ਤ੍ਰਿਣਮੂਲ ਵਿਧਾਇਕ ਦੀ ਧਮਕੀ, ਉਪ-ਚੋਣਾਂ ਵਾਲੇ ਦਿਨ ਭਾਜਪਾਈ ਬਾਹਰ ਨਿਕਲੇ ਤਾਂ ਜਾਨ ਦੀ ਗਾਰੰਟੀ ਨਹੀਂ

Wednesday, Mar 30, 2022 - 02:30 AM (IST)

ਤ੍ਰਿਣਮੂਲ ਵਿਧਾਇਕ ਦੀ ਧਮਕੀ, ਉਪ-ਚੋਣਾਂ ਵਾਲੇ ਦਿਨ ਭਾਜਪਾਈ ਬਾਹਰ ਨਿਕਲੇ ਤਾਂ ਜਾਨ ਦੀ ਗਾਰੰਟੀ ਨਹੀਂ

ਕੋਲਕਾਤਾ – ਆਸਨਸੋਲ ਸੰਸਦੀ ਸੀਟ ਲਈ ਉਪ-ਚੋਣ ਨੂੰ ਲੈ ਕੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਤੇ ਵਿਰੋਧੀ ਧਿਰ ਭਾਜਪਾ ਵਿਚ ਟਕਰਾਅ ਵਧ ਗਿਆ ਹੈ। ਇਕ ਵੀਡੀਓ ਵਾਇਰਲ ਹੋਇਆ, ਜਿਸ 'ਚ ਤ੍ਰਿਣਮੂਲ ਦੇ ਵਿਧਾਇਕ ਨਰਿੰਦਰ ਨਾਥ ਚੱਕਰਵਰਤੀ ਆਪਣੀ ਪਾਰਟੀ ਦੇ ਵਰਕਰਾਂ ਨੂੰ ਕਹਿ ਰਹੇ ਹਨ ਕਿ ਉਹ ਭਾਜਪਾ ਹਮਾਇਤੀਆਂ ਨੂੰ ਚੋਣਾਂ ਵਾਲੇ ਦਿਨ ਘਰੋਂ ਬਾਹਰ ਨਾ ਨਿਕਲਣ ਲਈ ਧਮਕਾਉਣ ਕਿਉਂਕਿ ਇਹ ਮੰਨਿਆ ਜਾਵੇਗਾ ਕਿ ਉਹ ਭਾਜਪਾ ਨੂੰ ਵੋਟ ਦੇ ਰਹੇ ਹਨ। ਚੱਕਰਵਰਤੀ ਨੇ ਖੁੱਲ੍ਹੇਆਮ ਕਿਹਾ ਕਿ ਜੇਕਰ ਲੋਕ ਆਸਨਸੋਲ ਵਿਚ ਉਪ-ਚੋਣਾਂ ਲਈ ਪੋਲਿੰਗ ਕਰਨ ਜਾਂਦੇ ਹਨ ਤਾਂ ਉਹ ਕਿਸੇ ਦੇ ਜੀਵਨ ਦੀ ਜ਼ਿੰਮੇਵਾਰੀ ਨਹੀਂ ਲੈਣਗੇ।

ਇਹ ਵੀ ਪੜ੍ਹੋ : GT v LSG : ਦੂਜੀ ਵਾਰ ਗੋਲਡਨ ਡਕ 'ਤੇ ਆਊਟ ਹੋਏ ਰਾਹੁਲ, ਬਣਾਇਆ ਇਹ ਰਿਕਾਰਡ
ਪੱਛਮੀ ਬੰਗਾਲ ਭਾਜਪਾ ਦੇ ਪ੍ਰਮੁੱਖ ਸੁਕਾਂਤ ਮਜੂਮਦਾਰ ਨੇ ਦੱਸਿਆ ਕਿ ਭਾਜਪਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਚੱਕਰਵਰਤੀ ਦੀ ਸ਼ਿਕਾਇਤ ਕੀਤੀ ਹੈ। ਭਾਜਪਾ ਨੇ ਇਹ ਮੰਗ ਕੀਤੀ ਕਿ ਚੱਕਰਵਰਤੀ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ ਅਤੇ ਚੋਣਾਂ ਹੋਣ ਤੱਕ ਆਸਨਸੋਲ ਲੋਕ ਸਭਾ ਖੇਤਰ ਤੋਂ ਬਾਹਰ ਭੇਜਿਆ ਜਾਵੇ। ਚੋਣ ਕਮਿਸ਼ਨ ਨੇ ਭਾਜਪਾ ਨੂੰ ਭਰੋਸਾ ਦਿੱਤਾ ਕਿ ਤ੍ਰਿਣਮੂਲ ਵਿਧਾਇਕ ਖਿਲਾਫ ਕਾਰਵਾਈ ਕੀਤੀ ਜਾਵੇਗੀ। ਆਸਨਸੋਲ ਵਿਚ ਭਾਜਪਾ ਦੇ ਅਗਨੀਮਿਤਰ ਪਾਲ ਤ੍ਰਿਣਮੂਲ ਦੇ ਅਭਿਨੇਤਾ ਤੋਂ ਨੇਤਾ ਬਣੇ ਸ਼ਤਰੂਘਣ ਸਿਨਹਾ ਦਰਮਿਆਨ ਟੱਕਰ ਹੈ। ਪੋਲਿੰਗ 12 ਅਪ੍ਰੈਲ ਨੂੰ ਹੋਵੇਗੀ ਅਤੇ ਨਤੀਜੇ 16 ਅਪ੍ਰੈਲ ਨੂੰ ਐਲਾਨ ਕੀਤੇ ਜਾਣਗੇ।

ਇਹ ਖ਼ਬਰ ਪੜ੍ਹੋ-ਪਾਕਿ ਤੇ ਵਿੰਡੀਜ਼ ਦੇ ਵਿਚਾਲੇ ਮੁਲਤਵੀ ਵਨ ਡੇ ਸੀਰੀਜ਼ ਦਾ ਆਯੋਜਨ ਜੂਨ 'ਚ ਹੋਵੇਗਾ

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News