ਕਸ਼ਮੀਰ ''ਚੋਂ ਛੁੱਟੀ ''ਤੇ ਜਾਣ ਵਾਲੇ ਜਵਾਨਾਂ ਨੂੰ MI17 ਹੈਲੀਕਾਪਟਰ ਦੀ ਮਿਲੀ ਸਹੂਲਤ
Friday, Feb 26, 2021 - 10:51 PM (IST)
ਨਵੀਂ ਦਿੱਲੀ (ਏ.ਐੱਨ.ਆਈ.)- ਪੁਲਵਾਮਾ ਅੱਤਵਾਦੀ ਹਮਲੇ ਦੀ ਦੂਜੀ ਬਰਸੀ ਤੋਂ ਕੁਝ ਦਿਨ ਬਾਅਦ ਕਸ਼ਮੀਰ ਵਿਚ ਤਾਇਨਾਤ ਸੀ.ਆਰ.ਪੀ.ਐੱਫ. ਦੇ ਜਵਾਨਾਂ ਨੂੰ ਕੇਂਦਰ ਸਰਕਾਰ ਨੇ ਇਕ ਖਾਸ ਤੌਹਫਾ ਦਿੱਤਾ ਹੈ। ਕਸ਼ਮੀਰ ਤੋਂ ਛੁੱਟੀ 'ਤੇ ਜਾਣ ਵਾਲੇ ਜਵਾਨਾਂ ਨੂੰ ਆਈ.ਈ.ਡੀ. ਦੇ ਹਮਲਿਆਂ ਤੋਂ ਬਚਾਉਣ ਲਈ ਐੱਮ.ਆਈ.-17 ਹੈਲੀਕਾਪਟਰ ਰਾਹੀਂ ਨੇੜਲੀ ਮੰਜ਼ਿਲ ਤੱਕ ਪਹੁੰਚਾਉਣ ਦੇ ਪ੍ਰਬੰਧ ਕੀਤੇ ਜਾਣਗੇ। ਇਹ ਫੈਸਲਾ ਕੇਂਦਰੀ ਗ੍ਰਹਿ ਮੰਤਰਾਲਾ ਵਲੋਂ ਲਾਗੂ ਕਰ ਦਿੱਤਾ ਗਿਆ ਹੈ। ਸੀ.ਆਰ.ਪੀ.ਐੱਫ. ਨੇ ਆਪਣੇ ਜਵਾਨਾਂ ਨੂੰ ਚਿੱਠੀ ਰਾਹੀਂ ਹੈਲੀਕਾਪਟਰ ਦੀ ਸਹੂਲਤ ਬਾਰੇ ਵੇਰਵਾ ਦਿੱਤਾ ਹੈ। ਚਿੱਠੀ ਵਿਚ ਕਿਹਾ ਗਿਆ ਹੈ ਕਿ ਮੈਗਨੈਟਿਕ ਆਈ.ਈ.ਡੀ. ਅਤੇ ਆਰ.ਸੀ.ਆਈ.ਈ.ਡੀ. ਤੋਂ ਨਵੇਂ ਖਤਰਿਆਂ ਨੂੰ ਧਿਆਨ ਵਿਚ ਰੱਖਦਿਆਂ ਜਵਾਨਾਂ ਨੂੰ ਹੈਲੀਕਾਪਟਰ ਰਾਹੀਂ ਨੇੜਲੀ ਮੰਜ਼ਿਲ ਤੱਕ ਪਹੁੰਚਾਉਣ ਦੇ ਪ੍ਰਬੰਧ ਕੀਤੇ ਗਏ ਹਨ। ਹਫਤੇ ਵਿਚ 3 ਦਿਨ ਜਵਾਨਾਂ ਨੂੰ ਹੈਲੀਕਾਪਟਰ ਰਾਹੀਂ ਉਨ੍ਹਾਂ ਦੀ ਪਹੁੰਚ ਥਾਂ ਦੇ ਨੇੜੇ ਕਿਸੇ ਹੈਲੀਪੈਡ 'ਤੇ ਪਹੁੰਚਾਇਆ ਜਾਏਗਾ। ਜਵਾਨਾਂ ਨੂੰ ਸੜਕੀ ਰਸਤੇ ਜਾਣ ਦੀ ਲੋੜ ਨਹੀਂ ਪਏਗੀ। ਚਿੱਠੀ ਵਿਚ ਕਿਹਾ ਗਿਆ ਹੈ ਕਿ ਜਵਾਨਾਂ ਨੂੰ ਹੈਲੀਕਾਪਟਰ ਦੀ ਸਹੂਲਤ ਹਾਸਲ ਕਰਨ ਲਈ ਆਪਣੀ ਸਬੰਧਿਤ ਇਕਾਈ ਨੂੰ ਸੂਚਿਤ ਕਰਨਾ ਹੋਵੇਗਾ ਅਤੇ ਘੱਟੋ-ਘੱਟ ਇਕ ਦਿਨ ਪਹਿਲਾਂ ਇਸ ਸਬੰਧੀ ਬੇਨਤੀ ਕਰਨੀ ਹੋਵੇਗੀ।
ਇਹ ਖ਼ਬਰ ਪੜ੍ਹੋ- ਜੀਓ ਦਾ ਧਮਾਕਾ, 1999 'ਚ ਨਵੇਂ ਜੀਓਫੋਨ ਤੇ 2 ਸਾਲ ਤੱਕ ਫ੍ਰੀ ਕਾਲਿੰਗ
ਦੱਸਣਯੋਗ ਹੈ ਕਿ 14 ਫਰਵਰੀ 2019 ਨੂੰ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਦੱਖਣੀ ਕਸ਼ਮੀਰ ਦੇ ਪੁਲਵਾਮਾ ਨੇੜੇ ਜੰਮੂ-ਸ਼੍ਰੀਨਗਰ ਸੜਕ 'ਤੇ ਸੀ.ਆਰ.ਪੀ.ਐੱਫ. ਦੇ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ ਸੀ। ਇਸ ਘਟਨਾ ਵਿਚ 40 ਜਵਾਨ ਸ਼ਹੀਦ ਹੋ ਗਏ ਸਨ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।