ਤ੍ਰਿਣਮੂਲ ਸੰਸਦ ਮੈਂਬਰ ਮਹੂਆ ਮੋਈਤਰਾ ਨੇ ਨਾਗਰਿਕਤਾ ਸੋਧ ਬਿੱਲ ਨੂੰ SC ''ਚ ਦਿੱਤੀ ਚੁਣੌਤੀ

12/13/2019 4:54:06 PM

ਨਵੀਂ ਦਿੱਲੀ—ਤ੍ਰਿਣਮੂਲ ਕਾਂਗਰਸ ਦੀ ਨੇਤਾ ਮਹੂਆ ਮੋਈਤਰਾ ਨੇ ਨਾਗਰਿਕਤਾ (ਸੋਧ) ਕਾਨੂੰਨ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ ਕਿ ਇਸ ਸਬੰਧੀ ਬਿੱਲ ਨੂੰ ਵੀਰਵਾਰ ਰਾਤ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਗਈ ਸੀ, ਜਿਸ ਨਾਲ ਇਹ ਕਾਨੂੰਨ ਬਣ ਗਿਆ ਹੈ। ਮੋਈਤਰਾ ਦੇ ਵਕੀਲ ਨੇ ਚੀਫ ਜਸਟਿਸ ਐੱਸ.ਐੱਸ.ਬੋਬੜੇ ਦੀ ਪ੍ਰਧਾਨਗੀ ਵਾਲੇ ਬੈਂਚ ਦੇ ਸਾਹਮਣੇ ਤੁਰੰਤ ਸੁਣਵਾਈ ਲਈ ਅੱਜ ਭਾਵ ਸ਼ੁੱਕਰਵਾਰ ਨੂੰ ਇਹ ਪਟੀਸ਼ਨ ਪੇਸ਼ ਕੀਤੀ। ਬੈਂਚ ਨੇ ਇਨ੍ਹਾਂ ਨੂੰ ਸਬੰਧਿਤ ਅਧਿਕਾਰੀ ਦੇ ਕੋਲ ਜਾਣ ਲਈ ਕਿਹਾ। ਮੋਈਤਰਾ ਦੇ ਵਕੀਲ ਨੇ ਬੈਚ ਨੂੰ ਅਪੀਲ ਕੀਤੀ ਕਿ ਬੈਚ ਨੂੰ ਅੱਜ ਜਾਂ 16 ਦਸੰਬਰ ਨੂੰ ਸੁਣਵਾਈ ਲਈ ਸੂਚੀਬੱਧ ਕਰਨ। 

ਦੱਸਣਯੋਗ ਹੈ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀਰਵਾਰ ਰਾਤ ਨੂੰ ਨਾਗਰਿਕਤਾ ਸੋਧ ਬਿੱਲ 2019 ਨੂੰ ਮਨਜ਼ੂਰੀ ਦੇ ਦਿੱਤੀ ਸੀ, ਜਿਸ ਦੇ ਨਾਲ ਹੀ ਇਹ ਹੁਣ ਕਾਨੂੰਨ ਬਣ ਗਿਆ ਹੈ। ਇਸ ਕਾਨੂੰਨ 'ਚ ਅਫਗਾਨਿਸਤਾਨ, ਬੰਗਲਾਦੇਸ਼ ਅਤੇ ਪਾਕਿਸਤਾਨ ਤੋਂ ਧਾਰਮਿਕ ਤਸ਼ੱਦਦ ਦੇ ਕਾਰਨ 31 ਦਸੰਬਰ 2014 ਤਕ ਭਾਰਤ ਆਏ ਗੈਰ ਮੁਸਲਿਮ ਸ਼ਰਨਾਰਥੀਆਂ-ਹਿੰਦੂ ਸਿੱਖ ਬੁੱਧ , ਜੈਨ, ਪਾਰਸੀ ਅਤੇ ਭਾਈਚਾਰੇ ਦੇ ਦੋਸ਼ੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਵਿਵਸਥਾ ਹੈ।


Iqbalkaur

Content Editor

Related News