ਕੇਰਲ ਨਨ ਜਬਰ ਜ਼ਿਨਾਹ ਮਾਮਲੇ ’ਚ ਹੇਠਲੀ ਅਦਾਲਤ ’ਚ ਸੁਣਵਾਈ ਪੂਰੀ, ਜਲਦ ਆਏਗਾ ਫ਼ੈਸਲਾ

Monday, Jan 10, 2022 - 05:18 PM (IST)

ਕੇਰਲ ਨਨ ਜਬਰ ਜ਼ਿਨਾਹ ਮਾਮਲੇ ’ਚ ਹੇਠਲੀ ਅਦਾਲਤ ’ਚ ਸੁਣਵਾਈ ਪੂਰੀ, ਜਲਦ ਆਏਗਾ ਫ਼ੈਸਲਾ

ਕੋਟਾਯਮ- ਕੇਰਲ ’ਚ ਕੋਟਾਯਮ ਦੀ ਇਕ ਅਦਾਲਤ ਨੇ ਬਿਸ਼ਪ ਫਰੈਂਕੋ ਮੁਲੱਕਲ ਵਲੋਂ ਇਕ ਨਨ ਨਾਲ ਜਬਰ ਜ਼ਿਨਾਹ ਕੀਤੇ ਜਾਣ ਦੇ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਪੂਰੀ ਕਰ ਲਈ। ਅਦਾਲਤ ਇਸ ਮਾਮਲੇ ’ਚ ਆਪਣਾ ਫ਼ੈਸਲਾ ਬਾਅਦ ’ਚ ਸੁਣਾਏਗੀ। ਐਡੀਸ਼ਨਲ ਸੈਸ਼ਨ ਅਦਾਲਤ 14 ਜਨਵਰੀ ਨੂੰ ਆਪਣਾ ਫ਼ੈਸਲਾ ਸੁਣਾ ਸਕਦੀ ਹੈ। ਮਾਮਲੇ ਦੀ ਸੁਣਵਾਈ ਨਵੰਬਰ 2019 ਨੂੰ ਸ਼ੁਰੂ ਹੋਈ ਸੀ। ਕੋਟਾਯਮ ਜ਼ਿਲ੍ਹੇ ਦੀ ਪੁਲਸ ਨੇ 2018 ’ਚ ਬਿਸ਼ਪ ਵਿਰੁੱਧ ਜਬਰ ਜ਼ਿਨਾਹ ਦਾ ਮਾਮਲਾ ਦਰਜ ਕੀਤਾ ਸੀ।

ਨਨ ਨੇ ਜੂਨ 2018 ’ਚ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੋਸ਼ ਲਗਾਇਆ ਸੀ ਕਿ 2014 ਤੋਂ 2016 ਦਰਮਿਆਨ ਮੁਲੱਕਲ ਨੇ ਉਨ੍ਹਾਂ ਦਾ ਯੌਨ ਸ਼ੋਸ਼ਣ ਕੀਤਾ ਸੀ। ਉਹ ਉਦੋਂ ਰੋਮਨ ਕੈਥੋਲਿਕ ਚਰਚ ਦੇ ਜਲੰਧਰ ਡਾਈਅਸੀਸ ਦਾ ਬਿਸ਼ਪ ਸੀ। ਮਾਮਲੇ ਦੀ ਜਾਂਚ ਕਰਨ ਵਾਲੇ ਵਿਸ਼ੇਸ਼ ਜਾਂਚ ਦਲ ਨੇ ਬਿਸ਼ਪ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ’ਤੇ ਗਲਤ ਤਰੀਕੇ ਨਾਲ ਬੰਧਕ ਬਣਾਉਣ, ਜਬਰ ਜ਼ਿਨਾਹ ਕਰਨ, ਗੈਰ-ਕੁਦਰਤੀ ਯੌਨ ਸੰਬੰਧ ਬਣਾਉਣ ਅਤੇ ਅਪਰਾਧਕ ਧਮਕੀ ਦੇਣ ਦੇ ਦੋਸ਼ ਲਗਾਏ ਸਨ। ਅਦਾਲਤ ਨੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨੂੰ ਉਸ ਦੀ ਮਨਜ਼ੂਰੀ ਦੇ ਬਿਨਾਂ ਮੁਕੱਦਮੇ ਨਾਲ ਸੰਬੰਧਤ ਕਿਸੇ ਵੀ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਤੋਂ ਰੋਕ ਦਿੱਤਾ ਸੀ।


author

DIsha

Content Editor

Related News