TMC ਨੇਤਾ ਮੁਕੁਲ ਰਾਏ ਦੀ ਪਤਨੀ ਦਾ ਦਿਹਾਂਤ, ਚੇਨਈ ਦੇ ਹਸਪਤਾਲ ''ਚ ਲਿਆ ਆਖ਼ਰੀ ਸਾਹ

Tuesday, Jul 06, 2021 - 04:26 PM (IST)

TMC ਨੇਤਾ ਮੁਕੁਲ ਰਾਏ ਦੀ ਪਤਨੀ ਦਾ ਦਿਹਾਂਤ, ਚੇਨਈ ਦੇ ਹਸਪਤਾਲ ''ਚ ਲਿਆ ਆਖ਼ਰੀ ਸਾਹ

ਕੋਲਕਾਤਾ- ਪੱਛਮੀ ਬੰਗਾਲ ਦੇ ਤ੍ਰਿਣਮੂਲ ਕਾਂਗਰਸ ਨੇਤਾ ਮੁਕੁਲ ਰਾਏ ਦੀ ਪਤਨੀ ਕ੍ਰਿਸ਼ਨਾ ਰਾਏ ਦਾ ਮੰਗਲਵਾਰ ਨੂੰ ਚੇਨਈ ਦੇ ਹਸਪਤਾਲ 'ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਕ੍ਰਿਸ਼ਨਾ ਰਾਏ ਨੂੰ ਕੋਰੋਨਾ ਪੀੜਤ ਹੋਣ ਕਾਰਨ 11 ਮਈ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। 2 ਹਫ਼ਤਿਆਂ ਤੱਕ ਵੈਂਟੀਲੇਟਰ 'ਤੇ ਰੱਖਣ ਤੋਂ ਬਾਅਦ ਉਨ੍ਹਾਂ ਦੇ ਫੇਫੜੇ ਦੇ ਟਰਾਂਸਪਲਾਂਟ ਲਈ ਚੇਨਈ ਲਿਜਾਇਆ ਗਿਆ ਸੀ ਅਤੇ ਉੱਥੇ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਸਵੇਰੇ ਕਰੀਬ ਸਵਾ 5 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼੍ਰੀਮਤੀ ਰਾਏ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ ਹੈ।

ਦੱਸ ਦੇਈਏ ਕਿ ਮੁਕੁਲ ਰਾਏ ਦੀ ਪਤਨੀ ਕਾਫ਼ੀ ਸਮੇਂ ਤੋਂ ਬੀਮਾਰ ਚੱਲ ਰਹੀ ਸੀ। ਉਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੁਕੁਲ ਰਾਏ ਨਾਲ ਫ਼ੋਨ 'ਤੇ ਗੱਲਬਾਤ ਕਰ ਕੇ ਉਨ੍ਹਾਂ ਦੀ ਪਤਨੀ ਦਾ ਹਾਲ ਜਾਣਿਆ ਸੀ। ਦੱਸਣਯੋਗ ਹੈ ਕਿ ਹਾਲ ਹੀ 'ਚ ਮੁਕੁਲ ਰਾਏ ਨੇ ਭਾਜਪਾ ਤੋਂ ਟੀ.ਐੱਮ.ਸੀ. 'ਚ ਵਾਪਸ ਕੀਤੀ ਹੈ। ਉਹ 4 ਸਾਲਾਂ ਤੱਕ ਭਾਜਪਾ 'ਚ ਰਹੇ। ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਹਾਰ ਤੋਂ ਬਾਅਦ ਰਾਏ ਨੇ ਭਾਜਪਾ ਛੱਡ ਤ੍ਰਿਣਮੂਲ ਕਾਂਗਰਸ 'ਚ ਵਾਪਸੀ ਕੀਤੀ ਸੀ।


author

DIsha

Content Editor

Related News