ਰੇਲ ਹਾਦਸਿਆਂ ''ਚ ਪੀੜਤਾਂ ਦਾ ਸਹਾਰਾ ਬਣ ਸਕਦੈ 35 ਪੈਸੇ ਦਾ ਬੀਮਾ, ਦਿੰਦਾ ਹੈ ਲੱਖਾਂ ਰੁਪਏ ਦੀ ਰਾਹਤ

Friday, Jun 16, 2023 - 01:19 AM (IST)

ਨੈਸ਼ਨਲ ਡੈਸਕ: ਦੇਸ਼ ਦੇ ਕਈ ਸੂਬਿਆਂ 'ਚ ਹੋਏ ਰੇਲ ਹਾਦਸਿਆਂ 'ਚ ਸੈਂਕੜੇ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ। ਹਾਲ ਹੀ ਵਿਚ ਓੜੀਸਾ ਦੇ ਬਾਲਾਸੋਰ ਵਿਚ ਇਕ ਵੱਡੇ ਰੇਲ ਹਾਦਸੇ ਵਿਚ ਸੈਂਕੜੇ ਲੋਕਾਂ ਦੀ ਜਾਨ ਚਲੀ ਗਈ ਸੀ। ਹਾਦਸੇ ਮਗਰੋਂ ਸਰਕਾਰ ਵੱਲੋਂ ਮ੍ਰਿਤਕਾਂ ਦੇ ਵਾਰਸਾਂ ਅਤੇ ਜ਼ਖ਼ਮੀਆਂ ਦੇ ਲਈ ਮੁਆਵਜ਼ੇ ਦਾ ਵੀ ਐਲਾਨ ਕੀਤਾ ਗਿਆ ਸੀ। ਭਾਵੇਂ ਜਾਨ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ, ਪਰ ਜਿਨ੍ਹਾਂ ਲੋਕਾਂ ਦੀ ਜਾਨ ਨਹੀਂ ਗਈ ਜਾਂ ਜ਼ਖਮੀ ਹੋਏ ਉਨ੍ਹਾਂ ਦੇ ਪਰਿਵਾਰਾਂ ਨੂੰ ਜੇਕਰ ਸਰਕਾਰੀ ਮਦਦ ਦਿੱਤੀ ਜਾਵੇ ਤਾਂ ਉਨ੍ਹਾਂ ਨੂੰ ਕੁਝ ਰਾਹਤ ਮਿਲਦੀ ਹੈ।

ਇਹ ਖ਼ਬਰ ਵੀ ਪੜ੍ਹੋ - ਅਜਬ-ਗਜ਼ਬ: ਇੰਦੌਰ ’ਚ ਦਿਸਿਆ ਅਨੋਖ਼ਾ ਨਜ਼ਾਰਾ, ਕੂਲਰਾਂ ਨਾਲ ਨਿਕਲੀ ਬਾਰਾਤ

ਇਸ ਦੇ ਲਈ ਜ਼ਰੂਰੀ ਹੈ ਕਿ ਜੇਕਰ ਕੋਈ ਵਿਅਕਤੀ ਆਫਲਾਈਨ ਜਾਂ ਆਨਲਾਈਨ ਰੇਲ ਟਿਕਟ ਬੁੱਕ ਕਰਦਾ ਹੈ ਤਾਂ ਯਾਤਰੀਆਂ ਨੂੰ ਆਈ.ਆਰ.ਸੀ.ਟੀ.ਸੀ. ਵੱਲੋਂ ਯਾਤਰੀਆਂ ਨੂੰ ਦਿੱਤਾ ਜਾਣ ਵਾਲਾ ਟ੍ਰੈਵਲ ਬੀਮਾ ਜ਼ਰੂਰ ਲੈਣਾ ਚਾਹੀਦਾ ਹੈ। ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇਸ ਯਾਤਰਾ ਬੀਮਾ ਤਹਿਤ ਯਾਤਰੀ ਨੂੰ 10 ਲੱਖ ਰੁਪਏ ਤੱਕ ਦਾ ਕਵਰ ਦਿੱਤਾ ਜਾਂਦਾ ਹੈ। ਜੇਕਰ ਤੁਸੀਂ ਬੀਮਾ ਲੈਣਾ ਚਾਹੁੰਦੇ ਹੋ, ਤਾਂ ਟਿਕਟ ਲੈਣ ਦੇ ਸਮੇਂ ਹੀ ਅਪਲਾਈ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ, ਜਦੋਂ ਟਿਕਟ ਆਨਲਾਈਨ ਖਰੀਦੀ ਜਾਂਦੀ ਹੈ, ਤਾਂ ਇਸ ਵਿਚ ਯਾਤਰਾ ਬੀਮਾ ਦਾ ਵਿਕਲਪ ਆਉਂਦਾ ਹੈ। ਜੇਕਰ ਤੁਸੀਂ ਇਸ ਨੂੰ ਚੁਣਦੇ ਹੋ, ਤਾਂ ਇਸ ਦੇ ਲਈ ਤੁਹਾਨੂੰ ਸਿਰਫ 35 ਪੈਸੇ ਵਾਧੂ ਦੇਣ ਦੀ ਜ਼ਰੂਰਤ ਹੋਏਗੀ। 

ਇਹ ਖ਼ਬਰ ਵੀ ਪੜ੍ਹੋ - ਗੁਜਰਾਤ ਪਹੁੰਚਿਆ ਚੱਕਰਵਾਤ 'ਬਿਪਰਜੋਏ', ਝੱਖੜ-ਤੂਫ਼ਾਨ ਨਾਲ ਤੇਜ਼ ਬਾਰਿਸ਼; ਅੱਧੀ ਰਾਤ ਤੱਕ ਮਚਾਏਗਾ ਤਬਾਹੀ!

