ਤ੍ਰਿਵੇਂਦਰ ਰਾਵਤ ਨੇ JP ਨੱਢਾ ਨੂੰ ਲਿਖੀ ਚਿੱਠੀ, ਵਿਧਾਨ ਸਭਾ ਚੋਣ ਲੜਨ ਤੋਂ ਕੀਤਾ ਇਨਕਾਰ
Wednesday, Jan 19, 2022 - 04:22 PM (IST)
ਉਤਰਾਖੰਡ- ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਤ੍ਰਿਵੇਂਦਰ ਸਿੰਘ ਰਾਵਤ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ,''ਮੈਂ ਵਿਧਾਨ ਸਭਾ ਚੋਣਾਂ ਨਹੀਂ ਲੜਨਾ ਚਾਹੁੰਦਾ ਹਾਂ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੂੰ ਚਿੱਠੀ ਲਿਖ ਕੇ ਉਨ੍ਹਾਂ ਨੇ ਆਪਣੇ ਇਸ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ।'' ਪਾਰਟੀ ਪ੍ਰਧਾਨ ਨੂੰ ਲਿਖੀ ਚਿੱਠੀ 'ਚ ਉਨ੍ਹਾਂ ਕਿਹਾ ਕਿ ਸੂਬੇ 'ਚ ਅਗਵਾਈ ਨੌਜਵਾਨਾਂ ਹੱਥਾਂ 'ਚ ਹੈ, ਅਜਿਹੇ 'ਚ ਬਦਲਦੀ ਹੋਈਆਂ ਰਾਜਨੀਤਕ ਸਥਿਤੀਆਂ 'ਚ ਮੈਨੂੰ ਚੋਣ ਨਹੀਂ ਲੜਨੀ ਚਾਹੀਦੀ। ਆਪਣੀ ਚਿੱਠੀ 'ਚ ਉਨ੍ਹਾਂ ਇਹ ਵੀ ਲਿਖਿਆ ਕਿ ਮੈਂ ਭਾਜਪਾ ਵਰਕਰ ਦੇ ਰੂਪ 'ਚ ਕੰਮ ਕਰਦਾ ਰਹਾਂਗਾ।
ਤ੍ਰਿਵੇਂਦਰ ਰਾਵਤ ਨੇ ਚਿੱਠੀ 'ਚ ਲਿਖਿਆ,''ਮੈਂ ਪਹਿਲਾਂ ਵੀ ਆਪਣੀਆਂ ਭਾਵਨਾਵਾਂ ਤੋਂ ਜਾਣੂੰ ਕਰਵਾ ਚੁਕਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦੀ ਅਗਵਾਈ 'ਚ ਮੁੜ ਤੋਂ ਸੂਬੇ 'ਚ ਸਰਕਾਰ ਬਣੇ, ਇਸ ਲਈ ਮੈਂ ਪੂਰਾ ਸਮਾਂ ਲਗਾਉਣਾ ਚਾਹੁੰਦਾ ਹਾਂ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਮੇਰੇ ਚੋਣ ਨਾ ਲੜਨ ਦੇ ਫ਼ੈਸਲੇ ਨੂੰ ਸਵੀਕਾਰ ਕਰੋ ਤਾਂ ਕਿ ਮੈਂ ਆਪਣੀ ਪੂਰੀ ਕੋਸ਼ਿਸ਼ ਸਰਕਾਰ ਬਣਾਉਣ ਲਈ ਲਗਾ ਸਕਾਂ।'' ਦੱਸਣਯੋਗ ਹੈ ਕਿ ਸੂਬੇ ਦੇ ਮੁੱਖ ਮੰਤਰੀ ਬਣੇ 46 ਸਾਲਾ ਪੁਸ਼ਕਰ ਧਾਮੀ ਪਾਰਟੀ ਅਨੁਸਾਰ ਨਾ ਸਿਰਫ਼ ਨੌਜਵਾਨ ਹਨ ਸਗੋਂ ਰਾਜਨੀਤੀ ਦੀ ਨਬਜ਼ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਸੂਬੇ 'ਚ ਕੁੱਲ 70 ਵਿਧਾਨ ਸਭਾ ਸੀਟਾਂ ਲਈ 14 ਫਰਵਰੀ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