਮੋਟਰ ਵ੍ਹੀਕਲ ਐਕਟ ਦੇ ਅਧੀਨ ਹਜ਼ਾਰਾਂ ਅਤੇ ਲੱਖਾਂ ਰੁਪਏ ਦੇ ਚਾਲਾਨ ਸਾਹਮਣੇ ਆ ਰਹੇ ਹਨ। ਅਜਿਹੇ 'ਚ ਇਕ ਚਾਲਾਨ ਹੋਰ ਸਾਹਮਣੇ ਆਇਆ, ਜੋ ਕਿ 6.53 ਲੱਖ ਰੁਪਏ ਦਾ ਹੈ ਅਤੇ ਇਹ ਚਾਲਾਨ ਓਡੀਸ਼ਾ 'ਚ ਪੁਰਾਣੇ ਮੋਟਰ ਵਾਹਨ ਨਿਯਮ ਦੇ ਅਧੀਨ ਕੱਟਿਆ ਗਿਆ ਹੈ। ਮੀਡੀਆ ਰਿਪੋਰਟ ਅਨੁਸਾਰ ਇਕ ਸਤੰਬਰ ਨੂੰ ਨਵੇਂ ਮੋਟਰ ਵਾਹਨ ਐਕਟ ਲਾਗੂ ਹੋਣ ਤੋਂ ਬਹੁਤ ਪਹਿਲਾਂ ਟਰੱਕ ਡਰਾਈਵਰ ਨੂੰ 10 ਅਗਸਤ ਨੂੰ ਸੰਬਲਪੁਰ ਜ਼ਿਲਾ ਪੁਲਸ ਨੇ ਰੋਕ ਦਿੱਤਾ ਸੀ ਅਤੇ ਜ਼ੁਰਮਾਨਾ ਲਗਾਇਆ ਸੀ। ਵਿਸ਼ੇਸ਼ ਰੂਪ ਨਾਲ ਸੰਬਲਪੁਰ ਜ਼ਿਲੇ ਨਾਲ ਜੁੜੇ ਪੁਲਸ ਅਧਿਕਾਰੀਆਂ ਨੇ ਹਾਲ ਹੀ 'ਚ ਓਵਰਲੋਡਿੰਗ ਕਾਰਨ ਦੂਜੇ ਟਰੱਕ ਚਾਲਕ 'ਤੇ ਇਕ ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ, ਉਹ ਟਰੱਕ ਵੀ ਨਾਗਾਲੈਂਡਰ ਦੀ ਨੰਬਰ ਪਲੇਟ ਨਾਲ ਰਜਿਸਟਰਡ ਕੀਤਾ ਗਿਆ ਸੀ।

PunjabKesariਹੁਣ ਟਰੱਕ ਡਰਾਈਵਰ ਦਿਲਿਪ ਕਤਰਾ ਅਤੇ ਟਰੱਕ ਮਾਲਕ ਸ਼ੈਲੇਸ਼ ਸ਼ੰਕਰ ਲਾਲ ਗੁਪਤਾ ਦੀ ਗੱਲ ਕਰੀਏ ਤਾਂ ਟਰੱਕ ਦਾ ਰਜਿਸਟਰੇਸ਼ਨ ਨੰਬਰ ਐੱਨ.ਐੱਲ.08ਡੀ7079 'ਤੇ ਚਲਾਨ ਕੱਟਿਆ ਗਿਆ ਹੈ। ਓਡੀਸ਼ਾ ਮੋਟਰ ਵਾਹਨ ਟੈਕਸ ਐਕਟ ਦੇ ਅਧੀਨ 21 ਜੁਲਾਈ 2014 ਤੋਂ 30 ਸਤੰਬਰ 2019 ਤੱਕ 5 ਸਾਲ ਤੱਕ ਰੋਡ ਟੈਕਸ ਭੁਗਤਾਨ ਨਾ ਕਰਨ 'ਤੇ 6,40,500 ਰੁਪਏ ਜ਼ੁਰਮਾਨਾ ਲਗਾਇਆ ਗਿਆ। ਇਸ ਤੋਂ ਇਲਾਵਾ ਆਰ.ਟੀ.ਓ. ਨੇ ਵੀ ਵਾਹਨ ਬੀਮਾ ਸਮੇਤ ਦਸਤਾਵੇਜ਼ਾਂ ਨੂੰ ਕੋਲ ਨਾ ਰੱਖਣ, ਹਵਾ ਅਤੇ ਆਵਾਜ਼ ਪ੍ਰਦੂਸ਼ਣ ਦੀ ਉਲੰਘਣਾ ਕਰਨ, ਮਾਲ ਵਾਹਨ 'ਤੇ ਯਾਤਰੀਆਂ ਨੂੰ ਲਿਜਾਉਣ ਅਤੇ ਪਰਮਿਟ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ 'ਤੇ ਜ਼ੁਰਮਾਨਾ ਲਗਾਇਆ ਹੈ।

ਇਸ 'ਚ ਚਾਲਾਨ ਦੀ ਸਲਿਪ ਅਨੁਸਾਰ ਰੋਡ ਟੈਕਸ ਦੇ ਜ਼ੁਰਮਾਨੇ ਤੋਂ ਇਲਾਵਾ ਆਰ.ਟੀ.ਓ. ਨੇ ਟਰੱਕ ਮਾਲਕ ਨੂੰ ਆਮ ਅਪਰਾਧ ਲਈ 100 ਰੁਪਏ, ਆਦੇਸ਼ਾਂ ਦੀ ਆਗਿਆ ਦੀ ਉਲੰਘਣਾ ਕਰਨ ਲਈ 500 ਰੁਪਏ, ਹਵਾ ਅਤੇ ਆਵਾਜ਼ ਪ੍ਰਦੂਸ਼ਣ ਲਈ ਇਕ ਹਜ਼ਾਰ ਅਤੇ ਮਾਲ ਵਾਹਨ 'ਤੇ ਯਾਤਰੀਆਂ ਨੂੰ ਲਿਜਾਉਣ ਲਈ 5 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ ਪਰਮਿਟ ਦੇ ਬਿਨਾਂ ਵਾਹਨ ਦੀ ਵਰਤੋਂ ਕਰਨ ਜਾਂ ਪਰਮਿਟ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ 'ਤੇ 5 ਹਜ਼ਾਰ ਰੁਪਏ ਅਤੇ ਬੀਮਾ ਦੇ ਬਿਨਾਂ ਵਾਹਨ ਦੀ ਵਰਤੋਂ ਕਰਨ 'ਤੇ ਇਕ ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਸੀ। ਇਹ ਪੂਰਾ ਚਲਾਨ 10 ਅਗਸਤ 2019 ਦਾ ਹੈ।


author

DIsha

Content Editor

Related News