ਅਮਰੀਕੀ ਵੀਜ਼ੇ ਦਾ ਇੰਤਜ਼ਾਰ ਕਰ ਰਹੇ ਭਾਰਤੀਆਂ ਲਈ ਅਹਿਮ ਖ਼ਬਰ

Saturday, Dec 03, 2022 - 03:41 PM (IST)

ਅਮਰੀਕੀ ਵੀਜ਼ੇ ਦਾ ਇੰਤਜ਼ਾਰ ਕਰ ਰਹੇ ਭਾਰਤੀਆਂ ਲਈ ਅਹਿਮ ਖ਼ਬਰ

ਨਵੀਂ ਦਿੱਲੀ (ਭਾਸ਼ਾ)- ਇੱਥੇ ਅਮਰੀਕੀ ਦੂਤਘਰ ਦੀ ਰਾਜਦੂਤ-ਇਨ-ਚਾਰਜ ਐਲਿਜ਼ਾਬੈਥ ਜੋਨਸ ਨੇ ਕਿਹਾ ਕਿ ਅਮਰੀਕਾ ਭਾਰਤ ਵਿੱਚ ਵੀਜ਼ਾ ਜਾਰੀ ਕਰਨ ਵਿੱਚ ਲੰਬੇ ਇੰਤਜ਼ਾਰ ਦੇ ਸਮੇਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਇੱਕ "ਜ਼ਬਰਦਸਤ ਕੋਸ਼ਿਸ਼" ਕਰ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਵੀਜ਼ਿਾ ਦੀ ਵੱਧ ਮੰਗ ਕਾਰਨ ਦੇਸ਼ ਵਿੱਚ ਸਥਿਤੀ ਵਿਸ਼ੇਸ਼ ਤੌਰ 'ਤੇ "ਖ਼ਰਾਬ" ਹੈ। ਨਵ-ਨਿਯੁਕਤ ਡਿਪਲੋਮੈਟ ਨੇ ਕਿਹਾ ਕਿ ਇਹ ਮੁੱਦਾ ਵਾਸ਼ਿੰਗਟਨ ਦੀਆਂ ਤਰਜੀਹਾਂ ਵਿੱਚ ਸਿਖ਼ਰ 'ਤੇ ਹੈ ਅਤੇ ਵੀਜ਼ਾ ਲਈ ਉਡੀਕ ਸਮੇਂ ਨੂੰ ਘਟਾਉਣ ਲਈ ਸ਼ੁਰੂ ਕੀਤੇ ਜਾ ਰਹੇ ਯਤਨਾਂ ਵਿੱਚ ਵੀਜ਼ਾ ਸਲਾਹਕਾਰਾਂ ਦੀ ਭਰਤੀ ਅਤੇ ਸਿਖਲਾਈ ਸ਼ਾਮਲ ਹੈ।

ਇਹ ਵੀ ਪੜ੍ਹੋ: ਪ੍ਰਸਿੱਧ ਇੰਡੋ-ਕੈਨੇਡੀਅਨ ਟਿੱਕਟੋਕਰ ਦਾ 21 ਸਾਲ ਦੀ ਉਮਰ 'ਚ ਦਿਹਾਂਤ, ਆਖ਼ਰੀ ਪੋਸਟ 'ਚ ਦਿੱਤਾ ਸੀ ਵੱਡਾ ਸੁਨੇਹਾ

