ਰਾਜਪਾਲ ਦੇ ਟਵੀਟ ਨਾਲ ਤ੍ਰਿਣਮੂਲ ਨਾਰਾਜ਼, ਕਿਹਾ-ਭਾਜਪਾ ਟਿਕਟ ''ਤੇ ਚੋਣ ਲੜ ਲਓ

Friday, May 15, 2020 - 07:58 PM (IST)

ਰਾਜਪਾਲ ਦੇ ਟਵੀਟ ਨਾਲ ਤ੍ਰਿਣਮੂਲ ਨਾਰਾਜ਼, ਕਿਹਾ-ਭਾਜਪਾ ਟਿਕਟ ''ਤੇ ਚੋਣ ਲੜ ਲਓ

ਕੋਲਕਾਤਾ (ਭਾਸ਼ਾ)— ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਵਲੋਂ ਕੇਂਦਰ ਦੇ ਆਰਥਿਕ ਪੈਕੇਜ ਦੀ ਸ਼ਲਾਘਾ ਕਰਨਾ ਸੂਬੇ 'ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੂੰ ਨਾਗਵਾਰ ਗੁਜਰਿਆ ਹੈ। ਪਾਰਟੀ ਨੇ ਸ਼ੁੱਕਰਵਾਰ ਧਨਖੜ ਨੂੰ ਕਿਹਾ ਕਿ ਉਸ ਨੂੰ ਸੂਬੇ ਦੀ ਵਿਧਾਨਸਭਾ ਦੇ ਲਈ ਅਗਲੀ ਚੋਣ 'ਚ ਭਾਜਪਾ ਦੇ ਟਿਕਟ 'ਤੇ ਚੋਣ ਲੜਨੀ ਚਾਹੀਦੀ ਹੈ। ਦਰਅਸਲ, ਰਾਜਪਾਲ ਨੇ ਦੇਸ਼ਭਰ 'ਚ ਕਿਸਾਨਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਕੇਂਦਰ ਦੀ ਪੀ. ਐੱਮ.-ਕਿਸਾਨ ਯੋਜਨਾ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਟਵੀਟ ਕੀਤਾ- ਕਿਸਾਨਾਂ, ਮਜ਼ਦੂਰਾਂ  ਤੇ ਰੇਹੜੀ-ਪਟਰੀ ਵਾਲਿਆਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਲਾਘਾਯੋਗ ਉਪਰਾਲੇ। ਪੀ. ਐੱਮ.- ਕਿਸਾਨ ਲਾਭਪਾਤਰੀ ਕਿਸਾਨਾਂ ਨੂੰ ਕਿਸਾਨ ਕਰੈਡਿਟ ਕਾਰਡ ਨਾਲ 2 ਲੱਖ ਕਰੋੜ ਰੁਪਏ ਦਾ ਰਿਆਇਤੀ ਕਰਜ਼ਾ ਮਿਲੇਗਾ। ਤ੍ਰਿਣਮੂਲ ਕਾਂਗਰਸਲ ਦੇ ਸੀਨੀਅਰ ਨੇਤਾ ਤੇ ਸੰਸਦ ਕਲਿਆਣ ਬੈਨਰਜੀ ਨੇ ਧਨਖੜ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਟਵੀਟ ਕੀਤਾ- ਪੱਛਮੀ ਬੰਗਾਲ ਦੇ ਸਤਿਕਾਰਯੋਗ ਰਾਜਪਾਲ ਤੁਹਾਡੇ ਟਵੀਟ ਤੋਂ ਪਤਾ ਚੱਲਦਾ ਹੈ ਕਿ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੇ ਕਰਮਚਾਰੀ ਬਣ ਗਏ ਹਨ ਤੇ ਭਾਜਪਾ ਦੇ ਏਜੰਟ ਦੇ ਤੌਰ 'ਤੇ ਕੰਮ ਕਰ ਰਹੇ ਹਨ। ਆਰਥਿਕ ਪੈਕੇਜ 'ਚ ਕੁਝ ਨਹੀਂ ਹੈ ਤੇ ਇਸ 'ਚ ਬੰਗਾਲ ਦੀ ਜਨਤਾ ਨਾਲ ਧੋਖਾ ਕੀਤਾ ਗਿਆ ਹੈ। ਰਾਜਪਾਲ ਨੂੰ ਅਗਲੇ ਸਾਲ ਭਾਜਪਾ ਦੇ ਟਿਕਟ 'ਤੇ ਵਿਧਾਨ ਸਭਾ ਚੋਣ ਦੇ ਮੈਦਾਨ 'ਚ ਉਤਰਨਾ ਚਾਹੀਦਾ ਹੈ।


author

Gurdeep Singh

Content Editor

Related News