ਰਿਆ ਦਾ 11 ਸਾਲ ਪੁਰਾਣਾ ਟਵੀਟ ਵਾਇਰਲ, ਯੂਜਰਸ ਬੋਲੇ- 'ਆਪਣਾ ਭਵਿੱਖ ਦੱਸ ਦਿੱਤਾ'

09/09/2020 3:56:36 AM

ਮੁੰਬਈ - ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਰਿਆ ਚੱਕਰਵਰਤੀ ਗ੍ਰਿਫਤਾਰ ਹੋ ਚੁੱਕੀ ਹੈ। ਰਿਆ ਚੱਕਰਵਰਤੀ 'ਤੇ ਡਰੱਗ ਲੈਣ ਸਮੇਤ ਕਈ ਗੰਭੀਰ ਦੋਸ਼ ਲੱਗੇ ਸਨ ਜਿਸ ਮਾਮਲੇ 'ਚ ਨਾਰਕੋਟਿਕਸ ਕੰਟਰੋਲ ਬਿਊਰੋ ਉਨ੍ਹਾਂ ਤੋਂ ਲਗਾਤਾਰ ਪੁੱਛਗਿੱਛ ਕਰ ਰਿਹਾ ਸੀ। ਰਿਆ ਦੀ ਗ੍ਰਿਫਤਾਰੀ ਕਰਨ 'ਤੇ ਕਈ ਲੋਕਾਂ ਨੇ ਪਾਜ਼ੇਟਿਵ ਪ੍ਰਤੀਕਿਰਿਆ ਦਿੱਤੀ ਹੈ। ਇਸ ਦੌਰਾਨ ਰਿਆ ਦਾ ਇੱਕ 11 ਸਾਲ ਪੁਰਾਨਾ ਟਵੀਟ ਵਾਇਰਲ ਹੋ ਰਿਹਾ ਹੈ। ਇਸ ਟਵੀਟ 'ਚ ਉਹ ਇੱਕ ਕੁੜੀ ਦੀ ਕਹਾਣੀ ਬਾਰੇ ਗੱਲ ਕਰ ਰਹੀ ਹੈ ਜੋ ਡਰੱਗ ਦੇ ਮਾਮਲੇ 'ਚ ਸ਼ਾਮਲ ਸੀ ਅਤੇ ਉਸ ਨੂੰ ਸਾਢੇ ਚਾਰ ਸਾਲ ਦੀ ਸਜ਼ਾ ਹੋਈ ਸੀ। ਰਿਆ ਨੇ ਆਪਣੇ ਟਵੀਟ 'ਚ ਕਿਹਾ ਸੀ ਕਿ ਇਹ ਕਹਾਣੀ ਬੇਹੱਦ ਡਰਾਉਣੀ ਹੈ। ਹੁਣ ਰਿਆ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਉਨ੍ਹਾਂ ਦਾ ਇਹ ਟਵੀਟ ਇੱਕ ਵਾਰ ਫਿਰ ਵਾਇਰਲ ਹੋ ਰਿਹਾ ਹੈ।

ਰਿਆ ਨੇ ਟਵਿੱਟਰ 'ਤੇ ਲਿਖਿਆ ਸੀ- 'ਹੁਣੇ ਹੁਣੇ ਇੱਕ ਭਾਰਤੀ ਕੁੜੀ ਦੀ ਬੇਹੱਦ ਅਜੀਬ ਅਤੇ ਡਰਾਉਣੀ ਕਹਾਣੀ ਸੁਣਕੇ ਨਿਕਲੀ ਹਾਂ। ਜਿਸ ਨੂੰ ਨਾਰਕੋਟਿਕਸ ਟ੍ਰੈਫਿਕਿੰਗ ਦੇ ਚੱਲਦੇ ਜੇਲ੍ਹ 'ਚ ਸਾਢੇ ਚਾਰ ਸਾਲ ਲੰਘਾਉਣੇ ਪਏ।'

ਰਿਆ ਦੇ ਇਸ ਟਵੀਟ 'ਤੇ ਕਈ ਸੋਸ਼ਲ ਮੀਡੀਆ ਯੂਜਰਸ ਉਨ੍ਹਾਂ ਨੂੰ ਟਰੋਲ ਕਰ ਰਹੇ ਹਨ। ਹਾਲਾਂਕਿ ਰਿਆ ਵੀ ਡਰੱਗ ਦੇ ਚੱਲਦੇ ਹੀ ਗ੍ਰਿਫਤਾਰ ਹੋਈ ਹੈ ਅਤੇ ਉਨ੍ਹਾਂ ਦੀ ਕਹਾਣੀ ਵੀ ਕਿਤੇ ਨਾ ਕਿਤੇ ਇਸ ਟਵੀਟ ਨਾਲ ਮਿਲਦੀ ਜੁਲਦੀ ਹੈ, ਅਜਿਹੇ 'ਚ ਕਈ ਲੋਕ ਉਨ੍ਹਾਂ ਨੂੰ ਅੰਤਰਯਾਮੀ ਅਤੇ ਭਵਿੱਖ ਦੱਸਣ ਵਾਲੀ ਕਹਿ ਰਹੇ ਹਨ। ਉਥੇ ਹੀ ਕੁੱਝ ਫੈਂਸ ਨੇ ਇਹ ਵੀ ਕਿਹਾ ਕਿ ਰਿਆ ਨੇ ਆਪਣੇ ਆਪ ਲਈ ਹੀ ਭਵਿੱਖਵਾਣੀ ਕਰ ਦਿੱਤੀ ਹੈ।

ਤਿੰਨ ਦਿਨ ਦੀ ਪੁੱਛਗਿਛ ਤੋਂ ਬਾਅਦ ਐੱਨ.ਸੀ.ਬੀ. ਨੇ ਕੀਤਾ ਰਿਆ ਨੂੰ ਗ੍ਰਿਫਤਾਰ
ਜ਼ਿਕਰਯੋਗ ਹੈ ਕਿ NCB ਨੇ ਪਹਿਲੇ ਦਿਨ ਰਿਆ ਚੱਕਰਵਰਤੀ ਨਾਲ ਤਕਰੀਬਨ 6 ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਦੂਜੇ ਦਿਨ ਰਿਆ ਨਾਲ ਕਰੀਬ 8 ਘੰਟੇ ਤੱਕ ਪੁੱਛਗਿੱਛ ਚੱਲੀ ਅਤੇ ਫਿਰ ਅੱਜ ਤੀਸਰੇ ਦਿਨ 3 ਘੰਟੇ ਤੱਕ ਚੱਲੀ ਪੁੱਛਗਿੱਛ ਤੋਂ ਬਾਅਦ ਰਿਆ ਚੱਕਰਵਰਤੀ ਨੂੰ NCB ਨੇ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਇਹ ਗ੍ਰਿਫਤਾਰੀ ਡਰੱਗ ਪੈਡਲਿੰਗ ਮਾਮਲੇ 'ਚ ਹੈ। ਇਸ ਤੋਂ ਪਹਿਲਾਂ ਰਿਆ ਦੇ ਭਰਾ ਸ਼ੌਵਿਕ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।


Inder Prajapati

Content Editor

Related News