ਜਦੋਂ ਤੁਸੀਂ ਇਹ ਬੀਮਾ ਲੈਂਦੇ ਹੋ ਤਾਂ ਟਿਕਟ ਬੁੱਕ ਹੁੰਦਿਆਂ ਹੀ ਈ-ਮੇਲ ਜਾਂ ਮੈਸੇਜ ਰਾਹੀਂ ਇਕ ਕਾਗਜ਼ ਭੇਜਿਆ ਜਾਂਦਾ ਹੈ। ਇਸ ਵਿਚ  ਯਾਤਰੀ ਨੂੰ ਨੋਮਿਨੀ ਦੀ ਡਿਟੇਲ ਭਰ ਦੇਣੀ ਚਾਹੀਦੀ ਹੈ, ਨਹੀਂ ਤਾਂ ਤੁਹਾਨੂੰ ਬੀਮੇ ਦਾ ਪੈਸਾ ਕਲੇਮ ਕਰਦਿਆਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੇਲ ਹਾਦਸੇ ਦੀ ਸਥਿਤੀ ਵਿਚ, ਪ੍ਰਭਾਵਿਤ ਵਿਅਕਤੀ ਜਾਂ ਨਾਮਜ਼ਦ ਵਿਅਕਤੀ ਇਸ ਬੀਮੇ ਦਾ ਦਾਅਵਾ ਕਰ ਸਕਦਾ ਹੈ। ਇਸ ਦੇ ਲਈ ਬੀਮਾ ਕੰਪਨੀ ਦੇ ਦਫ਼ਤਰ ਜਾ ਕੇ ਜ਼ਰੂਰੀ ਕਾਗਜ਼ ਜਮ੍ਹਾਂ ਕਰਵਾ ਕੇ ਕਲੇਮ ਲਿਆ ਜਾ ਸਕਦਾ ਹੈ। 

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਘਰ ਜਾ ਵੜੇ 2 ਅਣਪਛਾਤੇ ਵਿਅਕਤੀ, 'ਮਾਸਟਰ' ਬੈੱਡਰੂਮ 'ਚ ਕੀਤੀ ਫ਼ਰੋਲਾ-ਫ਼ਰਾਲੀ

ਅਪਾਹਜ ਹੋਣ ਜਾਂ ਜਾਨ ਜਾਣ 'ਤੇ ਮਿਲਦੇ ਨੇ 10 ਲੱਖ ਰੁਪਏ

ਜੇਕਰ ਕੋਈ ਵਿਅਕਤੀ ਰੇਲ ਹਾਦਸੇ ਵਿਚ ਜ਼ਖ਼ਮੀ ਹੋ ਜਾਂਦਾ ਹੈ ਅਤੇ ਉਸ ਨੇ ਰੇਲ ਟਿਕਟ ਲੈਣ ਸਮੇਂ ਬੀਮਾ ਕਵਰ ਲਿਆ ਹੈ, ਤਾਂ ਉਕਤ ਜ਼ਖ਼ਮੀ ਵਿਅਕਤੀ ਨੂੰ ਉਸ ਦੇ ਇਲਾਜ ਲਈ 2 ਲੱਖ ਰੁਪਏ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਜੇਕਰ ਕੋਈ ਵਿਅਕਤੀ ਅੰਸ਼ਿਕ ਤੌਰ 'ਤੇ ਸਥਾਈ ਤੌਰ 'ਤੇ ਅਪਾਹਜ ਹੋ ਜਾਂਦਾ ਹੈ ਤਾਂ ਉਸ ਨੂੰ ਵਿਭਾਗ ਵੱਲੋਂ 7.5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਕੋਈ ਯਾਤਰੀ ਰੇਲ ਹਾਦਸੇ 'ਚ ਪੂਰੀ ਤਰ੍ਹਾਂ ਅਪਾਹਜ ਹੋ ਜਾਂਦਾ ਹੈ ਤਾਂ 10 ਲੱਖ ਰੁਪਏ ਦਿੱਤੇ ਜਾਂਦੇ ਹਨ। ਜੇਕਰ ਕਿਸੇ ਦੀ ਜਾਨ ਚਲੀ ਜਾਂਦੀ ਹੈ ਤਾਂ ਉਕਤ ਯਾਤਰੀ ਦੇ ਨਾਮਜ਼ਦ ਵਿਅਕਤੀ ਨੂੰ 10 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News