ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਨੂੰ ਗੋਲੀ ਮਾਰੀ

Wednesday, May 12, 2021 - 04:44 AM (IST)

ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ਨੂੰ ਗੋਲੀ ਮਾਰੀ

ਚਿਨਸੁਰਾਹ (ਪੱ. ਬੰਗਾਲ) - ਪੱਛਮੀ ਬੰਗਾਲ ਦੇ ਹੁਗਲੀ ਜ਼ਿਲੇ ’ਚ ਮੰਗਲਵਾਰ ਨੂੰ ਅਣਪਛਾਤੇ ਬਦਮਾਸ਼ਾਂ ਨੇ ਤ੍ਰਿਣਮੂਲ ਕਾਂਗਰਸ ਦੇ ਇਕ ਨੇਤਾ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਉਸ ਵੇਲੇ ਹੋਈ ਜਦੋਂ ਉਹ ਇਕ ਸਥਾਨਕ ਬਾਜ਼ਾਰ ’ਚ ਸਬਜ਼ੀ ਖਰੀਦ ਰਿਹਾ ਸੀ। ਉਨ੍ਹਾਂ ਕਿਹਾ ਕਿ ਬੰਸਬੇਰਿਆ ਨਗਰਪਾਲਿਕਾ ਦੇ ਸਾਬਕਾ ਉਪ-ਪ੍ਰਧਾਨ ਆਦਿਤਿਆ ਨਯੋਗੀ ਨੂੰ ਗੰਭੀਰ ਹਾਲਤ ’ਚ ਨੇੜਲੇ ਇਕ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਕੋਲਕਾਤਾ ਰੈਫਰ ਕਰ ਦਿੱਤਾ ਗਿਆ।

ਭਾਜਪਾ ਸੂਤਰਾਂ ਨੇ ਦਾਅਵਾ ਕੀਤਾ ਕਿ ਇਹ ਘਟਨਾ ਸੱਤਾਧਾਰੀ ਪਾਰਟੀ ’ਚ ਅੰਦਰੂਨੀ ਧੜੇਬਾਜ਼ੀ ਦਾ ਨਤੀਜਾ ਹੈ। ਓਧਰ, ਦੋਸ਼ਾਂ ਤੋਂ ‍ਇਨਕਾਰ ਕਰਦੇ ਹੋਏ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਤਪਨ ਦਾਸਗੁਪਤਾ ਨੇ ਕਿਹਾ, ‘‘ਭਗਵਾ ਪਾਰਟੀ ਦੇ ਵਰਕਰਾਂ ਨੇ ਇਹ ਹਮਲਾ ਕੀਤਾ, ਜਿਸ ’ਚ ਤ੍ਰਿਣਮੂਲ ਕਾਂਗਰਸ ਦੇ ਕੁਝ ਗੱਦਾਰਾਂ ਨੇ ਸਾਥ ਦਿੱਤਾ, ਜਿਨ੍ਹਾਂ ਦਾ ਹਾਲ ’ਚ ਹੋਈਆਂ ਚੋਣਾਂ ਦੌਰਾਨ ਪਰਦਾਫਾਸ਼ ਹੋਇਆ ਸੀ।’’
 
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News