ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਚੜ੍ਹਿਆ ਬੇਕਾਬੂ ਟਰਾਲਾ, 3 ਦੀ ਮੌਤ

Saturday, Apr 09, 2022 - 12:32 PM (IST)

ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਚੜ੍ਹਿਆ ਬੇਕਾਬੂ ਟਰਾਲਾ, 3 ਦੀ ਮੌਤ

ਊਧਮਪੁਰ/ਚਿਨੈਨੀ, (ਰਮੇਸ਼)– ਚਿਨੈਨੀ ਤੋਂ ਲਗਭਗ 3 ਕਿਲੋਮੀਟਰ ਦੂਰੀ ’ਤੇ ਸਥਿਤ ਬੇਸ਼ਟੀ ਦੇ ਕੋਲ ਇਕ ਟਰਾਲਾ ਬੇਕਾਬੂ ਹੋ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਜਾ ਚੜ੍ਹਿਆ, ਜਿਸ ਨਾਲ ਇਕ ਜਨਾਨੀ ਸਮੇਤ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 6 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸੀ. ਐੱਚ. ਸੀ. ਚਿਨੈਨੀ ਪਹੁੰਚਾਇਆ ਗਿਆ। ਇੱਥੇ ਮੁਢਲੇ ਇਲਾਜ ਤੋਂ ਬਾਅਦ 5 ਜ਼ਖ਼ਮੀਆਂ ਨੂੰ ਜ਼ਿਲਾ ਹਸਪਤਾਲ ਊਧਮਪੁਰ ਲਈ ਰੈਫਰ ਕੀਤਾ ਗਿਆ ਪਰ ਊਧਮਪੁਰ ਜ਼ਿਲਾ ਹਸਪਤਾਲ ’ਚ 2 ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਜੰਮੂ ਮੈਡੀਕਲ ਕਾਲਜ ਲਈ ਰੈਫਰ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਬੇਸ਼ਟੀ ਦੇ ਕੋਲ ਸਥਾਨਕ ਲੋਕਾਂ ਵੱਲੋਂ ਪਾਣੀ ਦੀ ਸਮੱਸਿਆ ਨੂੰ ਲੈ ਕੇ ਸੜਕ ਜਾਮ ਕਰ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਿ ਇਕ ਟਰਾਲਾ ਨੰਬਰ (ਜੇ. ਕੇ. 01 ਐਕਸ 4682) ਬੇਕਾਬੂ ਹੋ ਗਿਆ ਅਤੇ ਕੁਝ ਗੱਡੀਆਂ ਨਾਲ ਟਕਰਾਉਂਦਾ ਹੋਇਆ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਜਾ ਚੜ੍ਹਿਆ। ਸਥਾਨਕ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਅਤੇ ਖੁਦ ਜ਼ਖ਼ਮੀਆਂ ਨੂੰ ਚਿਨੈਨੀ ਜ਼ਿਲਾ ਹਸਪਤਾਲ ਪਹੁੰਚਾਇਆ।


author

Rakesh

Content Editor

Related News