ਮੁੰਬਈ ਤੋਂ ਇਲਾਜ ਕਰਵਾ ਕੇ ਪਟਨਾ ਪਰਤੇ ਲਾਲੂ

Monday, Jul 09, 2018 - 10:59 AM (IST)

ਮੁੰਬਈ ਤੋਂ ਇਲਾਜ ਕਰਵਾ ਕੇ ਪਟਨਾ ਪਰਤੇ ਲਾਲੂ

ਪਟਨਾ — ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਮੁੰਬਈ ਤੋਂ ਫਿਸਟੁਲਾ (ਭਗੰਦਰ) ਦਾ ਇਲਾਜ ਕਰਵਾ ਕੇ ਅੱਜ ਪਟਨਾ ਪਰਤ ਆਏ। ਜਾਣਕਾਰੀ ਮੁਤਾਬਕ ਲਾਲੂ ਇਥੋਂ ਦੇ ਜੈ ਪ੍ਰਕਾਸ਼ ਨਾਰਾਇਣ ਕੌਮਾਂਤਰੀ ਹਵਾਈ ਅੱਡੇ ਉਤੇ ਪਹੁੰਚੇ ਜਿਥੋਂ ਸਿੱਧੇ 10 ਸਰਕੂਲਰ ਰੋਡ ਸਥਿਤ ਆਪਣੀ ਸਰਕਾਰੀ ਰਿਹਾਇਸ਼ ਲਈ ਰਵਾਨਾ ਹੋ ਗਏ। ਉਨ੍ਹਾਂ ਨਾਲ ਰਾਜਦ ਦੇ ਵਿਧਾਇਕ ਭੋਲਾ ਯਾਦਵ ਅਤੇ ਉਨ੍ਹਾਂ ਦੀ ਵੱਡੀ ਧੀ ਤੇ ਰਾਜ ਸਭਾ ਮੈਂਬਰ ਡਾ. ਮੀਸਾ ਭਾਰਤੀ ਵੀ ਸੀ। ਰਾਜਦ ਪ੍ਰਧਾਨ ਨੂੰ ਮਿਲਣ ਲਈ ਵੱਡੀ ਗਿਣਤੀ 'ਚ ਵਰਕਰ ਹਵਾਈ ਅੱਡੇ 'ਤੇ ਪੁੱਜੇ ਸਨ।


Related News