ਭਿਆਨਕ ਹਾ.ਦਸਾ; ਪੁਲ ਦੀ ਰੇਲਿੰਗ ਤੋੜਦਿਆਂ ਨਦੀ ''ਚ ਜਾ ਡਿੱਗਿਆ ਟਰੱਕ

Thursday, Nov 14, 2024 - 12:53 PM (IST)

ਭਿਆਨਕ ਹਾ.ਦਸਾ; ਪੁਲ ਦੀ ਰੇਲਿੰਗ ਤੋੜਦਿਆਂ ਨਦੀ ''ਚ ਜਾ ਡਿੱਗਿਆ ਟਰੱਕ

ਮੁਜ਼ੱਫਰਨਗਰ- ਪੁਲ ਦੀ ਰੇਲਿੰਗ ਤੋੜਦਿਆਂ ਇਕ ਟਰੱਕ ਨਦੀ ਵਿਚ ਜਾ ਡਿੱਗਿਆ, ਜਿਸ ਕਾਰਨ ਚਾਲਕ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਰਤਨਪੁਰੀ ਇਲਾਕੇ 'ਚ ਵਾਪਰਿਆ। ਖੇਤਰ ਅਧਿਕਾਰੀ ਗਜੇਂਦਰ ਪਾਲ ਸਿੰਘ ਨੇ ਦੱਸਿਆ ਕਿ ਨਦੀ ਵਿਚੋਂ ਇਕ ਲਾਸ਼ ਬਰਾਮਦ ਕੀਤੀ ਗਈ ਹੈ। ਸ਼ੱਕ ਹੈ ਕਿ ਇਹ ਲਾਸ਼ ਚਾਲਕ ਦੀ ਹੈ। ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਹੋਰ ਸੰਭਾਵਿਤ ਪੀੜਤਾਂ ਦੀ ਭਾਲ ਗੋਤਾਖੋਰ ਕਰ ਰਹੇ ਹਨ। 

ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਧੁੰਦ ਕਾਰਨ ਕਾਲੀ ਨਦੀ ਪੁਲ 'ਤੇ ਇਕ ਵਾਹਨ ਤੋਂ ਬਚਣ ਦੀ ਕੋਸ਼ਿਸ਼ ਵਿਚ ਟਰੱਕ ਦਾ ਸੰਤੁਲਨ ਵਿਗੜ ਗਿਆ। ਜਿਸ ਕਾਰਨ ਟਰੱਕ ਬੇਕਾਬੂ ਹੋ ਕੇ ਪੁਲ ਦੀ ਰੇਲਿੰਗ ਤੋੜਦਿਆਂ ਕਾਲੀ ਨਦੀ 'ਚ ਡਿੱਗ ਗਿਆ। ਇਸ ਘਟਨਾ ਵਿਚ ਚਾਲਕ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਕਿਸੇ ਸਾਮਾਨ ਨਾਲ ਲੱਦਿਆ ਹੋਇਆ ਸੀ। 


author

Tanu

Content Editor

Related News