ਨਿਰਭਿਆ ਮਾਮਲਾ : ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇਣ ਦਾ ਟ੍ਰਾਇਲ ਹੋਇਆ ਪੂਰਾ

01/28/2020 12:12:49 AM

ਨਵੀਂ ਦਿੱਲੀ — ਤਿਹਾੜ ਜੇਲ 'ਚ ਸੋਮਵਾਰ ਨੂੰ ਨਿਰਭਿਆ ਸਾਮੂਹਿਕ ਬਲਾਤਕਾਰ ਅਤੇ ਕਤਲਕਾਂਡ 'ਚ ਮੌਤ ਦੀ ਸਜ਼ਾ ਪਾਉਣ ਵਾਲੇ 4 ਦੋਸ਼ੀਆਂ ਦੇ ਪੁਤਲੇ ਨੂੰ ਫਾਂਸੀ ਦੇਣ ਦੀ ਰਸਮ ਪੂਰੀ ਕਰ ਲਈ ਗਈ ਹੈ। ਜੇਲ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ। ਦਿੱਲੀ ਦੀ ਇਕ ਅਦਾਲਤ ਨੇ 17 ਜਨਵਰੀ ਨੂੰ ਵਿਨੈ ਸ਼ਰਮਾ (26), ਅਕਸ਼ੈ ਕੁਮਾਰ ਸਿੰਘ (31), ਮੁਕੇਸ਼ ਕੁਮਾਰ ਸਿੰਘ (32) ਅਤੇ ਪਵਨ (26)  ਨੂੰ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦੇਣ ਦਾ ਆਦੇਸ਼ ਜਾਰੀ ਕੀਤਾ ਸੀ।
ਪੈਂਡਿੰਗ ਪਟੀਸ਼ਨਾਂ ਕਾਰਨ 22 ਜਨਵਰੀ ਨੂੰ ਹੋਣ ਵਾਲੀ ਫਾਂਸੀ ਨੂੰ ਟਾਲ ਦਿੱਤਾ ਗਿਆ ਸੀ। ਸੂਤਰਾਂ ਨੇ ਦੱਸਿ ਕਿ ਦਿਨ 'ਚ ਅਕਸ਼ੈ ਕੁਮਾਰ ਸਿੰਘ ਦੀ ਪਤਨੀ, ਮਾਂ ਅਤੇ ਭਤੀਜਾ ਜੇਲ 'ਚ ਉਸ ਨੂੰ ਮਿਲਣ ਆਏ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦੋਸ਼ੀ ਮੁਕੇਸ਼ ਕੁਮਾਰ ਸਿੰਘ ਨੇ ਰਾਸ਼ਟਰਪਤੀ ਵੱਲੋਂ ਰਹਿਮ ਪਟੀਸ਼ਨ ਦੀ ਨਾਮਨਜ਼ੂਰੀ ਨੂੰ ਸੁਪਰੀਮ ਕੋਰਟ 'ਚ ਮਨਜ਼ੂਰੀ ਦਿੱਤੀ ਸੀ। 17 ਜਨਵਰੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੁਕੇਸ਼ ਸਿੰਘ ਦੀ ਰਹਿਮ ਪਟੀਸ਼ਨ ਨੂੰ ਖਾਰਿਜ ਕਰ ਦਿੱਤੀ ਸੀ। ਦੱਸਣਯੋਗ ਹੈ ਕਿ ਸਾਲ 2012 'ਚ 23 ਸਾਲਾਂ ਮੈਡੀਕਲ ਸਟੂਡੈਂਟ ਨਾਲ ਚੱਲਦੀ ਬੱਸ 'ਚ ਗੈਂਗਰੇਪ ਤੋਂ ਬਾਅਦ ਇਨ੍ਹਾਂ ਚਾਰਾਂ ਦੋਸ਼ੀਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।


Related News