ਯੋਗ ਦਿਵਸ ਨੂੰ ਲੈ ਕੇ ਮੁਸ਼ਕਲਾਂ ਹੋਈਆਂ ਖਤਮ, ਪ੍ਰਧਾਨ ਮੰਤਰੀ ਮੋਦੀ ਨਾਲ ਇਹ ਨੇਤਾ ਕਰਨਗੇ ਯੋਗ

Monday, Jun 19, 2017 - 05:54 PM (IST)

ਲਖਨਊ—ਕੌਮਾਂਤਰੀ ਯੋਗ ਦਿਵਸ ਨੂੰ ਲੈ ਕੇ ਪੂਰੇ ਦੇਸ਼ 'ਚ ਤਿਆਰੀਆਂ ਜ਼ੋਰਾ ਨਾਲ ਚੱਲ ਰਹੀਆਂ ਹਨ। ਉੱਥੇ ਲਖਨਊ 'ਚ ਇਸ ਦਿਨ ਨੂੰ ਲੈ ਕੇ ਸਖਤ ਸੁਰੱਖਿਆ ਕੀਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਦੇ ਲਖਨਊ ਆਉਣ 'ਤੇ ਉਨ੍ਹਾਂ ਦੀ ਸੁਰੱਖਿਆ 'ਚ ਕਿਸੇ ਤਰ੍ਹਾਂ ਦੀ ਢੀਲ ਨਹੀਂ ਛੱਡੀ ਜਾਵੇਗੀ। ਇਸ ਦੇ ਨਾਲ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁੱਖ ਮੰਤਰੀ ਯੋਗੀ ਯੋਗ ਕਰਨਗੇ ਇਹ ਤਾਂ ਪਹਿਲਾਂ ਤੋਂ ਹੀ ਤੈਅ ਸੀ, ਪਰ ਇਨ੍ਹਾਂ ਦੇ ਨਾਲ ਹੋਰ ਕੌਣ ਯੋਗ ਕਰੇਗਾ ਇਸ ਸਵਾਲ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ।
ਜਾਣਕਾਰੀ ਦੇ ਮੁਤਾਬਕ ਹੁਣ ਇਹ ਸਾਫ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਯੋਗ 'ਚ ਕੌਣ-ਕੌਣ ਹਿੱਸਾ ਲਵੇਗਾ। ਯੂ.ਪੀ. ਦੇ ਮੁੱਖ ਮੰਤਰੀ ਯੋਗੀ ਦੇ ਨਾਲ-ਨਾਲ ਦੋਵੇਂ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਅਤੇ ਡਾ. ਦਿਨੇਸ਼ ਸ਼ਰਮਾ ਵੀ ਹਿੱਸਾ ਲੈਣਗੇ। ਇਸ ਦੀ ਜਾਣਕਾਰੀ ਭਾਜਪਾ ਦੇ ਪ੍ਰਦੇਸ਼ ਮੰਤਰੀ ਗੋਵਿੰਦ ਨਾਰਾਇਣ ਸ਼ੁਕਲ ਵੱਲੋਂ ਦਿੱਤੀ ਗਈ। ਹਾਲਾਂਕਿ ਪਹਿਲਾਂ ਇਹ ਤੈਅ ਹੋਇਆ ਸੀ ਕਿ 21 ਜੂਨ ਨੂੰ ਕੇਂਦਰ ਅਤੇ ਸੂਬੇ ਦੇ ਮੰਤਰੀ ਜ਼ਿਲੇ 'ਚ ਜਾ ਕੇ ਯੋਗ ਕਰਨਗੇ, ਪਰ ਹੁਣ ਉਨ੍ਹਾਂ ਚੋਂ ਕੁਝ ਲੋਕ ਪ੍ਰਧਾਨ ਮੰਤਰੀ ਮੋਦੀ ਦਾ ਸਾਥ ਦੇਣਗੇ।
ਜ਼ਿਕਰਯੋਗ ਹੈ ਕਿ ਇਨ੍ਹਾਂ ਦੇ ਨਾਲ-ਨਾਲ ਹੋਰ ਵੀ ਕਈ ਮੰਤਰੀ ਵੀ ਪ੍ਰਧਾਨ ਮੰਤਰੀ ਦੇ ਨਾਲ ਯੋਗ 'ਚ ਹਿੱਸਾ ਲੈਣਗੇ। ਇਸ 'ਚ ਵਿੱਤ ਮੰਤਰੀ ਰਾਜੇਸ਼ ਅਗਰਵਾਲ, ਸ਼੍ਰੀਪਦਯਸ਼ੋ ਨਾਈਕ, ਰਾਜ ਮੰਤਰੀ ਧਰਮ ਸਿੰਘ ਸੈਣੀ ਅਤੇ ਸੁਨਿਲ ਬੰਸਲ ਦਾ ਨਾਂ ਸਾਹਮਣੇ ਆਇਆ ਹੈ। ਕਿਹਾ ਜਾਂਦਾ ਹੈ ਕਿ ਬੁੱਧਵਾਰ 21 ਜੂਨ ਨੂੰ ਲਖਨਊ ਦੇ ਰਮਾਬਾਈ ਅੰਬੇਡਕਰ ਮੈਦਾਨ 'ਚ ਪ੍ਰਧਾਨ ਮੰਤਰੀ ਮੋਦੀ ਯੋਗ ਦੇ ਲਈ ਆਉਣਗੇ। ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਇੰਨੀ ਗੰਭੀਰਤਾ ਨਾਲ ਲਿਆ ਗਿਆ ਹੈ ਕਿ ਇਕ-ਇਕ ਯੋਗ ਕਰਨ ਵਾਲੇ 'ਤੇ ਨਜ਼ਰ ਰੱਖੀ ਜਾਵੇਗੀ।


Related News