ਚਾਕੂ-ਕੈਂਚੀ ਨਾਲ ਇਲਾਜ ਕਰਨ ਵਾਲੇ ਬਾਬੇ ਦੀ ਸਾਹਮਣੇ ਆਈ ਵੀਡੀਓ

02/11/2016 6:17:36 PM

ਬਿਹਾਰ— ਸਮਸਤੀਪੁਰ ਜ਼ਿਲੇ ਦੇ ਇੰਟੀਰੀਅਰ ਇਲਾਕੇ ''ਚ ਭਗਤ ਨਾਂ ਦਾ ਇਕ ਨੌਜਵਾਨ ਭੂਤ ਤੋਂ ਛੁਟਕਾਰਾ ਦਿਵਾਉਣ ਦਾ ਦਾਅਵਾ ਕਰਦਾ ਹੈ। ਇੰਨਾ ਹੀ ਨਹੀਂ ਜਿਨ੍ਹਾਂ ਔਰਤਾਂ ਦੇ ਬੱਚਾ ਨਹੀਂ ਹੁੰਦਾ ਹੈ, ਉਨ੍ਹਾਂ ਦਾ ਕਥਿਤ ਤੌਰ ''ਤੇ ਇਲਾਜ ਕੀਤਾ ਜਾਂਦਾ ਹੈ ਪਰ ਭਗਤ ਜਿਸ ਤਰੀਕੇ ਨਾਲ ਲੋਕਾਂ ਦਾ ਇਲਾਜ ਕਰਦਾ ਹੈ ਉਹ ਬਹੁਤ ਭਿਆਨਕ ਹੈ। ਇਸ ਬੇਰਹਿਮੀ ਨਾਲ ਹੋਣ ਵਾਲੇ ਇਲਾਜ ਦੀ ਵੀਡੀਓ ਸਾਹਮਣੇ ਆ ਗਈ ਹੈ। 
ਭੂਤ ਤੋਂ ਛੁਟਕਾਰਾ ਦਿਵਾਉਣ ਦੀ ਗੱਲ ਤਾਂ ਆਮ ਹੈ ਪਰ ਔਰਤਾਂ ਦਾ ਇੱਥੇ ਆਪਰੇਸ਼ਨ ਹੋਣਾ ਰੋਂਗਟੇ ਖੜ੍ਹਾ ਕਰ ਦੇਣ ਵਾਲਾ ਹੈ। ਨਾਲ ਹੀ ਇਹ ਉਨ੍ਹਾਂ ਲਈ ਜਾਨਲੇਵਾ ਵੀ ਹੈ। ਭਗਤ ਕੋਲ ਅਜਿਹੀਆਂ ਔਰਤਾਂ ਵਧ ਪੁੱਜਦੀਆਂ ਹਨ, ਜਿਨ੍ਹਾਂ ਬੱਚੇ ਨਹੀਂ ਹੁੰਦੇ ਹਨ। ਵੀਡੀਓ ''ਚ ਦੇਖਿਆ ਜਾ ਸਕਦਾ ਹੈ ਕਿ ਭਗਤ ਆਪਣੀ ਝੌਂਪੜੀ ''ਚ ਔਰਤਾਂ ਦਾ ਚਾਕੂ ਅਤੇ ਕੈਂਚੀ ਨਾਲ ਆਪਰੇਸ਼ਨ ਕਰ ਰਿਹਾ ਹੈ। ਸਾਫ-ਸਫਾਈ, ਸੁਰੱਖਿਆ ਅਤੇ ਦਵਾਈ ਦਾ ਉੱਥੇ ਕੋਈ ਇੰਤਜ਼ਾਮ ਨਹੀਂ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਕ ਪੁਰਸ਼ ਕਿਸੇ ਔਰਤ ਦਾ ਆਪਰੇਸ਼ਨ ਕਰਦਾ ਹੈ ਪਰ ਉੱਥੇ ਕੋਈ ਔਰਤ ਨਹੀਂ ਹੁੰਦੀ ਹੈ। ਇੱਥੇ ਹਰ ਹਫਤੇ ਲੱਗਦੀ ਹੈ ਹੈ। ਭਗਤ ਕੋਲ ਹਰ ਹਫਤੇ ਹਜ਼ਾਰਾਂ ਲੜਕੀਆਂ ਆਪਣੀ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਸਮੱਸਿਆਵਾਂ ਲੈ ਕੇ ਆਉਂਦੀਆਂ ਰਹਿੰਦੀਆਂ ਹਨ। ਭਗਤ ਇਨ੍ਹਾਂ ਲੋਕਾਂ ''ਤੇ ਜ਼ੁਲਮ ਅਤੇ ਅੱਤਿਆਚਾਰ ਕਰਦਾ ਰਹਿੰਦਾ ਹੈ ਪਰ ਲੋਕ ਉਸ ਦਾ ਵਿਰੋਧ ਤੱਕ ਨਹੀਂ ਕਰਦੇ। ਭਗਤ ਦਾ ਦਾਅਵਾ ਹੈ ਕਿ ਇੱਥੇ ਬੱਚਾ ਪੈਦਾ ਕਰਨ ਤੋਂ ਲੈ ਕੇ ਸਾਰੀਆਂ ਬੀਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ।


Disha

News Editor

Related News