ਮਜ਼ਦੂਰਾਂ ਨੂੰ ਲੈ ਜਾ ਰਿਹਾ ਟਰੱਕ ਹਾਦਸਾਗ੍ਰਸਤ: ਇੱਕ ਬੱਚੇ ਦੀ ਮੌਤ, 12 ਜਖ਼ਮੀ

Wednesday, May 20, 2020 - 01:46 AM (IST)

ਮਜ਼ਦੂਰਾਂ ਨੂੰ ਲੈ ਜਾ ਰਿਹਾ ਟਰੱਕ ਹਾਦਸਾਗ੍ਰਸਤ: ਇੱਕ ਬੱਚੇ ਦੀ ਮੌਤ, 12 ਜਖ਼ਮੀ

ਕਾਨਪੁਰ (ਭਾਸ਼ਾ) - ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੇ ਬਿਲਹੌਰ ਇਲਾਕੇ 'ਚ ਮੰਗਲਵਾਰ ਰਾਤ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਜਾ ਰਹੇ ਇੱਕ ਟਰੱਕ ਦੀ ਦੂਜੇ ਟਰੱਕ ਨਾਲ ਆਹਮੋ-ਸਾਹਮਣੇ ਟੱਕਰ 'ਚ ਇੱਕ ਬੱਚੇ ਦੀ ਮੌਤ ਹੋ ਗਈ ਅਤੇ 12 ਮਜ਼ਦੂਰ ਗੰਭੀਰ ਰੂਪ ਨਾ ਜਖ਼ਮੀ ਹੋ ਗਏ।  ਬਿਲਹੌਰ ਦੇ ਪੁਲਸ ਖੇਤਰ ਅਧਿਕਾਰੀ ਦੇਵੇਂਦਰ ਮਿਸ਼ਰਾ ਨੇ ਦੱਸਿਆ ਕਿ ਹਰਿਆਣਾ ਤੋਂ ਕਰੀਬ 45 ਮਜ਼ਦੂਰਾਂ ਨੂੰ ਲੈ ਕੇ ਪੱਛਮੀ ਬੰਗਾਲ ਜਾ ਰਿਹਾ ਇੱਕ ਟਰੱਕ ਨਾਨਾਮਊ ਦੇ ਕੋਲ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਨਾਂ ਹੀ ਟਰੱਕ ਪਲਟ ਗਏ।  ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ 'ਚ 4 ਸਾਲ ਦੇ ਇੱਕ ਲੜਕੇ ਦੀ ਮੌਤ ਹੋ ਗਈ, ਉਥੇ ਹੀ 12 ਮਜ਼ਦੂਰ ਜਖ਼ਮੀ ਹੋ ਗਏ। ਉਨ੍ਹਾਂ 'ਚੋਂ 10 ਨੂੰ ਹੱਥ ਜਾਂ ਪੈਰ 'ਚ ਫਰੈਕਚਰ ਹੋਇਆ ਹੈ। ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਖ਼ਮੀਆਂ 'ਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾਂ ਰਹੀ ਹੈ।


author

Inder Prajapati

Content Editor

Related News