ਟਰੱਕ ਡਰਾਈਵਰ ਤੋਂ ਬਾਅਦ ਕਸ਼ਮੀਰ ''ਚ ਅੱਤਵਾਦੀਆਂ ਨੇ ਮਜ਼ਦੂਰ ਨੂੰ ਮਾਰੀ ਗੋਲੀ, ਮੌਤ

10/16/2019 3:57:03 PM

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਅੱਤਵਾਦੀ ਲਗਾਤਾਰ ਆਮ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। 2 ਦਿਨ ਪਹਿਲਾਂ ਕਸ਼ਮੀਰ 'ਚ ਅੱਤਵਾਦੀਆਂ ਨੇ ਇਕ ਟਰੱਕ ਡਰਾਈਵਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਬੁੱਧਵਾਰ ਯਾਨੀ 16 ਅਕਤੂਬਰ ਨੂੰ ਅੱਤਵਾਦੀਆਂ ਨੇ ਪੁਲਵਾਮਾ 'ਚ ਇਕ ਮਜ਼ਦੂਰ ਦਾ ਕਤਲ ਕਰ ਦਿੱਤਾ। ਇਹ ਮਜ਼ਦੂਰ ਛੱਤੀਸਗੜ੍ਹ ਦਾ ਰਹਿਣ ਵਾਲਾ ਸੀ। ਮਰਨ ਵਾਲੇ ਦੀ ਪਛਾਣ ਸੇਥੀ ਕੁਮਾਰ ਦੇ ਰੂਪ 'ਚ ਹੋਈ ਹੈ। ਉਹ ਇੱਥੇ ਇੱਟ-ਭੱਠੇ 'ਚ ਕੰਮ ਕਰਦਾ ਸੀ। ਪੁਲਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਦੱਸਿਆ ਕਿ ਸਾਗਰ ਜਦੋਂ ਇਕ ਹੋਰ ਆਮ ਨਾਗਰਿਕ ਨਾਲ ਟਹਿਲ ਰਹੇ ਸਨ, ਉਦੋਂ ਕਾਕਪੋਰਾ ਰੇਲਵੇ ਸਟੇਸ਼ਨ ਕੋਲ ਨਿਹਾਮਾ ਇਲਾਕੇ 'ਚ 2 ਅੱਤਵਾਦੀਆਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਉਨ੍ਹਾਂ ਨੇ ਦੱਸਿਆ,''ਕਾਤਲਾਂ ਨੂੰ ਫੜਨ ਲਈ ਅਸੀਂ ਵੱਖ-ਵੱਖ ਥਾਂਵਾਂ 'ਤੇ ਟੀਮਾਂ ਭੇਜੀਆਂ ਹਨ।'' ਉਨ੍ਹਾਂ ਦੇ ਅਨੁਸਾਰ ਚਸ਼ਮਦੀਦਾਂ ਨੇ ਦੱਸਿਆ ਕਿ ਘਟਨਾ 'ਚ 2 ਅੱਤਵਾਦੀ ਸ਼ਾਮਲ ਸਨ।

ਸੋਮਵਾਰ 14 ਅਕਤੂਬਰ ਨੂੰ ਅੱਤਵਾਦੀਆਂ ਨੇ ਰਾਜਸਥਾਨ ਦੇ ਰਹਿਣ ਵਾਲੇ ਇਕ ਟਰੱਕ ਡਰਾਈਵਰ ਦਾ ਕਤਲ ਕਰ ਦਿੱਤਾ ਸੀ। ਪੁਲਸ ਅਨੁਸਾਰ ਅੱਤਵਾਦੀ ਇਹ ਕਾਇਰਾਨਾ ਹਰਕਤ ਬੌਖਲਾਹਟ 'ਚ ਕਰ ਰਹੇ ਹਨ। ਸਥਾਨਕ ਲੋਕਾਂ ਅਨੁਸਾਰ ਸੋਮਵਾਰ ਨੂੰ ਟਰੱਕ ਡਰਾਈਵਰ ਦਾ ਕਤਲ ਇਕ ਅੱਤਵਾਦੀ ਨੇ ਕੀਤੀ ਹੈ, ਇਸ ਦਾ ਸੰਬੰਧ ਪਾਕਿਸਤਾਨ ਨਾਲ ਹੈ। ਉੱਥੇ ਹੀ ਮਜ਼ਦੂਰ ਦੇ ਕਤਲ ਦੇ ਮਾਮਲੇ 'ਚ ਪੁਲਸ ਦਾ ਕਹਿਣਾ ਹੈ ਕਿ ਇਹ ਵਾਰਦਾਤ ਪੁਲਵਾਮਾ ਦੇ ਕਾਕਪੋਰਾ ਇਲਾਕੇ 'ਚ ਹੋਈ। ਇਸ ਤੋਂ ਬਾਅਦ ਪੂਰੇ ਇਲਾਕੇ ਨੂੰ ਘੇਰ ਕੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।


DIsha

Edited By DIsha