ਵਿਆਹ ਸਮਾਰੋਹ ''ਚ ਬਦਸਲੂਕੀ ਕਰਨ ਵਾਲੇ DM ਸ਼ੈਲੇਸ਼ ਯਾਦਵ ਵਿਰੁੱਧ ਕਾਰਵਾਈ, ਹੋਏ ਸਸਪੈਂਡ

Thursday, Apr 29, 2021 - 01:45 PM (IST)

ਤ੍ਰਿਪੁਰਾ- ਪੱਛਮੀ ਤ੍ਰਿਪੁਰਾ ਦੇ ਇਕ ਮੈਰਿਜ ਹਾਲ 'ਚ ਵਿਆਹ ਦੌਰਾਨ ਲੋਕਾਂ ਨਾਲ ਬਦਸਲੂਕੀ ਕਰਨ ਵਾਲੇ ਜ਼ਿਲ੍ਹਾ ਅਧਿਕਾਰੀ ਸ਼ੈਲੇਸ਼ ਯਾਦਵ 'ਤੇ ਸਸਪੈਂਡ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਬਿਪਲਬ ਦੇਵ ਦੀ ਦਖਲਅੰਦਾਜ਼ੀ ਤੋਂ ਬਾਅਦ ਡੀ.ਐੱਮ. ਨੂੰ ਸਸਪੈਂਡ ਕੀਤਾ ਗਿਆ। ਡੀ.ਐੱਮ. ਵਿਰੁੱਧ ਭਾਜਪਾ ਵਿਧਾਇਕਾਂ ਨੇ ਵੀ ਪ੍ਰਦਰਸ਼ਨ ਕੀਤਾ ਸੀ। ਦੱਸਣਯੋਗ ਹੈ ਕਿ ਸ਼ੈਲੇਸ਼ ਯਾਦਵ ਨੇ ਪੱਛਮੀ ਤ੍ਰਿਪੁਰਾ ਦੇ ਇਕ ਮੈਰਿਜ  ਹਾਲ 'ਚ ਛਾਪੇਮਾਰੀ ਕੀਤੀ ਸੀ। 

ਇਹ ਵੀ ਪੜ੍ਹੋ : ਇਹ ਕਿਹੋ ਜਿਹਾ ਰਿਸ਼ਤਾ ! ਕੋਰੋਨਾ ਦੇ ਖ਼ੌਫ਼ 'ਚ ਲੋਕ ਲਾਵਾਰਸ ਛੱਡ ਰਹੇ ਆਪਣਿਆਂ ਦੀਆਂ ਲਾਸ਼ਾਂ

ਲਾੜਾ-ਲਾੜੀ ਸਮੇਤ ਪੂਰੀ ਭੀੜ ਨੂੰ ਮੈਰਿਜ ਹਾਲ 'ਚੋਂ ਕੱਢਿਆ ਸੀ ਬਾਹਰ
ਮੈਰਿਜ ਹਾਲ 'ਚ ਇਕ ਵਿਆਹ ਦੌਰਾਨ ਉਹ ਪੁਲਸ ਫ਼ੋਰਸ ਨਾਲ ਇੱਥੇ ਪਹੁੰਚੇ ਸਨ। ਇਸ ਦੌਰਾਨ ਡੀ.ਐੱਮ. ਸ਼ੈਲੇਸ਼ ਨੇ ਲੋਕਾਂ ਨਾਲ ਬਦਸਲੂਕੀ ਕੀਤੀ। ਨਾਲ ਹੀ ਪੁਲਸ ਮੁਲਾਜ਼ਮਾਂ ਨੇ ਲੋਕਾਂ ਨੂੰ ਡੰਡੇ ਵੀ ਮਾਰੇ। ਪੂਰੀ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ ਹੈ। ਵਾਇਰਲ ਵੀਡੀਓ 'ਚ ਡੀ.ਐੱਮ. ਸ਼ੈਲੇਸ਼ ਯਾਦਵ ਕਾਫ਼ੀ ਗੁੱਸੇ 'ਚ ਨਜ਼ਰ ਆ ਰਹੇ ਸਨ। ਇਸ ਦੌਰਾਨ ਉਹ ਪੁਲਸ ਮੁਲਾਜ਼ਮਾਂ ਨੂੰ ਫਟਕਾਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਉਹ ਪੁਲਸ ਮੁਲਾਜ਼ਮਾਂ ਨੂੰ ਲਾੜਾ-ਲਾੜੀ ਸਮੇਤ ਪੂਰੀ ਭੀੜ ਨੂੰ ਹਾਲ 'ਚੋਂ ਬਾਹਰ ਕੱਢਣ ਲਈ ਕਹਿੰਦੇ ਹਨ। ਇਸ ਤੋਂ ਇਲਾਵਾ ਉਹ ਸਾਰੇ ਲੋਕਾਂ ਵਿਰੁੱਧ ਲਾਗ਼ ਆਫ਼ਤ ਕਾਨੂੰਨ ਦੇ ਅਧੀਨ ਮਾਮਲਾ ਦਰਜ ਕਰਨ ਲਈ ਕਹਿੰਦੇ ਹਨ। 

ਇਹ ਵੀ ਪੜ੍ਹੋ : ਕੋਰੋਨਾ ਕਾਰਨ ਆਖ਼ਰੀ ਸਾਹ ਲੈ ਰਹੇ ਦੋਸਤ ਲਈ 1300 ਕਿਮੀ ਦੂਰ ਤੋਂ 'ਸੰਜੀਵਨੀ' ਲੈ ਕੇ ਪਹੁੰਚਿਆ ਦੋਸਤ

ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਅਧਿਕਾਰੀ ਨੇ ਮੁਆਫ਼ੀ ਮੰਗੀ
ਡੀ.ਐੱਮ. ਦੀ ਬਦਸਲੂਕੀ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਹਾਲਾਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਅਧਿਕਾਰੀ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਨੇ ਆਪਣੀ ਸਫ਼ਾਈ 'ਚ ਕਿਹਾ ਕਿ ਉਨ੍ਹਾਂ ਦਾ ਮਕਸਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਉੱਥੇ ਹੀ ਮੁੱਖ ਮੰਤਰੀ ਬਿਪਲਬ ਕੁਮਾਰ ਦੇਵ ਨੇ ਮੁੱਖ ਸਕੱਤਰ ਮਨੋਜ ਕੁਮਾਰ ਤੋਂ ਘਟਨਾ ਨੂੰ ਲੈ ਕੇ ਰਿਪੋਰਟ ਤਲੱਬ ਕਰਨ ਲਈ ਕਿਹਾ ਸੀ।

ਨੋਟ :  ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News