ਗੋਂਡਾ ਜਾ ਰਹੇ ਸੰਸਦ ਮੈਂਬਰ ਚੰਦਰਸ਼ੇਖਰ ਦੇ ਕਾਫ਼ਲੇ ’ਤੇ ਜੁੱਤੀਆਂ, ਚੱਪਲਾਂ ਤੇ ਪੱਥਰ ਸੁੱਟੇ ਗਏ

Monday, Sep 14, 2026 - 07:55 AM (IST)

ਗੋਂਡਾ ਜਾ ਰਹੇ ਸੰਸਦ ਮੈਂਬਰ ਚੰਦਰਸ਼ੇਖਰ ਦੇ ਕਾਫ਼ਲੇ ’ਤੇ ਜੁੱਤੀਆਂ, ਚੱਪਲਾਂ ਤੇ ਪੱਥਰ ਸੁੱਟੇ ਗਏ

ਬਾਰਾਬੰਕੀ (ਇੰਟ.) - ਆਜ਼ਾਦ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਨਗੀਨਾ ਦੇ ਸੰਸਦ ਮੈਂਬਰ ਚੰਦਰਸ਼ੇਖਰ ਆਜ਼ਾਦ, ਜੋ ਗੋਂਡਾ ’ਚ ਕਤਲ ਹੋਏ ਵਿਨੋਦ ਸਾਹਨੀ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਸਨ, ਨੂੰ ਐਤਵਾਰ ਬਾਰਾਬੰਕੀ ’ਚ ਪੁਲਸ ਨੇ ਰੋਕ ਲਿਆ। ਇਸ ਦੌਰਾਨ ਵਿਰੋਧੀਆਂ ਨੇ ਉਨ੍ਹਾਂ ਦੇ ਕਾਫ਼ਲੇ ’ਤੇ ਜੁੱਤੀਆਂ, ਚੱਪਲਾਂ ਅਤੇ ਪੱਥਰ ਸੁੱਟੇ। ਮਿਲੀਆਂ ਖਬਰਾਂ ਅਨੁਸਾਰ ਕਾਨੂੰਨ ਵਿਵਸਥਾ ਤੇ ਕਜਰੀ ਤੀਜ ਮੇਲੇ ਦਾ ਹਵਾਲਾ ਦਿੰਦੇ ਹੋਏ ਪੁਲਸ ਨੇ ਉਨ੍ਹਾਂ ਨੂੰ ਅੱਗੇ ਵਧਣ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ। ਸੰਸਦ ਮੈਂਬਰ ਤੇ ਪੁਲਸ ਦਰਮਿਆਨ ਝੜਪ ਹੋ ਗਈ।

ਇਹ ਵੀ ਪੜ੍ਹੋ : ਕਾਂਗਰਸ ਆਗੂ ਹਰੀਸ਼ ਰਾਵਤ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਕੀਤਾ ਐਲਾਨ, ਜਾਣੋ ਵਜ੍ਹਾ

ਇਸ ਦੌਰਾਨ ਮਸੌਲੀ ਥਾਣਾ ਖੇਤਰ ਦੇ ਸ਼ਹਾਬਪੁਰ ਟੋਲ ਪਲਾਜ਼ਾ ਵਿਖੇ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲਿਆ ਤੇ ਰਾਮਨਗਰ ਦੇ ਸਰਕਟ ਹਾਊਸ ਲੈ ਗਈ। ਸੰਸਦ ਮੈਂਬਰ ਨੂੰ ਹਿਰਾਸਤ ’ਚ ਲੈਣ ਦੀ ਜਾਣਕਾਰੀ ਮਿਲਣ ’ਤੇ ਉਨ੍ਹਾਂ ਦੇ ਹਮਾਇਤੀ ਗੁੱਸੇ ’ਚ ਆ ਗਏ ਅਤੇ ਟੋਲ ਪਲਾਜ਼ਾ ਬੈਰੀਅਰ ਤੋੜ ਦਿੱਤਾ। ਇਸ ਤੋਂ ਬਾਅਦ ਚੰਦਰਸ਼ੇਖਰ ਨੇ ਡਾਕ ਬੰਗਲੇ ਦੇ ਸਾਹਮਣੇ ਲੱਗਭਗ ਇਕ ਘੰਟੇ ਲਈ ਧਰਨਾ ਦਿੱਤਾ। ਇਸ ਦੌਰਾਨ ਡਾ. ਰੋਹਿਣੀ ਘਾਵਰੀ ਦੇ ਹਮਾਇਤੀਆਂ ਨੇ ਵੀ ਵਿਰੋਧ ਪ੍ਰਦਰਸ਼ਨ ਕੀਤਾ। ਪੁਲਸ ਨੇ ਦੋਵਾਂ ਪਾਸਿਆਂ ਦੇ ਲੋਕਾਂ ਨੂੰ ਇਕ-ਦੂਜੇ ਦੇ ਸਾਹਮਣੇ ਆਉਣ ਤੋਂ ਰੋਕਿਆ। ਪ੍ਰਦਰਸ਼ਨ ਦੌਰਾਨ ਚੰਦਰਸ਼ੇਖਰ ਨੇ ਦੋਸ਼ ਲਾਇਆ ਕਿ ਪੁਲਸ ਦੀ ਮਿਲੀਭੁਗਤ ਨਾਲ ਉਨ੍ਹਾਂ ਦੇ ਕਾਫਲੇ ’ਤੇ ਜੁੱਤੀਆਂ, ਚੱਪਲਾਂ ਅਤੇ ਪੱਥਰ ਸੁੱਟੇ ਗਏ। ਉਨ੍ਹਾਂ ਦੇ ਸਾਥੀਆਂ ਨੂੰ ਡੰਡਿਆਂ ਨਾਲ ਕੁੱਟਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਇਕ ਦਲਿਤ ਸੰਸਦ ਮੈਂਬਰ ਨੂੰ ਬਰਦਾਸ਼ਤ ਨਹੀਂ ਕਰ ਰਹੀ।

ਇਹ ਵੀ ਪੜ੍ਹੋ : ਪੰਜਾਬ ਲਿਆਂਦਾ ਗਿਆ ਅੰਮ੍ਰਿਤਪਾਲ, ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲਸ ਨੇ ਕੀਤੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News