ਸਨਸਨੀਖੇਜ਼ ਵਾਰਦਾਤ; ਸਿਰਫਿਰੇ ਆਸ਼ਕ ਵਲੋਂ ਪ੍ਰੇਮਿਕਾ, ਉਸ ਦੀ ਭੈਣ ਤੇ ਪਿਤਾ ਦਾ ਬੇਰਹਿਮੀ ਨਾਲ ਕਤਲ

Thursday, Jul 18, 2024 - 05:37 PM (IST)

ਸਨਸਨੀਖੇਜ਼ ਵਾਰਦਾਤ; ਸਿਰਫਿਰੇ ਆਸ਼ਕ ਵਲੋਂ ਪ੍ਰੇਮਿਕਾ, ਉਸ ਦੀ ਭੈਣ ਤੇ ਪਿਤਾ ਦਾ ਬੇਰਹਿਮੀ ਨਾਲ ਕਤਲ

ਛਪਰਾ-  ਬਿਹਾਰ ਦੇ ਸਾਰਨ ਜ਼ਿਲ੍ਹੇ ਵਿਚ ਤੀਹਰੇ ਕਤਲ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਸਿਰਫਿਰੇ ਆਸ਼ਕ ਨੇ ਦੋ ਨਾਬਾਲਗ ਕੁੜੀਆਂ ਅਤੇ ਉਨ੍ਹਾਂ ਦੇ ਪਿਤਾ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਪੂਰਾ ਸਾਰਨ ਜ਼ਿਲ੍ਹੇ ’ਚ ਰਸੂਲਪੁਰ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਧਾਨਾਡੀਹ ਦਾ ਹੈ, ਜਿੱਥੇ ਇਕ ਸਿਰਫਿਰੇ ਆਸ਼ਕ ਵਲੋਂ ਆਪਣੀ ਪ੍ਰੇਮਿਕਾ, ਉਸ ਦੀ ਭੈਣ ਤੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਹਮਲੇ ਦੌਰਾਨ ਕੁੜੀਆਂ ਦੀ ਮਾਂ ਨੇ ਦੌੜ ਕੇ ਜਾਨ ਬਚਾਈ। ਓਧਰ ਸਾਰਨ ਜ਼ਿਲ੍ਹਾ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਕਤਲਕਾਂਡ ਦੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੂੰ ਬੀਤੀ ਰਾਤ ਸੂਚਨਾ ਮਿਲੀ ਸੀ ਕਿ ਪਿੰਡ ਧਾਨਾਡੀਹ ਦੇ ਰਹਿਣ ਵਾਲੇ ਤਰਕੇਸ਼ਵਰ ਸਿੰਘ ਉਰਫ ਝਬਰ ਸਿੰਘ ਤੇ ਉਸ ਦੀਆਂ 2 ਧੀਆਂ ਦਾ ਕਤਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਲਾੜੇ ਨੂੰ ਜੈਮਾਲਾ ਪਾਉਣ ਤੋਂ ਮੁੱਕਰੀ ਲਾੜੀ; ਬੇਰੰਗ ਪਰਤੀ ਬਰਾਤ, ਜਾਣੋ ਪੂਰਾ ਮਾਮਲਾ

ਰਸੂਲਪੁਰ ਥਾਣੇ ਦੀ ਪੁਲਸ ਤੁਰੰਤ ਮੌਕੇ ’ਤੇ ਪਹੁੰਚੀ। ਉੱਥੇ ਤਾਰਕੇਸ਼ਵਰ ਤੇ ਉਸ ਦੀਆਂ 2 ਨਾਬਾਲਗ ਧੀਆਂ ਦੀਆਂ ਲਾਸ਼ਾਂ ਪਈਆਂ ਸਨ ਜਦਕਿ ਤਾਰਕੇਸ਼ਵਰ ਦੀ ਪਤਨੀ ਜ਼ਖਮੀ ਹਾਲਤ ਵਿਚ ਮਿਲੀ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਪੁਲਸ ਨੇ ਸਾਧਾਂਸ਼ੂ ਕੁਮਾਰ ਉਰਫ ਰੋਸ਼ਨ ਅਤੇ ਅੰਕਿਤ ਕੁਮਾਰ ਨੂੰ ਹਿਰਾਸਤ ’'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਪੁੱਛਗਿੱਛ ਦੌਰਾਨ ਦੋਵਾਂ ਨੇ ਵਾਰਦਾਤ ’ਚ ਆਪਣੀ ਸ਼ਮੂਲੀਅਤ ਮੰਨ ਲਈ। ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਚਾਕੂ ਬਰਾਮਦ ਕਰ ਲਿਆ ਹੈ। ਮੁਲਜ਼ਮ ਰੋਸ਼ਨ ਦੇ ਮ੍ਰਿਤਕ ਦੀ ਇਕ ਧੀ ਨਾਲ ਪ੍ਰੇਮ ਸਬੰਧ ਸਨ।

ਇਹ ਵੀ ਪੜ੍ਹੋ- 'ਅਗਨੀਵੀਰ' ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ, ਪੁਲਸ ਦੀ ਨੌਕਰੀ 'ਚ ਮਿਲੇਗਾ 10 ਫ਼ੀਸਦੀ ਰਾਖਵਾਂਕਰਨ

ਜ਼ਖਮੀ ਮਾਂ ਸ਼ੋਭਾ ਨੇ ਮੁਤਾਬਕ ਉਸ ਨੇ ਕਿਸੇ ਤਰ੍ਹਾਂ ਦੌੜ ਕੇ ਜਾਨ ਬਚਾਈ। ਮਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀ ਨਾਬਾਲਗ ਧੀ ਚਾਂਦਨੀ ਕੁਮਾਰੀ ਦੋਸ਼ੀ ਸੁਧਾਂਸ਼ੂ ਉਰਫ਼ ਰੋਸ਼ਨ ਨਾਲ ਗੱਲ ਕਰਦੀ ਸੀ ਪਰ ਮੇਰੀ ਧੀ ਨੇ ਉਸ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਨੂੰ ਲੈ ਕੇ ਰੋਸ਼ਨ ਨੇ ਧਮਕੀ ਵੀ ਦਿੱਤੀ ਸੀ। ਮ੍ਰਿਤਕਾਂ ਵਿਚ ਨਾਬਾਲਗ ਕੁੜੀ ਚਾਂਦਨੀ ਕੁਮਾਰੀ (17), ਆਭਾ ਕੁਮਾਰੀ (15) ਨਾਲ ਕੁੜੀਆਂ ਦੇ ਪਿਤਾ ਤਾਰਕੇਸ਼ਵਰ ਸਿੰਘ ਵੀ ਸ਼ਾਮਲ ਹਨ। ਕੁੜੀਆਂ ਦੀ ਮਾਂ ਸ਼ੋਭਾ ਦਾ ਛਪਰਾ ਸਦਰ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News