ਟਰੇਡਮਿਲ ''ਤੇ ਚੱਲਦੇ ਹੋਏ ਬਣਾਈ ਪੁਲਵਾਮਾ ਦੇ ਸ਼ਹੀਦਾਂ ਦੀ ਪੇਂਟਿੰਗ, ਗਿਨੀਜ਼ ''ਚ ਦਰਜ ਹੋਇਆ ਨਾਂ

Thursday, Sep 26, 2019 - 02:30 PM (IST)

ਟਰੇਡਮਿਲ ''ਤੇ ਚੱਲਦੇ ਹੋਏ ਬਣਾਈ ਪੁਲਵਾਮਾ ਦੇ ਸ਼ਹੀਦਾਂ ਦੀ ਪੇਂਟਿੰਗ, ਗਿਨੀਜ਼ ''ਚ ਦਰਜ ਹੋਇਆ ਨਾਂ

ਤੇਲੰਗਾਨਾ— ਤੇਲੰਗਾਨਾ ਦੇ ਇਕ ਆਰਟਿਸਟ ਨੇ ਟਰੇਡਮਿਲ 'ਤੇ ਚੱਲਦੇ ਹੋਏ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੀ ਪੇਂਟਿੰਗ ਬਣਾਈ ਹੈ। ਕਲਾਕਾਰ ਦਾ ਨਾਂ ਗਿਨੀਜ਼ ਵਰਲਡ ਰਿਕਾਰਡ 'ਚ ਸ਼ਾਮਲ ਹੋਇਆ ਹੈ। ਦੱਸਣਯੋਗ ਹੈ ਕਿ ਇਸੇ ਸਾਲ 14 ਫਰਵਰੀ ਨੂੰ ਹੋਏ ਪੁਲਵਾਮਾ ਅੱਤਵਾਦੀ ਹਮਲੇ 'ਚ ਸੀ.ਆਰ.ਪੀ.ਐੱਫ. ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ ਸੀ, ਜਿਸ 'ਚ 40 ਜਵਾਨ ਸ਼ਹੀਦ ਹੋ ਗਏ ਸਨ।

ਇੰਡੀਅਨ ਫਾਸਟੈਸਟ ਆਰਟਿਸਟ ਦਾ ਮਿਲਿਆ ਸੀ ਐਵਾਰਡ
ਰਿਕਾਰਡ ਬਣਾਉਣ ਵਾਲੇ ਕਲਾਕਾਰ ਹਰਸ਼ਾ ਨੇ ਦੱਸਿਆ,''ਮੈਂ ਬਹਾਦਰ ਜਵਾਨਾਂ ਦਾ ਪੋਰਟਰੇਟ ਤਿਆਰ ਕੀਤਾ ਹੈ, ਜੋ ਪੁਲਵਾਮਾ ਹਮਲੇ 'ਚ ਸ਼ਹੀਦ ਹੋ ਗਏ ਸਨ। ਇਸ ਨੂੰ ਮੈਂ ਟਰੇਡਮਿਲ 'ਤੇ 45 ਮਿੰਟ ਤੱਕ ਚੱਲਦੇ ਹੋਏ ਬਣਾਇਆ ਹੈ। ਮੇਰਾ ਨਾਂ ਇੰਡੀਅਨ ਬੁੱਕ ਆਫ ਰਿਕਾਰਡ, ਲਿਮਕਾ ਬੁੱਕ ਅਤੇ ਗਿਨੀਜ਼ ਬੁੱਕ ਆਫ ਰਿਕਾਰਡ 'ਚ ਸ਼ਾਮਲ ਹੋਇਆ ਹੈ।'' ਹਰਸ਼ਾ ਨੂੰ ਹਾਲ ਹੀ 'ਚ ਦੁਬਈ ਨੈਸ਼ਨਲ ਡੇਅ 'ਤੇ ਮਹਿਮਾਨ ਦੇ ਰੂਪ 'ਚ ਸੱਦਾ ਦਿੱਤਾ ਗਿਆ ਸੀ। ਉੱਥੇ ਉਨ੍ਹਾਂ ਨੇ ਕਿੰਗ ਦਾ ਲਾਈਵ ਪੋਰਟਰੇਟ ਬਣਾਇਆ ਸੀ, ਜਿਸ ਲਈ ਉਨ੍ਹਾਂ ਨੂੰ ਇੰਡੀਅਨ ਫਾਸਟੈਸਟ ਆਰਟਿਸਟ ਦਾ ਐਵਾਰਡ ਮਿਲਿਆ ਸੀ।

24 ਘੰਟੇ 'ਚ 507 ਪੋਰਟਰੇਟ ਕੀਤੇ ਸਨ ਤਿਆਰ
ਇਸੇ ਸਾਲ ਜਨਵਰੀ 'ਚ ਹਰਸ਼ਾ ਨੇ ਸਿਲੇਬ੍ਰਿਟੀ ਲਾਈਵ ਸਕੈਚ 'ਚ ਡਾਕਟਰੇਟ ਕੋਰਸ ਪੂਰਾ ਕੀਤਾ ਹੈ। ਉਨ੍ਹਾਂ ਨੇ ਦੱਸਿਆ,''ਪਹਿਲੀ ਵਾਰ 2012 'ਚ ਗਿਨੀਜ਼ ਬੁੱਕ ਆਫ ਰਿਕਾਰਡ ਅਤੇ ਇੰਡੀਅਨ ਬੁੱਕ ਆਫ ਰਿਕਾਰਡ 'ਚ ਮੇਰਾ ਨਾਂ ਸ਼ਾਮਲ ਹੋਇਆ ਸੀ। ਉਦੋਂ ਮੈਂ 24 ਘੰਟੇ 'ਚ ਨਾਨਸਟਾਪ 507 ਪੋਰਟਰੇਟ ਤਿਆਰ ਕੀਤੇ ਸਨ। ਇਸ ਦੌਰਾਨ ਮੈਂ ਇਕ ਮਿੰਟ ਲਈ ਵੀ ਬਾਥਰੂਮ ਨਹੀਂ ਗਿਆ ਸੀ ਅਤੇ ਨਾ ਹੀ ਕੁਝ ਖਾਧਾ ਸੀ।''

ਇਕ ਹੋਰ ਰਿਕਾਰਡ ਦੀ ਕਰ ਰਹੇ ਹਨ ਤਿਆਰੀ
ਹਰਸ਼ਾ ਫਿਲਹਾਲ ਇਕ ਹੋਰ ਰਿਕਾਰਡ ਦੀ ਤਿਆਰੀ ਕਰ ਰਹੇ ਹਨ। ਅਗਲੇ ਸਾਲ ਲੰਡਨ 'ਚ ਹੋਣ ਵਾਲੇ ਇਕ ਮੁਕਾਬਲੇ ਲਈ ਉਹ ਟਰੇਡਮਿਲ 'ਤੇ ਚੱਲ ਕੇ 45 ਯੂ.ਐੱਸ. ਪ੍ਰੈਜੀਡੈਂਟ ਦੇ ਪੋਰਟਰੇਟ ਤਿਆਰ ਕਰਨਗੇ। ਇਸ 'ਚ ਪ੍ਰਾਜੈਕਟਰ ਰਾਹੀਂ ਤਸਵੀਰਾਂ ਦਿਖਾਈਆਂ ਜਾਣਗੀਆਂ। ਉਨ੍ਹਾਂ ਨੇ ਇਕ ਮਿੰਟ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲਾਈਵ ਪੋਰਟਰੇਟ ਤਿਆਰ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ ਹੈ।


author

DIsha

Content Editor

Related News