ਟਰੱਕ-ਆਟੋਰਿਕਸ਼ਾ ਦੀ ਜ਼ਬਰਦਸਤ ਟੱਕਰ ''ਚ ਇਕੋਂ ਘਰ ਦੀਆਂ 3 ਮੈਂਬਰਾਂ ਦੀ ਮੌਤ, ਪੜੋ ਖ਼ਬਰ

06/22/2017 4:29:02 PM

ਆਜਮਗੜ੍ਹ— ਜ਼ਿਲੇ ਦੇ ਗੰਭੀਰਪੁਰ ਥਾਣਾ ਖੇਤਰ ਦੇ ਕਟਘਰ ਗੋਮਾਡੀਹ ਪਿੰਡ ਦੇ ਨਜ਼ਦੀਕ ਸ਼ਾਮ ਨੂੰ ਇਕ ਟਰੱਕ ਅਤੇ ਆਟੋਰਿਕਸ਼ਾ ਦੀ ਬਿਲਕੁਲ ਸਾਹਮਣੇ ਤੋਂ ਜ਼ਬਰਦਸਤ ਟੱਕਰ ਹੋ ਗਈ ਹੈ। ਟੱਕਰ 'ਚ ਆਟੋ ਸਵਾਰ 2 ਲੜਕੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਹਾਦਸੇ 'ਚ ਜ਼ਖਮੀ ਮਾਂ ਦੀ ਹਸਪਤਾਲ ਜਾਂਦੇ ਸਮੇਂ ਰਸਤੇ 'ਚ ਹੀ ਮੌਤ ਹੋ ਗਈ। ਇਸ ਘਟਨਾ ਦੌਰਾਨ ਆਟੋ ਸਵਾਰ 'ਚ 2 ਹੋਰ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਜਿਲਾ ਹਪਸਤਾਲ 'ਚ ਭਰਤੀ ਕਰਵਾਇਆ ਗਿਆ। ਮ੍ਰਿਤਕਾਂ ਦੇ ਸਰੀਰ ਨੂੰ ਪੋਸਟਮਾਰਟਮ ਕਰਨ ਭੇਜ ਦਿੱਤਾ ਗਿਆ ਹੈ।
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਬਰਹਦ ਥਾਣਾ ਖੇਤਰ ਦੀ ਰਬਾਨਾ ਬਾਨੋ (49) ਆਪਣੀ ਦੋ ਪੁੱਤਰੀਆਂ ਰਾਜੀਆ (9) ਅਤੇ ਤਾਜੀਆ (6) ਨਾਲ ਗੰਭੀਰਪੁਰ ਥਾਣਾ ਦੇ ਬ੍ਰਿੰਦਾਬਾਜਾਰ ਦੇ ਇਕ ਰਿਸ਼ਤੇਦਾਰ ਕੋਲ ਗਈ ਸੀ। ਬੁੱਧਵਾਰ ਦੀ ਸ਼ਾਮ ਤਿੰਨਾ ਮਾਂ-ਬੇਟੀ ਬ੍ਰਿੰਦਾਬਾਜਾਰ ਤੋਂ ਆਟੋਰਿਕਸ਼ਾ 'ਤੇ ਆਪਣੇ ਘਰ ਵਾਪਸ ਆ ਰਹੀਆਂ ਸਨ। ਘਟਨਾ ਆਟੋ ਟਰੱਕ ਦੇ ਅਗਲੇ ਹਿੱਸੇ 'ਚ ਫਸ ਕੇ ਆਟੋ ਨੂੰ ਘਸੀਟਦੇ ਹੋਏ ਦੂਰ ਤੱਕ ਲੈ ਗਿਆ।


Related News