ਧਰਤੀ ਤੋਂ 30 ਕਿਲੋਮੀਟਰ ਦੀ ਉਚਾਈ ’ਤੇ ਪੁਲਾੜ ’ਚ ਲਹਿਰਾਇਆ ਤਿਰੰਗਾ, ਸਪੇਸ ਸਟੇਸ਼ਨ ’ਤੇ ਵੀ ਦਿਖੀ ਭਾਰਤੀ ਸ਼ਾਨ

Monday, Aug 15, 2022 - 06:42 PM (IST)

ਧਰਤੀ ਤੋਂ 30 ਕਿਲੋਮੀਟਰ ਦੀ ਉਚਾਈ ’ਤੇ ਪੁਲਾੜ ’ਚ ਲਹਿਰਾਇਆ ਤਿਰੰਗਾ, ਸਪੇਸ ਸਟੇਸ਼ਨ ’ਤੇ ਵੀ ਦਿਖੀ ਭਾਰਤੀ ਸ਼ਾਨ

ਨੈਸ਼ਨਲ ਡੈਸਕ : ਪੁਲਾੜ ਵਿਗਿਆਨ ਦੇ ਸਬੰਧ ’ਚ ਦੇਸ਼ ’ਚ ਜਾਗਰੂਕਤਾ ਨੂੰ ਬੜ੍ਹਾਵਾ ਦੇਣ ਵਾਲੀ ਇਕ ਸੰਸਥਾ ਵੱਲੋਂ ਪੁਲਾੜ ’ਚ ਭੇਜੇ ਗਏ ‘ਬੈਲੂਨਸੈੱਟ’ ਦੀ ਮਦਦ ਨਾਲ ਲੱਗਭਗ 30 ਕਿਲੋਮੀਟਰ ਦੀ ਉਚਾਈ ’ਤੇ ਭਾਰਤੀ ਤਿਰੰਗਾ ਲਹਿਰਾਇਆ ਗਿਆ। ਚੇਨਈ ਸਥਿਤ ਸੰਸਥਾ ਸਪੇਸ ਕਿਡਜ਼ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ’ਚ ਲਹਿਰਾਉਂਦੇ ਤਿਰੰਗੇ ਨੂੰ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ ’ਤੇ ਬਿਲ ਗੇਟਸ ਵੱਲੋਂ PM ਮੋਦੀ ਦੀ ਤਾਰੀਫ਼, 200 ਕਰੋੜ ਟੀਕਾਕਰਨ ਦੀ ਪ੍ਰਾਪਤੀ ’ਤੇ ਦਿੱਤੀ ਵਧਾਈ

ਹੀਲੀਅਮ ਗੈਸ ਨਾਲ ਭਰੇ ਬੈਲੂਨ ਰਾਹੀਂ ਤਿਰੰਗੇ ਨੂੰ ਲਹਿਰਾਇਆ ਗਿਆ। ਸਪੇਸ ਕਿਡਜ਼ ਇੰਡੀਆ ਦੀ ਸੰਸਥਾਪਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਕੇਸਨ ਨੇ ਕਿਹਾ, ‘‘ਅਸੀਂ ਇਸ ਸਾਲ 27 ਜਨਵਰੀ ਨੂੰ ਚੇਨਈ ਤੋਂ ਬੈਲੂਨਸੈੱਟ ਛੱਡਿਆ ਸੀ। ਇਸ ਨੇ ਲੱਗਭਗ 30 ਕਿਲੋਮੀਟਰ ਦੀ ਉਚਾਈ ’ਤੇ ਭਾਰਤੀ ਤਿਰੰਗਾ ਲਹਿਰਾਇਆ। ਉਨ੍ਹਾਂ ਕਿਹਾ ਕਿ ਇਹ ਵੀਡੀਓ ਸੋਮਵਾਰ ਨੂੰ ਆਜ਼ਾਦੀ ਦੇ 75 ਸਾਲਾਂ ਦੇ ਮੌਕੇ ’ਤੇ ਜਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੈਲੂਨਸੈੱਟ ਨਾਲ ਜੁੜੇ ਵਿਸ਼ੇਸ਼ ਕੈਮਰੇ ਦੀ ਮਦਦ ਨਾਲ ਪੁਲਾੜ ’ਚ ਉੱਡਦੇ ਤਿਰੰਗੇ ਦੀ ਵੀਡੀਓ ਬਣਾਈ ਗਈ ਹੈ।
 


author

Manoj

Content Editor

Related News