ਭਾਰਤ ਵਿੱਚ ਪਹਿਲੀ ਵਾਰੀ ਵੀਜ਼ਾ ਬਿਨੈਕਾਰਾਂ ਲਈ ਲੰਬੇ ਇੰਤਜ਼ਾਰ ਦੀ ਮਿਆਦ ਬਾਰੇ ਚਿੰਤਾਵਾਂ ਵਧ ਰਹੀਆਂ ਹਨ, ਖ਼ਾਸ ਤੌਰ 'ਤੇ B1 (ਕਾਰੋਬਾਰ) ਅਤੇ B2 (ਟੂਰਿਸਟ) ਸ਼੍ਰੇਣੀਆਂ ਦੇ ਅਧੀਨ ਅਰਜ਼ੀ ਦੇਣ ਵਾਲਿਆਂ ਲਈ। ਜੋਨਸ ਨੇ ਮੀਡੀਆ ਨੂੰ ਦੱਸਿਆ ਕਿ ਵੀਜ਼ਾ ਲਈ ਲੰਬੇ ਇੰਤਜ਼ਾਰ ਦੀ ਸਮੱਸਿਆ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸ਼ੁਰੂ ਹੋਈ। ਉਨ੍ਹਾਂ ਕਿਹਾ, "ਭਾਰਤ ਵਿੱਚ ਸਥਿਤੀ ਖਾਸ ਤੌਰ 'ਤੇ ਖ਼ਰਾਬ ਹੈ ਕਿਉਂਕਿ ਵੀਜ਼ਾ ਦੀ ਮੰਗ ਬਹੁਤ ਜ਼ਿਆਦਾ ਹੈ।" 

ਇਹ ਵੀ ਪੜ੍ਹੋ: ਭਾਰਤ ਨੂੰ ਮਿਲੀ G20 ਦੀ ਪ੍ਰਧਾਨਗੀ, ਖ਼ੁਸ਼ ਹੋਏ ਬਾਈਡੇਨ ਨੇ ਕਿਹਾ- ਮੈਂ ਆਪਣੇ ਦੋਸਤ ਦਾ ਸਮਰਥਨ ਕਰਨ ਲਈ ਉਤਸੁਕ ਹਾਂ

ਭਾਰਤ ਵਿੱਚ ਪਹਿਲੀ ਵਾਰ B1/B2 ਵੀਜ਼ਾ ਬਿਨੈਕਾਰਾਂ ਲਈ ਉਡੀਕ ਦੀ ਮਿਆਦ ਤਿੰਨ ਸਾਲਾਂ ਦੇ ਨੇੜੇ ਹੈ। ਜੋਨਸ ਨੇ ਕਿਹਾ, “ਅਸੀਂ ਜਾਣਦੇ ਹਾਂ ਕਿ ਇਹ ਬਹੁਤ ਮੁਸ਼ਕਲ ਸਥਿਤੀ ਰਹੀ ਹੈ। ਅਸੀਂ ਤੁਹਾਨੂੰ ਧੀਰਜ ਰੱਖਣ ਦੀ ਬੇਨਤੀ ਕਰਦੇ ਹਾਂ... ਮੈਂ ਤੁਹਾਨੂੰ ਗਾਰੰਟੀ ਦੇ ਸਕਦੀ ਹਾਂ ਕਿ ਇਹ ਇੱਕ ਬਹੁਤ ਗੰਭੀਰ ਮੁੱਦਾ ਹੈ ਜੋ ਵਾਸ਼ਿੰਗਟਨ ਦੀਆਂ ਤਰਜੀਹਾਂ ਵਿੱਚ ਸਿਖ਼ਰ 'ਤੇ ਹੈ ਅਤੇ ਇੱਥੇ ਭਾਰਤ ਵਿੱਚ ਇਸ ਸਮੱਸਿਆ ਨੂੰ ਹੱਲ ਕਰਨ ਲਈ ਬਹੁਤ ਯਤਨ ਕੀਤੇ ਜਾ ਰਹੇ ਹਨ।' ਉਨ੍ਹਾਂ ਕਿਹਾ ਕਿ ਅਮਰੀਕਾ ਨੇ ਇਸ ਸਾਲ ਭਾਰਤੀ ਵਿਦਿਆਰਥੀਆਂ ਨੂੰ 82,000 ਵੀਜ਼ੇ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਮਾਡਲ ਦਾ ਵਾਰਾਣਸੀ ਸ਼ਹਿਰ 'ਤੇ ਵਿਵਾਦਿਤ ਬਿਆਨ, ਫਿਰ ਲਿਆ ਯੂ-ਟਰਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News