ਆਦਿਵਾਸੀ ਨੂੰ ਕਾਰ ਚਾਲਕ ਨੇ ਅੱਧਾ ਕਿ. ਮੀ. ਤੱਕ ਘਸੀਟਿਆ
Tuesday, Dec 17, 2024 - 05:24 AM (IST)
ਵਾਇਨਾਡ - ਉੱਤਰੀ ਕੇਰਲ ਦੇ ਵਾਇਨਾਡ ਜ਼ਿਲੇ ’ਚ ਇਕ ਆਦਿਵਾਸੀ ਵਿਅਕਤੀ ਦਾ ਅੰਗੂਠਾ ਅਚਾਨਕ ਕਾਰ ਦੇ ਦਰਵਾਜ਼ੇ ’ਚ ਫਸ ਗਿਆ। ਕਾਰ ਚਾਲਕ ਨੇ ਇਸ ਦੀ ਪਰਵਾਹ ਨਾ ਕਰਦਿਆਂ ਉਸ ਨੂੰ ਕਰੀਬ ਅੱਧਾ ਕਿ.ਮੀ. ਤੱਕ ਸੜਕ ’ਤੇ ਘਸੀਟਿਆ। ਇਹ ਘਟਨਾ ਮਨੰਥਾਵਾੜੀ ’ਚ ‘ਚੈੱਕ ਡੈਮ’ ਨੇੜੇ ਵਾਪਰੀ ਜਿਸ ਦੀ ਵੀਡੀਓ ਟੀ. ਵੀ. ਚੈਨਲਾਂ ’ਤੇ ਵਿਖਾਈ ਗਈ। ਪੁਲਸ ਅਨੁਸਾਰ ਘਸੀਟੇ ਜਾਣ ਕਾਰਨ ਚਮਾਦੂ ਬਸਤੀ ਦੇ ਰਹਿਣ ਵਾਲੇ ਮਥਾਨ ਦੇ ਦੋਹਾਂ ਹੱਥਾਂ, ਲੱਕ ਤੇ ਲੱਤਾਂ ’ਤੇ ਸੱਟਾਂ ਲੱਗੀਆਂ।
ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਐਤਵਾਰ ਨੂੰ ਇਲਾਕੇ ’ਚ ਆਏ ਸੈਲਾਨੀਆਂ ਦੇ 2 ਗਰੁੱਪਾਂ ਵਿਚਾਲੇ ਝਗੜਾ ਹੋ ਗਿਆ ਸੀ। ਮਥਾਨ ਸਮੇਤ ਸਥਾਨਕ ਲੋਕਾਂ ਨੇ ਮਾਮਲੇ ’ਚ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਮਥਾਨ (49) ਨੂੰ ਬੇਰਹਿਮੀ ਦਾ ਸ਼ਿਕਾਰ ਹੋਣਾ ਪਿਆ।
ਸੁਸਾਇਟੀ ’ਚ ਕਥਿਤ ਦੋਸ਼ੀ (ਲਿਫਟ ਠੇਕੇਦਾਰ) ਅਤੇ ਪੀੜਤ ਵਿਚਾਲੇ ਲਿਫਟ ਵਿਚ ਖਰਾਬੀ ਨੂੰ ਲੈ ਕੇ ਮੀਟਿੰਗ ਹੋ ਰਹੀ ਸੀ। ਦੋਸ਼ੀ ਅਚਾਨਕ ਜਦੋਂ ਮੀਟਿੰਗ ਛੱਡ ਕੇ ਆਪਣੀ ਕਾਰ ’ਚ ਬੈਠ ਕੇ ਜਾਣ ਲੱਗਾ, ਉਦੋਂ ਹੀ ਪੀੜਤ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਕਾਰ ਦੇ ਬੋਨਟ ’ਤੇ ਛਾਲ ਮਾਰ ਦਿੱਤੀ।